ਇਸ ਕਥਨ ਵਿੱਚ ਬਹੁਤ ਸੱਚਾਈ ਹੈ ਮਾਂ ਹਰੇਕ ਮਨੁੱਖ ਦੇ ਜੀਵਨ ਦੀ ਹੋਂਦ ਲਈ ਜਰੂਰੀ ਹੈ ਹਰ ਜੀਵ ਦਾ ਜੀਵਨ ਪੂਰਾ ਮਾਂ ਹੈ ਅਤੇ ਜਦੋਂ ਸਿਰ ਤੋਂ ਇਹ ਛਾਂ ਧੁਰਾ ਟੁੱਟ ਜਾਂਦਾ ਹੈ ਤਾਂ ਜੀਵਨ ਦੀ ਗੱਡੀ ਇੱਕਵਾਰ ਤਾਂ ਲੀਹੋ ਲੀਹ ਜਾਂਦੀ ਹੈ। ਬੀਬੀ ਅਮਰਜੀਤ ਕੌਰ ਢਿਲੋਂ ਦੀ ਛੋਟੀ ਬੇਟੀ ਤਨਵੀਰ ਕੌਰ ਆਪਣੇ ਜਜਬਾਤ ਸਾਂਝੇ ਕਰਦੀ ਲਿਖਦੀ ਹੈ ਕਿ ਉਹ ਮਮਤਾ ਭਰੀ ਮਾਂ ਹੋਣ ਦੇ ਨਾਲ ਨਾਲ ਪੰਥ ਦੇ ਸਿਰੜੀ ਸੇਵਕ ਵੀ ਸਨ ਆਪਣੇ ਸਮੇਂ ਵਿੱਚ ਰਈਸੇ ਆਜ਼ਮ ਦੀ ਪੋਤੀ ਦਾ ਮਾਣ ਵੀ ਆਪ ਨੂੰ ਪ੍ਰਾਪਤ ਸੀ ਆਪ ਜੀ ਦਾ ਬਚਪਨ ਅਤੇ ਪਾਲਣ ਪੋਸ਼ਣ ਵੀ ਬਹੁਤ ਸ਼ਾਹੀ ਟੰਗ ਨਾਲ ਹੋਇਆ ਆਪ ਜੀ ਦਾ ਜਨਮ 7 ਅਕਤੂਬਰ 1942 ਵਿੱਚ ਅੰਮ੍ਰਿਤਸਰ ਵਿਖੇ ਜਗੀਰਦਾਰ ਰਾਜਾ ਰਾਮ ਸਿੰਘ ਦੇ ਘਰ ਹੋਇਆ ਪਰ ਆਪ ਜੀ ਦਾ ਬਚਪਨ ਅਤੇ ਵਿੱਦਿਆ ਕਸ਼ਮੀਰ ਵਿੱਚ ਪਿੰਡ ਚੌਰਾਲ ਵਿੱਚ ਹੋਈ। ਆਪ ਜੀ ਦਾ ਵਿਆਹ ਪ੍ਰੋ: ਸਤਵੰਤ ਸਿੰਘ ਜੀ ਢਿੱਲੋ ਬੁੱਢਾ ਦਲ ਦੇ 13ਵੇਂ ਮੁਖੀ ਬਾਬਾ ਸੰਤਾ ਸਿੰਘ ਦੇ ਮੁਖ ਸਲਾਹਕਾਰ ਅਤੇ ਨਿਹੰਗ ਸੰਦੇਸ਼ ਦੇ ਐਡੀਟਰ ਸਨ ਨਾਲ ਹੋਇਆ ਮਾਤਾ ਜੀ ਨੇ ਸਾਨੂੰ ਵੀ ਗੁਰੂ ਵਾਲੇ ਬਣਨ ਤੇ ਪੰਥ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।
ਜਿਵੇਂ ਸ਼ਾਂਤ ਪਾਣੀ ਵਿੱਚ ਕੋਈ ਪੱਥਰ ਮਾਰ ਦੇਵੇ ਤਾਂ ਲਹਿਰਾਂ ਦਾ ਮੋੜ ਆ ਜਾਂਦਾ ਹੈ ਉਸੇ ਤਰ੍ਹਾਂ 2 ਫਰਵਰੀ 1997 ਨੂੰ ਜਦੋਂ ਸਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਮਾਤਾ ਜੀ ਦੇ ਜੀਵਨ ਵਿੱਚ ਦੁੱਖਾਂ ਦੇ ਘੇਰਾ ਪਾ ਲਿਆ ਪਰ ਸਿਰੜੀ ਮਾਂ ਨੇ ਸਾਨੂੰ ਸਭ ਬੱਚਿਆਂ ਨੂੰ ਡੋਲਣ ਨਾ ਦਿੱਤਾ ਤੇ ਰੱਬ ਦੇ ਭਾਣੇ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਰਹਿੰਦੇ।
ਸਮੇਂ ਦੇ ਗੇੜ ਨੇ ਇੱਕ ਵਾਰ ਫਿਰ ਤੋਂ ਆਪਣਾ ਕਹਿਰ ਕਮਾਇਆ ਇਹਨਾਂ ਦੇ ਲਖਤੇ ਜਿਗਰ ਵੱਡੇ ਸਪੁੱਤਰ ਕੈਪਟਨ ਬਰਜਿੰਦਰਜੀਤ ਸਿੰਘ ਅਜੀਤ ਢਿੱਲੋ ਜੋ 7 ਨਵੰਬਰ 2017 ਅਤੇ ਛੋਟਾ ਸਪੁੱਤਰ ਪੱਤਰਕਾਰ ਵਿਜੇਪਾਲ ਸਿੰਘ ਢਿੱਲੋ 16 ਮਾਰਚ 2018 ਨੂੰ ਇਸਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇੰਨਾ ਸਦਮਿਆਂ ਨੂੰ ਸਹਿਣਾ ਮਾਤਾ ਜੀ ਲਈ ਬਹੁਤ ਹੀ ਔਖਾ ਹੋ ਗਿਆ ਉਹਬ ਬਹੁਤ ਟੁੱਟ ਗਏ ਪਰ ਮਾਤਾ ਜੀ ਨੇ ਕਦੇ ਸਾਨੂੰ ਡੋਲਣ ਨਾ ਦਿੱਤਾ ਸਭ ਭੈਣ ਭਰਾਵਾਂ ਨੂੰ ਆਪਣੀ ਪਿਆਰੀ ਗੋਦ ਦਾ ਨਿੱਘ ਦਿੰਦੇ ਹੋਏ ਬਹੁਤ ਹੀ ਪਿਆਰ ਨਾਲ ਸਾਂਭ ਰੱਖਿਆ।
ਮਾਤਾ ਅਮਰਜੀਤ ਕੌਰ ਢਿਲੋਂ 31 ਮਈ 2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਨਾਸਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ 9 ਜੂਨ 2025 ਨੂੰ ਗੁਰਦੁਆਰਾ ਅਜੀਤਗੜ੍ਹ ਸਾਹਿਬ ਛਾਉਣੀ ਹਰੀਆਂ ਵੇਲਾਂ ਨਵੀਂ ਆਬਾਦੀ ਬਜਾਰ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 11:00 ਤੋਂ 1:30 ਵਜੇ ਤੀਕ ਹੋਵੇਗਾ। ਉਨ੍ਹਾਂ ਦੀ ਧੀ ਤਨਵਿੰਦਰ ਕਹਿੰਦੀ ਹੈ ਮੇਰਾ ਮਨ ਇਸ ਗੱਲ ਮੰਨਣ ਲਈ ਅੱਜ ਵੀ ਤਿਆਰ ਨਹੀਂ ਹੋ ਰਿਹਾ ਅੱਜ ਵੀ ਲੱਗਦਾ ਹੈ ਕਿ ਕਿਸੇ ਕੋਨੇ ਤੋਂ ਆਵਾਜ਼ ਆਵੇਗੀ ਕਿ ਆ ਗਿਆ ਮੇਰਾ ਪੁੱਤ, ਪੁੱਤ ਤੂੰ ਘਬਰਾ ਨਾ ਮੈਂ ਹੈਗੀ ਆ ਵਾਹਿਗੁਰੂ ਸਭ ਠੀਕ ਕਰੇਗਾ।
ਪਰ ਹੁਣ ਇਹ ਆਵਾਜ਼ ਸਾਨੂੰ ਸਭ ਭੈਣ ਭਰਾਵਾਂ ਨੂੰ ਸੁਨਣ ਲਈ ਕਦੇ ਨਹੀਂ ਮਿਲੇਗੀ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਹਰ ਦਿਲ ਅਸੀਸ ਮਾਤਾ ਜੀ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਨਿੱਘੀ ਸ਼ਰਧਾਜਲੀ ਆਏ ਸਾਰੇ ਜੀਆਂ ਦਾ ਢਿਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਸਭ ਨੂੰ ਸਦਾ ਲਈ ਚੜਦੀ ਕਲਾ ਵਿੱਚ ਰੱਖਣ ਅਤੇ ਹਾਜ਼ਰੀਆਂ ਪ੍ਰਵਾਨ ਕਰਨ।

-
ਦਿਲਜੀਤ ਸਿੰਘ ਬੇਦੀ, ******
dsbedisgpc@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.