ਤਿੰਨ ਤਸਕਰਾਂ ਕੋਲੋਂ 279 ਗਰਾਮ ਹੇਰੋਇਨ ਕੀਤੀ ਬਰਾਮਦ, ਇੱਕ ਫੌਜ ਦਾ ਮੁਲਾਜ਼ਮ
ਜਗਰਾਉਂ ਦੀਪਕ ਜੈਨ
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ
ਅੰਕੁਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਅੱਜ ਲੁਧਿਆਣਾ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਦਿਹਾਤੀ ਪੁਲਿਸ ਵੱਲੋਂ ਅਲੱਗ ਅਲੱਗ ਮਾਮਲਿਆਂ ਵਿੱਚ ਤਿੰਨ ਦੋਸ਼ੀਆਂ ਕੋਲੋਂ 279 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੱਜ ਇੱਕ ਪੱਤਰਕਾਰਤਾ ਮਿਲਣੀ ਦੌਰਾਨ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਮੁੱਖ ਅਫਸਰ ਥਾਣਾ ਜੋਧਾ ਦੀ ਪੁਲਿਸ ਪਾਰਟੀ ਦੇ ਥਾਣੇਦਾਰ ਗੁਰਚਰਨ ਸਿੰਘ ਥਾਣਾ ਜੋਧਾ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮੇਨ ਬਾਜ਼ਾਰ ਜੋਧਾਂ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭਨੌਹੜ ਥਾਣਾ ਦਾਖਾ ਪਿੰਡ ਪਮਾਲ ਵਿਖੇ ਆਪਣੀ ਕਾਰ ਸਲਹਿਰੀਓ ਨੰਬਰ ਪੀਵੀ 10 ਜੇਈ 2063 ਉੱਤੇ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਜਾ ਰਿਹਾ ਹੈ।ਜਿਸ ਤੇ ਪੁਲਿਸ ਪਾਰਟੀ ਵੱਲੋਂ ਰੁੜਕਾ ਰੋਡ ਸੂਆ ਨੇੜੇ ਪਿੰਡ ਪਮਾਲ ਉੱਤੇ ਨਾਕਾਬੰਦੀ ਕਰਕੇ ਬਿਕਰਮਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਬਿਕਰਮਜੀਤ ਸਿੰਘ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛ ਗਿੱਛ ਦੌਰਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਰਮੀ ਵਿੱਚ ਨੌਕਰੀ ਕਰਦਾ ਹੈ ਅਤੇ ਸਿੱਖ ਲਾਈਟ ਇਨਫੈਂਟਰੀ ਦਾ ਮੁਲਾਜ਼ਮ ਹੈ। ਇਹ ਫੌਜੀ 10 ਮਈ ਨੂੰ ਛੁੱਟੀ ਕੱਟਣ ਲਈ ਆਪਣੇ ਪਿੰਡ ਭਨੋਹੜ ਆਇਆ ਹੋਇਆ ਸੀ। ਥਾਣੇਦਾਰ ਗੁਰਚਰਨ ਸਿੰਘ ਵੱਲੋਂ ਮੌਕੇ ਉੱਤੇ ਡੀਐਸਪੀਡੀ ਇੰਦਰਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ। ਜੋ ਕਿ ਮੌਕੇ ਤੇ ਪਹੁੰਚੇ ਤੇ ਜਿਨਾਂ ਦੀ ਹਾਜ਼ਰੀ ਵਿੱਚ ਬਿਕਰਮਜੀਤ ਸਿੰਘ ਦੀ ਤਲਾਸ਼ੀ ਲਿਤੀ ਗਈ। ਜਿਸ ਤੇ ਉਸ ਕੋਲੋਂ 255 ਗ੍ਰਾਮ ਹਰੋਇਨ ਬਰਾਮਦ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਵਿਕਰਮਜੀਤ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਥਾਣਾ ਜੋਧਾ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੀ ਕਾਰ ਨੰਬਰ ਪੀਵੀ 10 ਜੇ 2063 ਨੂੰ ਵੀ ਕਾਬੂ ਕਰ ਲਿੱਤਾ ਗਿਆ ਹੈ ਅਤੇ ਉਸ ਕੋਲੋਂ ਇੱਕ ਮੋਬਾਇਲ ਫੋਨ 15 ਪਰੋਮੈਕਸ ਵੀ ਕਬਜ਼ੇ ਵਿੱਚ ਲੈ ਲਿੱਤਾ ਗਿਆ ਹੈ। ਜਿਸ ਦੇ ਆਧਾਰ ਤੇ ਉਸ ਵੱਲੋਂ ਲਿਆਂਦੀ ਗਈ ਹੈਰੋਇਨ ਅਤੇ ਗਾਹਕਾਂ ਦੀ ਪਹਿਚਾਨ ਕੀਤੀ ਜਾਵੇਗੀ। ਐਸਐਸਪੀ ਨੇ ਅੱਗੇ ਦੱਸਿਆ ਕਿ ਇਸ ਫੌਜੀ ਦੀ ਗਿਰਫਤਾਰੀ ਬਾਰੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਐਸਐਸਪੀ ਨੇ ਅੱਗੇ ਦੱਸਿਆ ਕਿ ਉਕਤ ਫੌਜੀ ਦੀ ਉਮਰ 25 ਸਾਲ ਹੈ ਅਤੇ ਇਹ ਜੰਮੂ ਕਸ਼ਮੀਰ ਬਾਰਡਰ ਏਰੀਏ ਵਿੱਚ ਤੈਨਾਤ ਸੀ।
ਇਸ ਤੋਂ ਇਲਾਵਾ ਸੀਆਈਏ ਸਟਾਫ ਦੇ ਏਐਸਆਈ ਗੁਰਸੇਵਕ ਸਿੰਘ ਵੱਲੋਂ ਇੱਕ ਵਿਅਕਤੀ ਮਨਜੀਤ ਸਿੰਘ ਉਰਫ ਮਣੀ ਪੁੱਤਰ ਗੁਰਜੀਤ ਸਿੰਘ ਵਾਸੀ ਕੋਠੇ ਸ਼ੇਰ ਜੰਗ ਜਗਰਾਉਂ ਜੋ ਕਿ ਕੱਚਾ ਮਲਕ ਰੋਡ ਉੱਤੇ ਵਾਲ ਕੱਟਣ ਅਤੇ ਹਜਾਮਤਾਂ ਕਰਨ ਦੀ ਦੁਕਾਨ ਕਰਦਾ ਸੀ ਅਤੇ ਇਸ ਧੰਦੇ ਦੀ ਆੜ ਵਿੱਚ ਹੈਰੋਇਨ ਦਾ ਗੈਰ ਕਾਨੂੰਨੀ ਧੰਦਾ ਵੀ ਕਰਦਾ ਸੀ। ਜਿਸ ਕੋਲੋਂ 20 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ। ਦੋਸ਼ੀ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਏਐਸਆਈ ਸੁਖਦੇਵ ਸਿੰਘ ਸੀਆਈ ਸਟਾਫ ਜਗਰਾਉਂ ਵੱਲੋਂ ਮੁਹੱਲਾ ਕਰਨੈਲ ਗੇਟ ਵਿਖੇ ਕਿਰਾਨੇ ਦੀ ਦੁਕਾਨ ਕਰਨ ਵਾਲੇ ਸ਼ਿਵ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਗਲੀ ਨੰਬਰ ਪੰਜ ਕਰਨੈਲ ਗੇਟ ਜਗਰਾਉਂ ਕੋਲੋਂ ਚਾਰ ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਹੈ। ਦੋਸ਼ੀ ਕਰਿਆਨੇ ਦੀ ਦੁਕਾਨ ਦੇ ਨਾਲ ਨਾਲ ਹਿਰੋਇਨ ਵੇਚਣ ਦਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਸੀ। ਜਿਸ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਯੁੱਧ ਨਸ਼ਿਆਂ ਵਿਰੁੱਧ ਬੋਲਦਿਆਂ ਹੋਇਆਂ ਐਸਐਸਪੀ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਇਲਾਕੇ ਵਿੱਚ ਨਸ਼ਿਆਂ ਦੇ ਵਪਾਰ ਨੂੰ ਕਾਫੀ ਠੱਲ ਪਈ ਹੈ ਅਤੇ ਲੋਕ ਵੀ ਪੁਲਿਸ ਨੂੰ ਤਸਕਰਾਂ ਬਾਰੇ ਖੁੱਲ ਕੇ ਸੂਚਿਤ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਬਾਰੇ ਜੇ ਕੋਈ ਸ਼ਹਿਰੀ ਸੂਚਨਾ ਦਿੰਦਾ ਹੈ ਤਾਂ ਉਸ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਇਸ ਲਈ ਜਨਤਾ ਨੂੰ ਬੇਖੌਫ ਹੋ ਕੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ।