ਹਾਦਸਿਆਂ ਦਾ ਸਬੱਬ ਬਣ ਰਿਹਾ ਚੋਰੀ ਹੋਇਆ ਨਾਲੇ ਦਾ ਜੰਗਲਾ ਕੌਂਸਲਰ ਨੇ ਲਗਵਾਇਆ
ਚੋਰਾਂ ਤੋਂ ਦੁਖੀ ਕੌਂਸਲਰ ਨੇ ਚੋਰਾਂ ਨੂੰ ਦਿੱਤੀ ਸਿੱਧੀ ਸਿੱਧੀ ਚੇਤਾਵਨੀ, ਜੇਕਰ ਵਰਡ ਵਿੱਚ ਚੋਰੀ ਕਰਦਾ ਫੜਿਆ ਗਿਆ ਕੋਈ ਚੋਰ ਤਾਂ ਛੱਡਾਗੇ ਨਹੀਂ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਵਾਰਡ ਨੰਬਰ ਨੌ ਵਿਚ ਬਾਬਾ ਸਲੰਡਰ ਵਾਲੀ ਗਲੀ ਦੇ ਬਾਹਰ ਨਾਲੇ ਉੱਪਰੋਂ ਲੋਹੇ ਦਾ ਜੰਗਲਾ ਚੋਰੀ ਹੋਣ ਤੋਂ ਬਾਅਦ ਰੋਜ਼ਾਨਾ ਹਾਦਸੇ ਵਾਪਰ ਰਹੇ ਸਨ ਅਤੇ ਰੋਜ਼ ਲੋਕ ਜ਼ਖਮੀ ਹੁੰਦੇ ਸਨ । ਮੁਹੱਲਾ ਵਾਸੀਆਂ ਵੱਲੋਂ ਬੁਲਾਇਆ ਗਿਆ ਤਾਂ ਅਸੀਂ ਇਸ ਸਮੱਸਿਆ ਨੂੰ ਜੋਰ ਸ਼ੋਰ ਤੇ ਚੁੱਕਿਆ ਸੀ ਜਿਸ ਤੋਂ ਬਾਅਦ ਕੌਂਸਲਰ ਵੀ ਸਾਹਮਣੇ ਆਏ ਸਨ ਤੇ ਹੁਣ ਕੌਂਸਲਰ ਅਸ਼ੋਕਪੁਰ ਵੱਲੋਂ ਤਿੰਨ ਦਿਨਾਂ ਵਿੱਚ ਹੀ ਨਾਲੇ ਉੱਪਰ ਨਵਾਂ ਜੰਗਲਾ ਲਗਵਾ ਦਿੱਤਾ ਗਿਆ ਹੈ । ਉੱਥੇ ਹੀ ਕੌਂਸਲਰ ਅਸ਼ੋਕ ਭੁੱਟੋ ਨੇ ਕਿਹਾ ਕਿ ਵਾਰਡ ਵਿੱਚ ਚੋਰੀਆਂ ਰੋਕਣ ਲਈ ਕੈਮਰੇ ਵੀ ਲਗਾ ਦਿੱਤੇ ਹਨ ਪਰ ਜੇਕਰ ਕੋਈ ਚੋਰ ਹੋਣ ਵਾਰਡ ਵਿੱਚ ਕਿਸੇ ਵੀ ਤਰਹਾਂ ਦੀ ਚੋਰੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਛੱਡਾਂਗੇ ਨਹੀਂ ।
ਨਗਰ ਕੌਂਸਲ ਦੇ ਕੌਂਸਲਰ ਅਸ਼ੋਕ ਭੁੱਟੋਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵਾਰਡ ਨੰਬਰ 9 ਦੇ ਬਾਬਾ ਸਲੰਡਰ ਵਾਲੀ ਗਲੀ ਦੇ ਵਿੱਚ ਨਾਲੇ ਉੱਪਰ ਪਾਏ ਲੋਹੇ ਦੇ ਜੰਗਲੇ ਨੂੰ ਨਸ਼ੇੜੀ ਚੋਰ ਚੋਰੀ ਕਰਕੇ ਲੈ ਗਏ ਸਨ ਜਿੱਥੇ ਲੋਕਾਂ ਨੇ ਇਸ ਸਬੰਧੀ ਸਾਨੂੰ ਸੂਚਿਤ ਕੀਤਾ ਸੀ ਤਾਂ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਉਸ ਜੰਗਲੇ ਨੂੰ ਲਗਵਾ ਦਿੱਤਾ ਹੈ ਅਤੇ ਵਾਰਡ ਵਿੱਚ ਹੋਰ ਵੀ ਬਹੁਤ ਸਾਰੀ ਜਗ੍ਹਾ ਦੇ ਉੱਪਰ ਜੰਗਲੇ ਲਗਵਾਏ ਹਨ।ਉਹਨਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਵੀ ਲਗਵਾਏ ਹਨ ਤਾਂ ਜੋ ਅੱਗੇ ਤੋਂ ਚੋਰੀਆਂ ਹੋਣ ਤਾਂ ਚੋਰ ਤੁਰੰਤ ਫੜੇ ਜਾ ਸਕਣ। ਉਹਨਾਂ ਨੇ ਮਹੱਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਜੰਗਲੇ ਚੋਰੀ ਕਰਦਾ ਜਾਂ ਕੋਈ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਮੈਨੂੰ ਜਾਂ ਪੁਲਿਸ ਨੂੰ ਸੂਚਿਤ ਕਰੋ,,, ਉੱਥੇ ਹੀ ਉਹਨਾਂ ਨੇ ਬਰਸਾਤ ਦੇ ਦਿਨਾਂ ਵਿੱਚ ਨਾਲਿਆਂ ਵਿੱਚ ਲੋਕਾਂ ਵੱਲੋਂ ਕੂੜਾ ਸੁੱਟਣ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਦਿਆਂ ਕਿਹਾ ਕਿ ਜੇਕਰ ਬਰਸਾਤ ਹੋਈ ਤਾਂ ਨਾਲੇ ਜਾਮ ਹੋ ਜਾਣਗੇ ਤਾਂ ਫਿਰ ਲੋਕ ਕੌਂਸਲਰ ਨੂੰ ਕਸੂਰਵਾਰ ਸਮਝਣਗੇ ਪਰ ਲੋਕਾਂ ਨੂੰ ਖੁਦ ਹੀ ਚਾਹੀਦਾ ਹੈ ਤੇ ਨਾਲਿਆਂ ਵਿੱਚ ਕੂੜਾ ਨਾ ਸੁੱਟਣ ਅਤੇ ਨਾ ਹੀ ਸੀਵਰੇਜ ਨੂੰ ਜਾਮ ਹੋਣ ਦੇਣ ।
ਉੱਥੇ ਹੀ ਮੁਹੱਲਾ ਨਿਵਾਸੀਆਂ ਨੇ ਵਾਰਡ ਵਿੱਚ ਨਾਲਿਆਂ ਤੇ ਜੰਗਲੇ ਅਤੇ ਜਗ੍ਹਾ ਜਗ੍ਹਾ ਕੈਮਰੇ ਲਗਾਉਣ ਲਈ ਕੌਂਸਲਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਜੇਕਰ ਕੋਈ ਚੋਰ ਜਾਂ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਉਸਨੂੰ ਆਸਾਨੀ ਨਾਲ ਫੜਿਆ ਜਾ ਸਕੇਗਾ।