ਸ਼੍ਰੀ ਰਾਮ ਸੈਨਾ ਪੰਜਾਬ ਦੇ ਪ੍ਰਧਾਨ ਵੱਲੋਂ 15 ਸਾਲ ਪੁਰਾਣੇ ਡੀਜ਼ਲ ਵਾਲੇ ਆਟੋ ਬੰਦ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 8 ਜੂਨ 2025:ਸ੍ਰੀ ਰਾਮ ਸੈਨਾ ਸੰਗਠਨ ਦੇ ਸੂਬਾ ਪ੍ਰਧਾਨ ਸੁਸ਼ੀਲ ਜਿੰਦਲ ਅਤੇ ਪੰਜਾਬ ਯੁਵਾ ਪ੍ਰਧਾਨ ਤੁਸ਼ਾਰ ਗੁਪਤਾ ਨੇ ਟਰੈਫਿਕ ਸਮੱਸਿਆਵਾਂ ਨੂੰ ਲੈ ਕੇ ਐਸਪੀ ਹੈਡ ਕੁਾਰਟਰ ਜਗਦੀਸ਼ ਕੁਮਾਰ ਨੂੰ ਮੰਗ ਪੱਤਰ ਦਿੱਤਾ ਅਤੇ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ 15 ਸਾਲ ਪੁਰਾਣੇ ਡੀਜ਼ਲ ਨਾਲ ਚੱਲਣ ਵਾਲੇ ਆਟੋ ਬੰਦ ਕਰਨ ਦੀ ਮੰਗ ਕੀਤੀ। ਉਹਨਾਂ ਨੇ ਦੱਸਿਆ ਕਿ ਬਠਿੰਡਾ ਵਿੱਚ ਟਰੈਫਿਕ ਨਿਯਮਾਂ ਦੀਆਂ ਲਗਾਤਾਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਸੀਂ ਆਪ ਜੀ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਬੀਮਾ, ਪ੍ਰਦੂਸ਼ਣ ਸਰਟੀਫਿਕੇਟ , ਫਿਟਨੈਸ ਸਰਟੀਫਿਕੇਟ , ਡਰਾਈਵਿੰਗ ਲਾਈਸੈਂਸ , ਆਰਸੀ , ਆਟੋ ਰਿਕਸ਼ਾਵਾਂ ਦੀਆਂ ਨੰਬਰ ਪਲੇਟ ਅਤੇ ਕੰਪਲੀਟ ਰੋਡ ਟੈਕਸ , ਫਾਇਰ ਸੇਫਟੀ ਜਿਨਾਂ ਡੀਜਲ ਆਟੋ ਰਿਕਸ਼ਾਵਾਂ ਵਾਲਿਆਂ ਕੋਲ ਨਹੀਂ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਆਟੋ ਰਿਕਸ਼ਾ ਵਿੱਚ ਜਿੰਨੀਆਂ ਸਵਾਰੀਆਂ ਪੰਜਾਬ ਸਰਕਾਰ ਆਰ ਟੀ ਏ ਵਿਭਾਗ ਵੱਲੋਂ ਪਾਸ ਹਨ ਉਸ ਤੋਂ ਜਿਆਦਾ ਬਿਠਾਉਣ ਤੇ ਆਟੋ ਚਾਲਕ ਤੇ ਐਫ ਆਈ ਆਰ ਦਰਜ ਕੀਤੀ ਜਾਵੇ।ਫਰਜ਼ੀ ਆਟੋ ਜਾਂ ਫਰਜ਼ੀ ਵਿਹਕਲਾਂ ਤੇ ਜਲਦ ਤੋਂ ਜਲਦ ਰੋਕ ਲਗਾਉਂਦੇ ਹੋਏ ਉਹਨਾਂ ਤੇ ਐਫਆਈਆਰ ਦਰਜ ਕੀਤੀ ਜਾਵੇ ਬਸ ਸਟੈਂਡ ਰੇਲਵੇ ਸਟੇਸ਼ਨ , ਏਮਜ਼ ਹਸਪਤਾਲ , ਸਿਵਿਲ ਹਸਪਤਾਲ ਅਤੇ ਅਨੇਕਾ ਥਾਵਾਂ ਦੀਆਂ ਸੜਕਾਂ ਤੇ ਆਟੋ ਚਾਲਕਾਂ ਨੇ ਯੂਨੀਅਨ ਦੇ ਨਾਮ ਤੇ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਹਟਾਇਆ ਜਾਵੇ । ਉਹਨਾਂ ਕਿਹਾ ਕਿ ਕਾਫੀ ਥਾਵਾਂ ਤੇ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਹੋਰਨਾ ਆਟੋ ਚਾਲਕਾਂ ਜਾਂ ਗੱਡੀਆਂ ਨੂੰ ਰੋਕਣ ਹੀ ਨਹੀਂ ਦਿੰਦੇ ਹਨ। ਉਹਨਾਂ ਕਿਹਾ ਕਿ ਨਸ਼ਾ ਕਰਕੇ ਆਟੋ ਚਲਾਉਣ ਵਾਲਿਆਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਬਹੁਤ ਸਾਰੇ ਆਟੋ ਚਾਲਕਾਂ ਵੱਲੋਂ ਟੈਕਸ ਨਾ ਭਰ ਕੇ ਪੰਜਾਬ ਸਰਕਾਰ ਨੂੰ ਆਰਥਿਕ ਤੌਰ ਤੇ ਵੀ ਰਗੜਾ ਲਾਇਆ ਜਾ ਰਿਹਾ ਹੈ। ਇਸ ਲਈ ਇਹ ਅਜਿਹੇ ਆਟੋ ਰਿਕਸ਼ੀਆਂ ਦੀ ਪੜਤਾਲ ਕਰਨ ਦੀ ਲੋੜ ਹੈ।