ਵਿਸ਼ਵ ਭਰ ‘ਚ ਮੁਸਲਿਮ ਭਾਈਚਾਰੇ ਵੱਲੋ ਮਨਾਏ ਜਾਂਦੇ ਦੋ ਵੱਡੇ ਤਿਉਹਾਰਾਂ ‘ਚੋ ਤਿੰਨ ਦਿਨ ਮਨਾਏ ਜਾਣ ਵਾਲਾ ਇੱਕ ਤਿਉਹਾਰ ਹੈ ਈਦ ਉਲ ਅਜ਼ਹਾ
-ਹਜ਼ਰਤ ਇਬਰਾਹੀਮ ਅਲੈਹਿਇਸਲਾਮ ਵੱਲੋ ਰੱਬ ਦੀ ਬਾਰਗਾਹ 'ਚ ਪੇਸ਼ ਕੀਤੇ ਜ਼ਜ਼ਬਾਤ,ਕੁਰਬਾਨੀ ਅਤੇ ਹਰ ਹੁਕਮ ‘ਚ ਖਰੇ ਉਤਰਨ ਦਾ ਨਾਂ ਹੈ -ਈਦ ਉਲ ਅਜ਼ਹਾ
ਵਿਸ਼ਵ ਭਰ ਵਿੱਚ ਹਰ ਧਰਮ ਦੇ ਮੰਨਣ ਵਾਲਿਆ ਵੱਲੋ ‘ਚ ਵੱਖੋ ਵੱਖ ਧਰਮਾ ਨਾਲ ਸਬੰਧਿਤ ਲੋਕ ਆਪੋ ਅਪਣੇ ਰੀਤੀ ਰਿਵਾਜਾਂ ਨਾਲ ਅਪਣੇ ਤਿਉਹਾਰ ਮਨਾਉਦੇ ਚਲੇ ਆ ਰਹੇ ਹਨ ਇਸੇ ਵਿੱਚ ਇਸਲਾਮ ਧਰਮ ਦੇ ਮੰਨਨ ਵਾਲੇ ਵੀ ਮੁਢ ਕਦੀਮ ਬਾਬਾ ਆਦਮ ਅਲੈਹਿ. ਦੇ ਜਮਾਨੇ ਤੋ ਹੀ ਦੁਨੀਆ ਦੇ ਹਰ ਕੋਨੇ ਕੋਨੇ ‘ਚ ਵਸੇ ਹੋਏ ਹਨ ।ਇਸ ਨੂੰ ਮੰਨਣ ਵਾਲੇ ਭਾਵੇਂ ਕਿਸੇ ਵੀ ਖਿੱਤੇ ‘ਚ ਵਸਦੇ ਹੋਣ, ਅਪਣੇ ਤਿੳੇੁਹਾਰਾਂ ਤੇ ਇਬਾਦਤਾਂ ਨੂੰ ਸਮੇਂ ਸਮੇਂ ਤੇ ਭੇਜੇ ਨਬੀ ਪੈਗੰਬਰਾਂ ਰਾਹੀਂ ਦਰਸਾਏ ਰਸਤੇ ਅਨੁਸਾਰ ਮਨਾਉਂਦੇ ਆ ਰਹੇ ਹਨ, ਇਨ੍ਹਾਂ ਇਬਾਦਤਾਂ ਵਿੱਚੋਂ ਹੀ ਤਿਉਹਾਰ ਦੇ ਰੂਪ ਵਿੱਚ ਹਰ ਸਾਲ ਅਰਬੀ(ਚੰਦ ਦੀ)ਮਹੀਨੇ ਜਿਲ ਹਿੱਜਾ ਦੀ ਦਸਵੀਂ ,ਗਿਆਰਵੀ ਅਤੇ ਬਾਰਵੀਂ ਤਰੀਖ ਭਾਵ ਕਿ ਹਰ ਸਾਲ ਤਿੰਨ ਦਿਨ ਤੱਕ ਨੂੰ ਮਨਾਏ ਜਾਦੇ ਈਦ ਉਲ ਅਜਹਾ ਦੇ ਮੌਕੇ ਅਪਣੇ ਰੱਬ ਲਈ ਕੁਰਬਾਨੀ ਕਰਕੇ ਅਪਣੀ ਸਰਧਾ ਅਤੇ ਹਜ਼ਰਤ ਇਬਰਾਹੀਮ ਅਲੈਹਿ.ਦੀ ਸੁੱਨਤ ਅਦਾ ਕਰਦਿਆ ਰੱਬ ਦੇ ਹੁਕਮ ਨੂੰ ਮੰਨਣ ਦਾ ਪ੍ਰਗਟਾਵਾ ਇਸਲਾਮ ਦੇ ਮੰਨਣ ਵਾਲੇ ਪੈਰੋਕਾਰਾਂ ਵੱਲੋਂ ਕੀਤਾ ਜਾਂਦਾ ਹੈ।ਹਜਰਤ ਇਬਰਾਹੀਮ ਅਲੈਹਿ.ਨੂੰ ਦੁਨੀਆ ‘ਚ ਕੋਣ ਹੈ ਜੋ ਨਾਂ ਜਾਣਦਾ ਹੋਵੇ ਮੁਸਲਮਾਨਾਂ,ਇਸਾਈ,ਯਾਹੂਦੀ ਧਰਮ ਅਤੇ ਲੱਗਭੱਗ ਦੁਨੀਆ ‘ਚ ਹਰ ਧਰਮ ਵਿੱਚ ਉਨਾਂ ਦਾ ਵਿਸ਼ੇਸ਼ ਜ਼ਿਕਰ ਹੈ ਉਨਾਂ ਦੀ ਰੱਬ ਪ੍ਰਤਿ ਪ੍ਰਗਟਾਈ ਹੁਕਮ ਮੰਨਣ ਦੀ ਪ੍ਰਕ੍ਰਿਆ ਇਸ ਤਿਉਹਾਰ ਦੀ ਮੁਖ ਵਿਸ਼ੇਸ਼ਤਾ ਹੈ।

ਜਿਸ ਤਰ੍ਹਾਂ ਸ਼ਬਦ “ਕੁਰਬਾਨੀ” ਤੋਂ ਹੀ ਇਸ ਦੀ ਹਕੀਕਤ ਸਮਝ ਵਿੱਚ ਆ ਰਹੀ ਹੈ, ਦੂਜੇ ਸਬਦਾ ‘ਚ ਅਪਣੇ ਵੱਲੋਂ ਮੁਹੱਬਤ ਵਾਲੀ ਚੀਜ਼ ਨੂੰ ਕਿਸੇ ਦੀ ਖੁਸ਼ੀ ਲਈ ਕੁਰਬਾਨ ਕਰਨਾ ਹੀ ਕੁਰਬਾਨੀ ਹੈ, ਦੁਨੀਆ ਵਿੱਚ ਵੀ ਦੇਖਿਆ ਜਾਂਦਾ ਹੈ ਕਿ ਪਿਆਰ ਕਰਨ ਤੇ ਚਾਹੁਣ ਵਾਲਿਆਂ ਦੀ ਅਜਮਾਇਸ਼ (ਪ੍ਰੀਖਿਆ)ਹੁੰਦੀ ਚੱਲੀ ਆਈ ਹੈ, ਇਸੇ ਤਰ੍ਹਾਂ ਅੱਲ੍ਹਾ ਤਾਅਲਾ ਨੇ ਵੀ ਵਕਤ ਵਕਤ ਤੇ ਅਪਣੇ ਨਬੀਆਂ ਤੇ ਦੋਸਤਾਂ ਦੀ ਵੱਖੋ ਵੱਖ ਤਰੀਕਿਆ ਨਾਲ ਅਜਮਾਇਸ਼ ਕੀਤੀ ਹੈ, ਇਨ੍ਹਾਂ ਸਖਤ ਅਜਮਾਇਸ਼ਾਂ ਵਿੱਚੋਂ ਹੀ ਰੱਬ ਨੇ ਪੈਗੰਬਰ ਹਜ਼ਰਤ ਇਬਰਾਹੀਮ (ਅਲੈ.) ਨੂੰੰ ਗੁਜਾਰਿਆ।ਹਜ਼ਰਤ ਇਬਰਾਹੀਮ ਲੱਗਭੱਗ ਪੰਜ ਹਜ਼ਾਰ ਸਾਲ ਪਹਿਲਾਂ ਇਰਾਕ ਵਿੱਚ ਇੱਕ ਬਤ ਬਣਾਉਣ ਵਾਲੇ ਆਜ਼ਰ ਨਾਮੀ ਵਿਆਕਤੀ ਦੇ ਘਰ ਪੈਦਾ ਹੋਏ ਪਰ ਬਚਪਨ ਤੋਂ ਹੀ ਉਨ੍ਹਾਂ ਨੂੰ ਬੁਤਪਰਸਤੀ ਤੋਂ ਸਖਤ ਨਫਰਤ ਸੀ।ਆਪ ਦਾ ਖਾਨਦਾਨ ਧਾਰਮਿਕ ਤੌਰ ਤੇ ਉਸ ਸਮਾਜ ਵਿੱਚ ਉਚ ਪ੍ਰੋਹਿਤ,ਪੁਜਾਰੀ ਅਤੇ ਨਜੂਮੀ ਫਲਸਫੇ ਸਬੰਧੀ ਵਿਸ਼ੇਸ਼ ਸਥਾਨ ਰੱਖਦਾ ਸੀ,ਜਿੰਨਾਂ ਦੀ ਸੋਚ ਤੇ ਆਗਿਆ ਤੋ ਬਿਨਾਂ ਉਸ ਸਮੇ ਕੋਈ ਧਾਰਮਿਕ ਰਸਮ ਅਦਾ ਨਹੀ ਕੀਤੀ ਜਾਦੀ ਸੀ ।ਹਜਰਤ ਇਬਰਾਹੀਮ ਅਲੈਹਿ.ਦੀ ਜਗਾ ਇਸ ਪਰਿਵਾਰ ਵਿੱਚ ਅਗਰ ਕੋਈ ਹੋਰ ਪੈਦਾ ਹੁੰਦਾ ਤਾਂ ਸਾਇਦ ਅਪਣੇ ਪਰਿਵਾਰ ਦੀ ਬਿਰਤੀ ਵਿੱਚ ਬਹਿ ਚਲਿਆ ਜਾਦਾ ਪਰ ਹਜ਼ਰਤ ਇਬਰਾਹੀਮ ਅਪਣੇ ਸਮਾਜ ਦੇ ਬਿਲਕੁਲ ਉਲਟ ਹਮੇਸ਼ਾ ਸੋਚਦੇ ਰਹਿੰਦੇ ਕਿ ਜਿਹੜੇ ਬੁਤ ਤੇ ਚੰਦ ਸਿਤਾਰੇ ਅਪਣੇ ਆਪ ਕੁਝ ਨਹੀ ਕਰ ਸਕਦੇ ਉਹ ਅਪਣੇ ਅਨੁਯਾਈਆ ਦਾ ਕੀ ਭਲਾ ਕਰ ਸਕਦੇ ਹਨ।ਇਸ ਲਈ ਆਪ ਹਮੇਸ਼ਾ ਰੱਬ ਦੀ ਹੋਂਦ ਸਬੰਧੀ ਇੱਕ ਗਹਿਰੀ ਸੋਚ ਵਿੱਚ ਰਹਿੰਦੇ ਸੀ ਕਿ ਦੁਨੀਆ ‘ਚ ਸਾਜੀ ਜਮੀਨ ਤੇ ਅਸਮਾਨ ਦਰਮਿਆਨ ਸਜ਼ੀ ਕਾਇਨਾਤ ਨੂੰ ਚਲਾਉਣ ਵਾਲੀ ਕੋਈ ਤਾਕਤ ਜਰੂਰ ਹੈ ਜੋ ਇੰਨਾਂ ਨੂੰ ਗਰਦਿਸ (ਚਲਾ)ਦੇ ਰਹੀ ਹੈ,ਫਿਰ ਇਸ ਵਿੱਚ ਮੌਜੂਦ ਚੀਜ਼ਾ ਕਿਵੇ ਕਿਸੇ ਦਾ ਰੱਬ ਹੋ ਸਕਦੀਆ ਹਨ।ਜਿਸ ਲਈ ਉਨਾਂ ਇੱਕ ਐਲਾਨ ਕਰਵਾ ਦਿੱਤਾ ਕਿ “ਜਿੰਨਾਂ ਨੂੰ ਤੁਸੀ ਅੱਲਾ ਦੀ ਜਾਤ ਵਿੱਚ ਸ਼ਰੀਕ ਕਰਦੇ ਹੋ ਉਨਾਂ ਨਾਲ ਮੇਰਾ ਕੋਈ ਵਾਸਤਾ ਨਹੀ।ਲੋਕਾਂ ਨੂੰ ਸਮਝਾਉਣ ਦੇ ਉਦੇਸ਼ ਨਾਲ ਇੱਕ ਵਾਰ ਹਜ਼ਰਤ ਇਬਰਾਹੀਮ ਨੇ ਬਸਤੀ ਦੇ ਬੁੱਤਖਾਨੇ ‘ਚ ਸਾਰੇ ਬੁੱਤਾਂ ਨੂੰ ਤੋੜਕੇ ਕੁਲਹਾੜੀ ਵੱਡੇ ਬੁੱਤ ਦੇ ਮੋਢਿਆਂ ਤੇ ਰੱਖ ਦਿੱਤੀ, ਪੁੱਛਣ ਤੇ ਉਨ੍ਹਾਂ ਕਿਹਾ ਕਿ ਤੁਹਾਡੇ ਵੱਡੇ ਪੁੱਤ ਤੋਂ ਪੁੱਛੋ ?ਕਿ ਇਸਨੂੰ ਕਿਸਨੇ ਤੋੜਿਆ ਹੈ?ਬਸਤੀ ਵਾਲਿਆਂ ਆਖਿਆ ਕਿ ਇਹ ਕਿਵੇਂ ਤੋੜ ਸਕਦਾ ਹੈ? ਤਾਂ ਹਜ਼ਰਤ ਇਬਰਾਹੀਮ (ਅਲੈ.) ਨੇ ਕਿਹਾ ਕਿ ਫਿਰ ਤੁਸਾ ਹੀ ਦੱਸੋ ਕਿ ਜਿਹੜਾ ਇਸ਼ਵਰ ਅਪਣਾ ਬਚਾਅ ਆਪ ਨਹੀਂ ਕਰ ਸਕਦਾ ਉਹ ਤੁਹਾਡਾ ਭਲਾ ਕਿਵੇਂ ਕਰੇਗਾ? ਅਪਣੇ ਇਸ਼ਵਰਾਂ ਦੀ ਨਿੰਦਾ ਤੇ ਅਜਿਹੀ ਵਿਰਤੀ ਵੇਖ ਆਪ ਦੇ ਘਰ ਵਾਲਿਆ ਨੇ ਆਪ ਨੂੰ ਘਰੋ ਕੱਢ ਦਿੱਤਾ ਤੇ ਵਕਤ ਦੇ ਬਾਦਸ਼ਾਹਾਂ ਨੇ ਉਨਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਅੱਗ ਦੇ ਭਾਂਬੜ ਵਿੱਚ ਜਲਾਕੇ ਸੁੱਟਵਾ ਦਿੱਤਾ।ਰੱਬ ਵੱਲੋਂ ਇਨ੍ਹਾਂ ਦਾ ਇਹ ਪਹਿਲਾ ਇਮਤਿਹਾਨ ਸੀ।ਇੰਨਾਂ ਦੀ ਇਸ ਪਕਿਆਈ ਨੂੰ ਦੇਖਕੇ ਰੱਬ ਨੇ ਇੰਨਾਂ ਲਈ ਅੱਗ ਨੂੰ ਉਸ ਸਮੇ ਭਾਵੇ ਠੰਢੀ ਕਰ ਦਿੱਤਾ ਪਰ ਇਮਤਿਹਾਨ ਅਤੇ ਹੋਰ ਬਾਕੀ ਸੀ ਜਿੰਨਾ ਵਿੱਚੋ ਗੁਜਰਨ ਲਈ ਅਜਮਾਇਆ ਗਿਆ।ਇਸ ਘਟਨਾ ਤੋ ਬਾਦ ਆਪ ਅਪਣੇ ਦੇਸ਼ ਤੋ ਨਿਕਲਕੇ ਫਲਸਤੀਨ ਚਲੇ ਗਏ ਪਰ ਸੋਕੇ ਦੀ ਵਜ਼ਾ ਕਰਕੇ ਉਥੇ ਨਹੀ ਵਸੇ ਤੇ ਮਿਸਰ ਆ ਗਏ ਜਿਥੇੇ ਵਕਤ ਦੇ ਬਾਦਸ਼ਾਹ ਨੇ ਆਪਦੇ ਖੁਦਾ ਪ੍ਰਸਤੀ ਤੇ ਚੰਗੇ ਗੁਣਾ ਕਰਕੇ ਅਪਣੀ ਲ਼ੜਕੀ ਹਾਜ਼ਰਾ ਦੀ ਸ਼ਾਦੀ ਆਪ ਨਾਲ ਕਰ ਦਿੱਤੀ ਤੇ ਉਸ ਸਮੇ ਤੱਕ ਆਪ ਦੇ ਕੋਈ ਔਲਾਦ ਨਹੀ ਸੀ ਵੱਖੋ ਵੱਖ ਰਿਵਾਇਤਾ ਅਨੁਸਾਰ ਲੱਗਭੱਗ 87 ਸਾਲ ਦੀ ਉਮਰ ਵਿੱਚ ਆਪ ਨੇ ਅਪਣੇ ਰੱਬ ਪਾਸ ਬੇਟੇ ਦੀ ਪ੍ਰਾਪਤੀ ਲਈ ਦੁਆ ਕੀਤੀ ਤੇ ਦੁਆ ਕਬੂਲ ਹੋਈ ਤੇ ਆਪਦੀ ਦੂਜੀ ਬੀਵੀ ਹਜਰਤ ਹਾਜ਼ਰਾ ਤੋ ਦੋ ਬੇਟੇ ਹਜਰਤ ਇਸਹਾਕ ਅਲੈਹਿ.ਤੇ ਹਜਰਤ ਇਸਮਾਈਲ ਅਲੈਹਿ.ਪੈਦਾ ਹੋਏ।ਕੁਰਆਨ ਏ ਪਾਕ ‘ਚ ਦਰਜ ਰਿਵਾਇਤ ਅਨੁਸਾਰ ਹਜਰਤ ਇਸਮਾਈਲ ਅਲੈਹਿ.ਅਜੇ ਦੁੱਧ ਪੀਦੇ ਬੱਚੇ ਹੀ ਸੀ ਕਿ ਰੱਬ ਵੱਲੋ ਅਗਲੀ ਅਜ਼ਮਾਇਸ਼ ਆਈ ਕਿ ਛੋਟੇ ਬੇਟੇ ਇਸਮਾਈਲ ਅਲੈ.ਅਤੇ ਉਨਾਂ ਦੀ ਮਾਤਾ ਨੂੰ ਸ਼ਾਮ ਦੇ ਇਲਾਕੇ ਚੋ ਬਾਹਿਰ ‘ਹਿਜਾਜ਼”ਦੇ ਸੁੱਕੇ ਰੇਗਿਸ਼ਤਾਨ ਵਿੱਚ ਛੱਡ ਦਿਓ।

ਆਪ ਨੇ ਅਪਣੇ ਰੱਬ ਦੀ ਰਜਾ ਹਾਸਿਲ ਕਰਨ ਲਈ ਪਤਨੀ ਤੇ ਬੇਟੇ ਨੂੰ ਦੂਰ ਅਰਬ ਦੇ ਸੁੱਕੇ ਰੇਗਿਸ਼ਤਾਨ ਵਿੱਚ ਛੱਡ ਦਿੱਤਾ ਜਿਥੇ ਆਗਿਆਕਾਰੀ ਪਤਨੀ ਦੀ ਮਿਸ਼ਾਲ ਪੇਸ਼ ਕਰਦਿਆ ਜਿਥੇ ਬੀਬੀ ਹਾਜਰਾ ਨੇ ਹੁਕਮ ਦੀ ਤਾਮੀਲ ਕੀਤੀ ਉਥੇ ਹੀ ਰੱਬ ਨੇ ਅਪਣੀ ਤਾਕਤ ਰਾਹੀ ਇੰਨਾਂ ਦੀ ਰਾਖੀ ਕਰਕੇ ਆਗਿਆਕਾਰੀਆ ਨਾਲ ਉਸ ਦਾ ਕੀ ਸਲੂਕ ਹੁੰਦਾ ਹੈ ਦੁਨੀਆ ਦੱਸਿਆ।ਇਥੇ ਛੋਟਾ ਬੇਟਾ ਇਸਮਾਈਲ ਪਿਆਸ ਨਾਲ ਜਿਥੇ ਵਿਲਕ ਰਿਹਾ ਸੀ ਤਾਂ ਬੀਬੀ ਹਾਜ਼ਰਾਂ ਉਥੇ ਹੀ ਪਾਣੀ ਦੀ ਭਾਲ ਲਈ ਇੱਧਰ ਉਧਰ ਤੜਪਦੀ ਪਹਾੜੀਆ ਵਿਚਕਾਰ ਫਿਰ ਰਹੀ ਸੀ ਕਿ ਰੱਬ ਨੇ ਬੇਟੇ ਇਸਮਾਈਲ ਦੀਆ ਅੱਡੀਆ ਦੇ ਰਗੜਨ ਨਾਲ ਅਪਣੇ ਮੋਝਜ਼ੇ (ਕਰਾਮਾਤ)ਰਾਹੀ ਉਥੇ ਚਸ਼ਮਾ ਆਬੇ ਏ ਜ਼ਮ-ਜ਼ਮ ਜ਼ਾਰੀ ਕਰ ਦਿੱਤਾ ਜੋ ਅੱਜ ਤੱਕ ਜਾਰੀ ਹੈ ਤੇ ਬੀਬੀ ਹਾਜ਼ਰਾਂ ਦਾ ਦੋੜਨਾਂ ਰੱਬ ਨੂੰ ਇੰਨਾਂ ਪਸੰਦ ਆਇਆ ਕਿ ਹਰ ਸਾਲ਼ ਮੱਕਾ ਵਿਖੇ ਹੱਜ ਕਰਨ ਵਾਲੇ ਹਾਜੀਆ ਲਈ ਸ਼ਫਾ ਮਰਵਾ ਪਹਾੜੀਆ ਦਰਮਿਆਨ ਦੋੜਨਾ ਹੱਜ ਦਾ ਹਿੱਸਾ ਬਣਾ ਦਿੱਤਾ ਤੇ ਇਥੋ ਜ਼ਮ ਜ਼ਮ ਦਾ ਪਾਣੀ ਅੱਜ ਹਜ਼ਾਰਾ ਸਾਲ ਬਾਦ ਤੱਕ ਪੁਰੀ ਦੁਨੀਆ ਫਾਇਦਾ ਉਠਾ ਰਹੀ ਹੈ ।ਜੋ ਕਈ ਵਿਿਗਆਨਕ ਤੱਤਾਂ ਨਾਲ ਸਰੀਰ ਲਈ ਫਾਇਦੇ ਮੰਦ ਸਾਬਤ ਹੋ ਰਿਹਾ ਹੈ ।ਹਜ਼ਰਤ ਇਬਰਾਹੀਮ ਅਲੈ. ਤੇ ਇਸ ਅਜ਼ਮਾਇਸ਼ ਤੋ ਬਾਦ ਇੱਕ ਹੋਰ ਪ੍ਰੀਖਿਆ ਆਈ ਕਿ ਕਿਤੇ ਮੇਰੇ ਪਿਆਰਾ ਨਬੀ ਇਬਰਾਹੀਮ ਦਾ ਔਲਾਦ ਦੇ ਵਿੱਚ ਪੈ ਕੇ ਮੇਨੂੰ ਤਾਂ ਨਹੀ ਭੁਲਾ ਬੈਠਾ।ਜਦ ਪਿਆਰੇ ਬੇਟੇ ਇਸਮਾਈਲ ਦੀ ਉਮਰ 9 ਸਾਲ ਦੀ ਹੋਈ ਤਾਂ ਪਿਆਰੇ ਰੱਬ ਨੇ ਇਸ ਨੂੰ ਅਪਣੀ ਰਜ਼ਾ ਲਈ “ਕੁਰਬਾਨ” ਕਰਨ ਵਾਸਤੇ ਇਬਰਾਹੀਮ ਅਲੈ. ਨੂੰ ਕਿਹਾ।ਫਿਰ ਕੀ ਸੀ ਕਿ ਰੱਬ ਦੀ ਰਜ਼ਾ ਵਿੱਚ ਰੰਗੇ ਇਬਰਾਹੀਮ ਨੇ ਜਦੋ ਇਸ ਹੁਕਮ ਨੂੰ ਬੇਟੇ ਨਾਲ ਸਾਝਾਂ ਕੀਤਾ ਤਾਂ ਇਸਮਾਈਲ ਨੇ ਝੱਟ ਕਿਹਾ ਕਿ “ਅੱਬਾ ਜਾਨ ਆਪ ਨੂੰ ਜੋ ਰੱਬ ਵੱਲੋ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ ਮੈ ਖਰਾਂ ਉਤਰਾਗਾ।ਬੇਟੇ ਦਾ ਇਹ ਜਵਾਬ ਸੁਣਕੇ ਹਜਰਤ ਇਬਰਾਹੀਮ ਨੇ ਬੇਟੇ ਇਸਮਾਈਲ ਨੂੰ ਜੰਗਲ ਵਿੱਚ ਲਿਜਾ ਕੇ ਜਮੀਨ ਤੇ ਲਿਟਾ ਲਿਆ ਤੇ ਰੱਬ ਦੇ ਹੁਕਮ ਤੇ ਅੱਖਾ ਬੰਦ ਕਰ ਬੇਟੇ ਦੀ ਗਰਦਨ ਤੇ ਛੁਰੀ ਚਲਾ ਦਿੱਤੀ। ਆਸਮਾਨਾਂ ਤੇ ਤਰਥਲੀ ਮੱਚ ਗਈ ਕਿ ਇਹ ਇਬਰਾਹੀਮ ਨੇ ਕੀ ਕਰ ਵਿਖਾਇਆ।ਆਪ ਦੇ ਆਗਿਆਕਾਰੀ ਹੋਣ ਦੇ ਦਿੱਤੇ ਸਬੂਤ ਨੂੰ ਦੇਖ ਰੱਬ ਦੀ ਰਹਿਮਤ ਜ਼ੋਸ਼ ‘ਚ ਆਈ ਤੇ ਰੱਬੀ ਅਵਾਜ਼ ਆਈ ਕਿ!ਇਹ ਇਬਰਾਹੀਮ ਅੱਖਾ ਖੋਲੋ ਅਸੀ ਤੇਰੀ ਕੁਰਬਾਨੀ ਕਬੂਲ ਕਰ ਲਈ ਤੇ ਅਸੀ ਅਪਣੇ ਆਗਿਆਕਾਰੀ ਬੰਦਿਆ ਨੂੰ ਅਜਿਹਾ ਹੀ ਇਨਾਮ ਦਿੰਦੇ ਹਾਂ ।ਜਦੋ ਹਜ਼ਰਤ ਇਬਰਾਹੀਮ ਅਲੈ.ਨੇ ਅੱਖਾ ਖੋਲੀਆ ਤਾਂ ਹਜ਼ਰਤ ਇਸਮਾਈਲ ਅਲੈਹਿ. ਸਹੀ ਸਲਾਮਤ ਸੀ ਤੇ ਉਨਾਂ ਦੀ ਥਾਂ ਤੇ ਇੱਕ ਦੁੰਬਾ ਜਾਨਵਰ ਜਿਬਾਹ (ਕੁਰਬਾਨ) ਹੋਇਆ ਪਿਆ ਸੀ ਇਹ ਵੇਖ ਆਪ ਨੇ ਰੱਬ ਦਾ ਸ਼ੁਕਰ ਕੀਤਾ।ਇਸੇ ਇਤਿਹਾਸਕ ਘਟਨਾਂ ਨੂੰ ਲੈ ਕੇ ਹਰ ਸਾਲ ਮੁਸਲਮਾਨ ਭਾਈਚਾਰੇ ਵੱਲੋ ਈਦ ਉਲ ਅਜ਼ਹਾ ਦੇ ਮੌਕੇ ਇਸ ਅਜ਼ੀਮ ਪਗੰਬਰ ਦੀ ਸੰੁਨਤ ਯਾਦ ਕਰਦਿਆ,ਅੱਲ੍ਹਾ ਵੱਲੋ ਲਗਾਏ ਹੁਕਮ ਨੂੰ ਲੈ ਕੇ ਕੁਰਬਾਨੀ ਕੀਤੀ ਜਾਦੀ ਹੈ ਤੇ ਇਸੇ ਜਿਲ ਹਿੱਜਾ ਮਹੀਨੇ ਮੁਸਲਿਮ ਭਾਈਚਾਰੇ ਵੱਲੋ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿਖੇ ਹੱਜ ਦਾ ਫਰਜ਼ ਅਦਾ ਕਰਨ ਗਏ ਸਾਰੇ ਲਈ ਹਾਜੀਆ ਲਈ ਕੁਰਬਾਨੀ ਜਰੂਰੀ ਕਰ ਦਿੱਤਾ ਜਿਸ ਤੋ ਬਿਨਾਂ ਹੱਜ ਮੁਕੰਮਲ ਨਹੀ ਹੁੰਦਾ।ਇਸਲਾਮ ਵਿੱਚ ਹਰ ਉਸ ਮੁਸਲਮਾਨ ਤੇ ਕੁਰਬਾਨੀ ਫਰਜ (ਅਤਿ ਜਰੂਰੀ) ਹੈ ਜਿਸ ਪਾਸ ਅਪਣੀ ਜਰੂਰਤ ਦੀਆ ਚੀਜ਼ਾ ਤੋ ਇਲਾਵਾਂ ਸਾਢੇ ਸੱਤ ਤੌਲੇ ਸੋਨਾਂ ਜਾਂ ਸਾਢੇ ਬਵੰਜਾ ਤੋਲੇ ਚਾਦੀ ਜਾਂ ਇੰਨਾਂ ਦੋਵਾਂ ਚੋ ਇਕ ਦੀ ਕੀਮਤ ਦੇ ਬਰਾਬਰ ਹੋਰ ਚੀਜਾਂ ਹੋਣ ਭਾਵ ਉਸ ਪਾਸ 25-30 ਹਜਾਰ ਰੁਪਾਏ ਦੇ ਲੱਗਭੱਗ ਜਮਾ ਪੂੰਜੀ ਦੀ ਮਲਕੀਅਤ ਹੋਵੇ ਇਸਲਾਮ ਅਨੁਸਾਰ ਇੰਨੀ ਮਲਕੀਅਤ ਵਾਲਾ ਹਰ ਮੁਸਲਮਾਨ ਅਮੀਰ ਲੋਕਾਂ ਦੀ ਸੂਚੀ ‘ਚ ਆਉਦਾ ਹੈ।ਜਿਸ ਪਾਸ ਇੰਨੇ ਪੈਸੇ ਹੋਣ,ਉਸ ਤੇ ਕੁਰਬਾਨੀ ਫਰਜ ਹੈ ਅਗਰ ਨਹੀ ਕਰੇਗਾ ਗੁਨਾਹਗਾਰ ਹੋਵੇਗਾ।ਇਸ ਮੌਕੇ ਕੀਤੀ ਕੁਰਬਾਨੀ ਦਾ ਗੋਸ਼ਤ ਤਿੰਨ ਬਰਾਬਰ ਹਿੱਸਿਆ ਵਿੱਚ ਪਹਿਲਾਂ ਹਿੱਸਾ ਗਰੀਬ ਲੋਕਾਂ ਲਈ ਦੂਜਾਂ ਅਪਣੇ ਸਕੇ ਸਬੰਧੀਆ (ਸਰੀਕੇ ਵਾਲਿਆ) ਲਈ ਤੇ ਤੀਜਾ ਅਪਣੇ ਪਰਿਵਾਰ ਲਈ ਬਰਾਬਰ ਭਾਗਾ ਵਿੱਚ ਵੰਡਿਆ ਜਾਦਾ ਹੈ।ਇਹ ਕੁਰਬਾਨੀ ਚੰਦ ਦੀ ਦਸ ਤਰੀਖ ਨੂੰ ਸੂਰਜ ਨਿਕਲਣ ਤੋ ਬਾਦ ਈਦ ਉਲ ਅਜ਼ਹਾ ਦੀ ਵਿਸ਼ੇਸ਼ ਨਮਾਜ ਅਦਾ ਕਰਨ ਤੋ ਲੈਕੇ ਬਾਰਾਂ ਜਿਲ ਹਿੱਜ਼ਾ ਦੇ ਸੂਰਜ ਛਿਪਣ ਤੱਕ ਕੀਤੀ ਜਾ ਸਕਦੀ ਹੈ ।
ਈਦ ਵਾਲੇ ਦਿਨ ਮੁਸਲਮਾਨ ਭਰਾ ਸਵੇਰੇ ਸਾਜਰੇ ਉਠਕੇ ਇਸ਼ਨਾਨ ਕਰਕੇ ਪਾਕ ਸਾਫ ਲਿਬਾਸ ਪਹਿਨਕੇ ਈਦਗਾਹ ਵਿੱਚ ਈਦ ਦੀ ਵਿਸ਼ੇਸ ਨਮਾਜ ਅਦਾ ਕਰਦੇ ਹਨ ।ਇਹ ਸਭ ਰੱਬ ਦੀ ਬਾਰਗਾਹ ਵਿੱਚ ਸਜਦਾ ਕਰਦੇ ਹੋਏ ਅਮੀਰ ਗਰੀਬ ਦਾ ਕੋਈ ਵਿਤਕਰਾ ਨਾ ਹੋ ਕੇ ਇੱਕ ਕਤਾਰ ਵਿੱਚ ਖੜਕੇ ਨਮਾਜ਼ ਪੜਦੇ ਹਨ ਤੇ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਦੁਨੀਆ ਵਿੱਚ ਕੋਈ ਬੜਾ ਛੋਟਾ ਨਹੀ।ਨਮਾਜ ਦੇ ਬਾਦ ਮੌਲਵੀ ਸ਼ਹਿਬ ਵੱਲੋ ਦਿਤੇ ਜਾਣ ਵਾਲੇ ਵਿਸ਼ੇਸ਼ ਖੁਤਬੇ (ਸੰਬੋਧਨ) ਤੋ ਬਾਦ ਈਦ ਗਾਹ ਤੇ ਮਸਜਿਦਾਂ ਵਿੱਚ ਆਏ ਅਪਣੇ ਹਮ ਵਤਨ ਲੋਕਾਂ ਨੂੰ ਗਲੇ ਮਿਲਕੇ ਈਦ ਦੀਆ ਵਧਾਈਆ ਦਾ ਅਦਾਨ ਪ੍ਰਦਾਨ ਕਰਦੇ ਹਨ ।
ਲੇਖਕ-ਮੁਹੰਮਦ ਇਸਮਾਈਲ ਏਸ਼ੀਆ ਪੱਤਰਕਾਰ ਮਾਲੇਰਕੋਟਲਾ
ਮੋਬਾਇਲ-98559-78675

-
ਮੁਹੰਮਦ ਇਸਮਾਈਲ ਏਸ਼ੀਆ, ਪੱਤਰਕਾਰ
ismileashia@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.