ਪਿੰਡ ਪਹੂਵਿੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਬਲਜੀਤ ਸਿੰਘ
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਪਹੂਵਿੰਡ ਵਿਖੇ ਇੱਕ ਵਿਅਕਤੀ ਸੁਖਰਾਜ ਸਿੰਘ ਵੱਲੋਂ ਪਿੰਡ ਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਾਬਕਾ ਸਰਪੰਚ ਵੱਲੋਂ ਧੋਖੇ ਨਾਲ ਇੱਕ ਕਿੱਲੇ ਜਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਹੈ ।
ਇਸ ।ਸਬੰਧੀ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਵਿਅਕਤੀ ਤੋਂ ਆਪਣੇ ਨਾਮ ਤਹਿਸੀਲ ਚੋਂ ਬਾਹਰ ਦਾ ਬਿਆਨਾ ਕਰਵਾਇਆ ਹੋਇਆ ਸੀ ਅਤੇ ਅਤੇ ਮੇਰੇ ਵੱਲੋਂ ਇੱਕ ਕਿੱਲਾ ਜਮੀਨ ਦਾ 18 ਲੱਖ ਰੁਪਆ ਵੀ ਉਸ ਵਿਅਕਤੀ ਨੂੰ ਨਗਦ ਦਿੱਤਾ ਸੀ ਪਰ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਬਿਆਨਾ ਕਰਨ ਵਾਲੇ ਵਿਅਕਤੀਆਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਪਹਿਲਾਂ ਕਿਸੇ ਹੋਰ ਦੇ ਨਾਮ ਤੇ ਪਾਵਰ ਆਫ ਟਰਨਿੰਗ ਕਰਾਈ ਅਤੇ ਬਾਅਦ ਵਿੱਚ ਆਪਣੇ ਨਾਮ ਤੇ ਰਜਿਸਟਰੀ ਕਰਵਾ ਲਈ ਅਤੇ ਹੁਣ ਅਮਰਜੀਤ ਸਿੰਘ ਉਸ ਉਪਰ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ । ਸੁਖਰਾਜ ਸਿੰਘ ਨੇ ਡੀਐਸਪੀ ਭਿਖੀਵਿੰਡ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ।
ਉਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੁਖਰਾਜ ਸਿੰਘ ਨੇ ਝੂਠਾ ਬਿਆਨਾ ਕਰਵਾਇਆ ਹੈ ਅਤੇ ਜੋ ਰਜਿਸਟਰੀ ਸਾਡੇ ਵੱਲੋਂ ਕਰਵਾਈ ਗਈ ਹੈ ਉਹ ਤਹਿਸੀਲਦਾਰ ਤੋਂ ਮਨਜ਼ੂਰ ਅਤੇ ਜੋ ਪਾਵਰ ਆਫ ਟਰਨਿੰਗ ਸਾਡੇ ਵੱਲੋਂ ਕਰਵਾਈ ਗਈ ਹੈ ਉਹ ਵੀ ਤਹਿਸੀਲਦਾਰ ਤੋਂ ਮਨਸੂਰਸ਼ੁਧਾ ਹੈ । ਸੁਖਰਾਜ ਸਿੰਘ ਧੱਕੇ ਨਾਲ ਹੀ ਉਹਨਾਂ ਦੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਜੋ ਸੱਚਾਈ ਸਭ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਸੁਖਰਾਜ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ ਜਦ ਥਾਣਾ ਭਿੱਖੀਵਿੰਡ ਦੇ ਐਸਐਚ ਓ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਵਿਅਕਤੀ ਸੱਚਾ ਹੋਇਆ ਉਸ ਨੂੰ ਇਨਸਾਫ ਦਵਾਇਆ ਜਾਵੇਗਾ ਤੇ ਜੋ ਝੂਠਾ ਹੋਇਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।