ਜੁਗਾੜੂ ਰੇਹੜੇ ਬੰਦ ਕਰੋ! ਮਿੰਨੀ ਟਰਾਂਸਪੋਰਟਰਾਂ ਨੇ ਘੇਰੀ ਸਰਕਾਰ, ਸੀਐੱਮ ਨਾਮ ਭੇਜਿਆ ਮੰਗ ਪੱਤਰ
ਘੁੜਕੇ ਅਤੇ ਜੁਗਾੜੂ ਰੇਹੜੀਆਂ ਤੋਂ ਪਰੇਸ਼ਾਨ ਮਿੰਨੀ ਟਰਾਂਸਪੋਰਟਰ ਕਹਿੰਦੇ ਜਾਂ ਤਾਂ ਸਾਡਾ ਵੀ ਟੈਕਸ ਬੰਦ ਕਰੋ ਜਾਂ ਇਹਨਾਂ ਨੂੰ ਬੰਦ ਕਰੋ
ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
ਗੁਰਦਾਸਪੁਰ 20 ਮਈ 2025- ਯੂਨਾਈਟੇਡ ਟਰੇਡ ਯੂਨੀਅਨ ਵੱਲੋਂ ਡਰਾਈਵਰਾਂ, ਮਿੰਨੀ ਟਰਾਸਪੋਰਟ ਵਾਲਿਆ ਨੂੰ ਆ ਰਹੀਆਂ ਸਮੱਸਿਆਵਾ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਮਿੰਨੀ ਟਰਾਂਸਪੋਰਟ ਨੂੰ ਬਚਾਉਣ ਲਈ ਮੋਟਰ ਸਾਈਕਲ ਰੇਹੜੀਆਂ ਅਤੇ ਗੈਰ ਕਾਨੂੰਨੀ ਵਾਹਨ ਤੁਰੰਤ ਬੰਦ ਕੀਤੇ ਜਾਣ ਅਤੇ ਇਹਨਾਂ ਨੂੰ ਤਿਆਰ , ਵੇਚਣ ਅਤੇ ਰਿਪੇਅਰ ਕਰਨ ਵਾਲ਼ੀਆਂ ਵਰਕਸ਼ਾਪਾਂ ਉਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਨਾਕਿਆਂ ਤੇ ਚੈਕਿੰਗ ਵਿੱਚ ਇਕਸਾਰਤਾ ਲਿਆਉਣ ਲਈ ਜੁਗਾੜੂ ਰੇਹੜੀਆ ਅਤੇ ਗੈਰ ਕਾਨੂੰਨੀ ਵਾਹਨਾ ਦੇ ਪੇਪਰ ਚੈੱਕ ਕਰਨ ਲਈ ਹਦਾਇਤ ਜਾਰੀ ਕਰਨ ਦੀ ਮੰਗ ਹੋਈ ਮੰਗ ਪੱਤਰ ਵਿੱਚ ਰੱਖੀ ਗਈ।
ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਗਿੱਲ ਪੰਜਾਬ ਪ੍ਰਧਾਨ ਯੂਨਾਈਟਡ ਟਰੇਡਰ ਯੂਨੀਅਨ ਅਤੇ ਸਾਹਿਬ ਸਿੰਘ ਨੇ ਦੱਸਿਆ ਕਿ ਜੁਗਾੜੂ ਰੇਹੜੇ,ਘੁੜਕੇ ਅਤੇ ਸਮਾਨ ਢੋਣ ਲਈ ਵਰਤੀਆ ਜਾ ਰਹੀਆਂ ਹੋਰ ਗੈਰ ਕਾਨੂੰਨੀ ਗੱਡੀਆਂ ਨਾਲ ਮਿਨੀ ਟਰਾਂਸਪੋਰਟ ਦਾ ਬਹੁਤ ਨੁਕਸਾਨ ਹੋ ਰਿਹਾ। ਕਰੋਨਾ ਕਾਲ ਦੌਰਾਨ ਕਾਰੋਬਾਰ ਬੰਦ ਹੋਣ ਕਰਕੇ ਮਿੰਨੀ ਟਰਾਂਸਪੋਰਟਰ ਟੈਕਸ ਵੀਰ ਨਹੀਂ ਜਮਾ ਕਰਵਾ ਪਾਏ ਅਤੇ ਉਦੋਂ ਦੇ ਟੈਕਸ ਅਤੇ ਪਾਸਿੰਗ ਤੇ ਪਏ ਭਾਰੀ ਜੁਰਮਾਨੇ ਚੱਲ ਰਹੇ ਹਨ। ਉੱਪਰੋਂ ਇਨਾ ਗੈਰ ਕਾਨੂੰਨੀ ਗੱਡੀਆਂ ਕਾਰਨ ਕੰਮ ਘੱਟ ਗਿਆ ਹੈ । ਨਾ ਤਾਂ ਇਹਨਾਂ ਕੋਲੋਂ ਕੋਈ ਟੈਕਸ ਲਿਆ ਜਾਂਦਾ ਹੈ ਤੇ ਨਾ ਹੀ ਇਹਨਾਂ ਦਾ ਕੋਈ ਕਾਗਜ਼ ਹੈ ਫਿਰ ਵੀ ਇਹ ਟੈਕਸ ਦੇਣ ਵਾਲੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਪੁਲਿਸ ਅਤੇ ਪ੍ਰਸ਼ਾਸਨ ਨੂੰ ਇਹਨਾਂ ਤੇ ਸ਼ਿਕੰਜਾ ਕਸਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੋ ਸਕਦਾ ਤਾਂ ਮਿਨੀ ਟਰਾਂਸਪੋਰਟਰਾਂ ਦੇ ਵੀ ਟੈਕਸ ਮਾਫ ਕੀਤੇ ਜਾਣੇ ਚਾਹੀਦੇ ਹਨ।