ਭੂੰਡੀਆਂ (ਧਮੁੜੀਆ) ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ਨਾਲ ਝੁਲਸਿਆ: ਦਰਦਨਾਕ ਮੌਤ ਦਾ ਹੋਇਆ ਸ਼ਿਕਾਰ
- ਕਾਹਨੂੰਵਾਨ ਦਾ ਦੀਪਾ ਮਨਹਾਸ ਦੁਪਹਿਰ ਸਮੇਂ ਦਰਦਨਾਕ ਮੌਤ ਦਾ ਹੋਇਆ ਸ਼ਿਕਾਰ
ਰੋਹਿਤ ਗੁਪਤਾ
ਗੁਰਦਾਸਪੁਰ 9 ਜੂਨ 2025 - ਕਿਸੇ ਵੀ ਮਨੁੱਖ ਜਾਂ ਹੋਰ ਪ੍ਰਾਣੀ ਨੂੰ ਆਪਣੀ ਮੌਤ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ ਕਿ ਉਸ ਦਾ ਅੰਤ ਸਮਾਂ ਕਿਵੇਂ ਆਵੇਗਾ। ਏਦਾਂ ਦਾ ਹੀ ਇੱਕ ਮਾਮਲਾ ਕਾਹਨੂੰ ਵਾਨ ਕਸਬੇ ਵਿੱਚ ਦੇਖਣ ਨੂੰ ਮਿਲਿਆ ਜਦੋਂ 8 ਜੂਨ ਦੀ ਦੁਪਹਿਰ ਨੂੰ ਇੱਕ ਵਿਅਕਤੀ ਜਹਰੀਲੀਆਂ ਧਾਮੂੜੀਆਂ ਨੂੰ ਅੱਗ ਨਾਲ ਸਾੜਨ ਮੌਕੇ ਖੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ। ਮੌਕੇ ਤੋਂ ਪ੍ਰਾਪਤ ਜਾਣਕਾਰੀਂ ਅਨੁਸਾਰ ਕਸਬਾ ਕਾਹਨੂੰਵਾਨ ਵਿੱਚ ਐਤਵਾਰ ਦੁਪਹਿਰ ਸਮੇਂ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਇੱਕ ਵਿਅਕਤੀ ਆਪਣੇ ਘਰ ਦੇ ਵਿੱਚ ਹੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ। ਸੜਨ ਕਾਰਨ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਕਸਬਾ ਕਾਹਨੂੰਵਾਨ ਵਾਸੀ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਅੱਜ ਦੁਪਹਿਰ ਸਮੇਂ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸਦੀ ਪਤਨੀ ਕਿਸੇ ਦੇ ਘਰ ਵਿੱਚ ਗਈ ਹੋਈ ਸੀ। ਇਸੇ ਦੌਰਾਨ ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਪਏ ਲੱਕੜੀ ਦੇ ਬਾਲਣ ਵਿੱਚ ਲੱਗੀਆਂ ਧਮੋੜੀਆਂ ਨੂੰ ਡੀਜਲ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।