ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਵਿਧਾਇਕ ਦੀ ਕੋਠੀ ਦੇ ਬਾਹਰ ਕੀਤਾ ਰੋਸ ਵਿਖਾਵਾ
ਭਾਜਪਾ ਦੀ ਕੇਂਦਰ ਸਰਕਾਰ ਦਾ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਤੁਗਲਕੀ ਫ਼ਰਮਾਨ, ਪੰਜਾਬੀਆਂ ਨਾਲ ਧੋਖਾ—ਸ੍ਰੀ ਲਾਲ ਚੰਦ ਕਟਾਰੂਚੱਕ
ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਕਰਨਾ ਸੂਬਾ ਸਰਕਾਰ ਦੀ ਵਚਨਬੱਧਤਾ
ਪਠਾਨਕੋਟ , 01 ਮਈ 2025 : ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਚਾਹੇ ਪੰਜਾਬ ਦੇ ਆਰਡੀਐਫ ਦੀ ਗੱਲ ਹੋਵੇ ਜਾਂ ਮੰਡੀ ਦੀ ਫੀਸ ਦੀ ਗੱਲ ਹੋਵੇ , ਵੱਖ-ਵੱਖ ਸਵਾਲਾਂ ਦੇ ਉੱਤੇ ਪੰਜਾਬ ਦੇ ਪ੍ਰਤੀ ਜਿਹੜਾ ਬੀਜੇਪੀ ਦਾ ਮਤਲਬ ਪੱਖਪਾਤੀ ਰੁਵਈਆ ਹੈ ਉਸ ਨੂੰ ਪੰਜਾਬ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਸਹਿਨ ਕਰਦੇ ਆ ਰਹੇ ਹਨ, ਪਰ ਆਮ ਆਦਮੀ ਪਾਰਟੀ ਪੰਜਾਬ ਅੰਦਰ ਪਾਣੀ ਦਾ ਇੱਕ ਇੱਕ ਕਤਰਾ ਬਚਾਉਂਣ ਲਈ ਬਚਨਬੱਧ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਭਾਜਪਾ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਪਠਾਨਕੋਟ ਦੇ ਭਾਜਪਾ ਵਿਧਾਇੱਕ ਦੀ ਕੋਠੀ ਦਾ ਘੇਰਾਓ ਕਰਨ ਮਗਰੋਂ ਕੀਤਾ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਭਾਜਪਾ ਦੀ ਧੱਕੇਸਾਹੀ ਪੰਜਾਬ ਦੇ ਲੋਕ ਲਗਾਤਾਰ ਸਹਿਣ ਕਰਦੇ ਆ ਰਹੇ ਹਨ ਅਤੇ ਬੀਤੀ ਰਾਤ ਬੀ.ਬੀ.ਐਮ.ਬੀ. ਬੋਰਡ ਦਾ ਜੋ ਰਾਤ ਨੂੰ ਫੈਂਸਲਾ ਦਿੱਤਾ ਗਿਆ ਹੈ ਉਸ ਅਧੀਨ ਇਹ ਸਪੱਸਟ ਕੀਤਾ ਗਿਆ ਹੈ ਕਿ ਮੋਜੂਦਾ ਸਮੇਂ ਅੰਦਰ ਪੰਜਾਬ 8500 ਕਿਊਸਿਕ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਓੁਣ ਦੇ ਲਈ ਕੇਂਦਰ ਦੀ ਬੀਜੇਪੀ ਸਰਕਾਰ ਮੋਦੀ ਦੀ ਅਗਵਾਈ ਦੇ ਵਿੱਚ ਇਸ ਫੈਸਲੇ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਲਗਾਤਾਰ ਕਦੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ, ਕਦੀ ਪੰਜਾਬ ਦੇ ਜਵਾਨਾਂ ਦੇ ਖਿਲਾਫ ਅਤੇ ਹੁਣ ਬੀਜੇਪੀ ਪੰਜਾਬ ਵਿਰੋਧੀ ਮਾਹੌਲ ਖੜਾ ਕਰਕੇ ਆਸ ਪਾਸ ਸੂਬਿਆਂ ਦੇ ਅੰਦਰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਭਾਜਪਾ ਵੱਲੋਂ ਜੋ ਚਾਲ ਚੱਲੀ ਗਈ ਹੈ ਇਸ ਦਾ ਪੰਜਾਬ ਦੇ ਕਿਸਾਨ, ਪੰਜਾਬ ਦੇ ਆਮ ਲੋਕ ਪੰਜਾਬੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਆਮ ਆਦਮੀ ਪਾਰਟੀ ਦੇ ਨੇਸਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਵਿੱਚ ਇਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਭਾਜਪਾ ਨੂੰ ਹਦਾਇਤ ਹੈ ਕਿ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਬੰਦ ਕਰੋ । ਉਨ੍ਹਾਂ ਕਿਹਾ ਕਿ ਹਰਿਆਣਾ ਅਪਣੇ ਹਿੱਸੇ ਦਾ ਬਣਦਾ ਪਾਣੀ ਪਹਿਲਾ ਹੀ ਪੰਜਾਬ ਤੋਂ ਲੈ ਚੁੱਕਾ ਹੈ ਅਤੇ ਪੰਜਾਬ ਕੋਲ ਇਸ ਸਮੇਂ ਵਾਧਾ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜਿਹੜਾ 8500 ਕਿਊਸਿਕ ਦਾ ਕੱਲ ਰਾਤ ਦਾ ਜੋ ਫੈਂਸਲਾ ਲਿਆ ਹੈ ਇਹ ਭਾਜਪਾ ਵੱਲੋਂ ਕਾਲਾ ਫੈਂਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਰਤਾਵਾਂ ਵੱਲੋਂ ਹੱਲਾ ਬੋਲਿਆ ਗਿਆ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਪਠਾਨਕੋਟ ਵਿਖੇ ਭਾਜਪਾ ਦੇ ਵਿਧਾਇੱਕ ਅਤੇ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਅਸਵਨੀ ਸਰਮਾ ਦੀ ਕੋਠੀ ਦਾ ਘੇਰਾਓ ਕੀਤਾ ਗਿਆ ਹੈ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਪੰਜਾਬ ਦੇ ਭਲੇ ਦੇ ਬਾਰੇ ਸੋਚਦੇ ਹੋ , ਪੰਜਾਬ ਦੀ ਮਿੱਟੀ ਨਾਲ ਮੋਹ ਰੱਖਦੇ ਹੋ ਤਾਂ ਦਿੱਲੀ ਵਾਲਿਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋ ਭਾਜਪਾ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਅਸੀਂ ਇਹਨ੍ਹਾਂ ਫੈਂਸਲਿਆਂ ਦਾ ਵਿਰੋਧ ਕਰਦੇ ਹਾਂ ਅਤੇ ਇੱਕ ਬੂੰਦ ਵੀ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾਵੇਗਾ । ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਹੀ ਵਿੱਚ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ।
ਇਸ ਮੋਕੇ ਤੇ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ-ਕਮ-ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕਿਹਾ ਕਿ ਅਸੀਂ ਸਾਰੇ ਭਾਜਪਾ ਦੇ ਫੈਂਸਲੇ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਹਰਿਆਣਾ ਨੂੰ ਨਹੀਂ ਜਾਣ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾ ਹੀ ਪਾਣੀ ਦੀ ਬਹੁਤ ਕਮੀ ਹੈ, ਪੰਜਾਬ ਅੰਦਰ ਫਸਲਾਂ ਲਈ ਪਾਣੀ ਪੂਰਾ ਨਹੀਂ ਹੋ ਪਾ ਰਿਹਾ ਭੂਮੀਗੱਤ ਪਾਣੀ ਦੀ ਸਮਰੱਥਾ ਘੱਟ ਗਈ ਹੈ। ਇਸ ਲਈ ਪੰਜਾਬ ਦਾ ਪਾਣੀ ਕਿਸੇ ਵੀ ਕੀਮਤ ਤੇ ਜਿਹੜਾ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ।
ਇਸ ਮੋਕੇ ਤੇ ਸ੍ਰੀ ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ-ਕਮ –ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਨੇ ਕਿਹਾ ਕਿ ਪੰਜਾਬ ਨੇ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਿਆ, ਰਿਪੋਰਟ ਦੇ ਅਨੁਸਾਰ ਪਹਿਲਾ ਹੀ ਜੋ ਹਰਿਆਣੇ ਦਾ ਹੱਕ ਬਣਦਾ ਸੀ ਉਹ ਪਾਣੀ ਹਰਿਆਣਾ ਲੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਇਹ ਹਨ ਕਿ ਪੰਜਾਬ ਕੋਲ ਅਪਣੀ ਖੇਤੀ ਦੇ ਲਈ ਪਾਣੀ ਦੀ ਬਹੁਤ ਕਮੀ ਹੈ ਅਤੇ ਸੈਂਟਰ ਸਰਕਾਰ ਜ਼ਬਰਦਸਤੀ ਪਾਣੀ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਹ ਪਾਣੀ ਦੀ ਗੱਲ ਨਹੀਂ ਇਹ ਦੋ ਸੂਬਿਆਂ ਨੂੰ ਲੜਾਉਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਪੰਜਾਬ ਅੰਦਰ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਇਸ ਲਈ ਪੰਜਾਬ ਹਰਿਆਣਾ ਨੂੰ ਆਪਸ ਵਿੱਚ ਲੜਾਉਂਣ ਦੀ ਸਾਜਿਸ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾ ਹੀ ਹਰਿਆਣਾ ਦਾ ਬਣਦਾ ਪਾਣੀ ਦੇ ਚੁੱਕੇ ਹਨ ਅਤੇ ਹੁਣ ਜਬਰਦਸਤੀ ਦਬਾਓ ਬਣਾਇਆ ਜਾ ਰਿਹਾ ਹੈ। ਰਾਜਨੀਤੀ ਖੇਡੀ ਜਾ ਰਹੀ ਹੈ ਪੰਜਾਬ ਦੇ ਲੋਕ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕੋਈ ਵੀ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਭਾਜਪਾ ਅਪਣਾ ਫੈਂਸਲਾ ਵਾਪਸ ਨਹੀਂ ਲੈਂਦੀ ਦਾ ਇਹ ਵਿਰੋਧ ਹੋਰ ਵੀ ਤਿੱਖਾ ਕੀਤਾ ਜਾਵੇਗਾ। ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੈਪਟਨ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਵਿਕਾਸ ਸੈਣੀ ਚੇਅਰਮੈਨ ਮਾਰਕਿੱਟ ਕਮੇਟੀ ਪਠਾਨਕੋਟ, ਸਮੀਰ ਸਾਰਧਾ, ਅੰਮਿਤ ਮਿੱਠੂ, ਸੋਰਭ ਬਹਿਲ ਅਤੇ ਹੋਰ ਪਾਰਟੀ ਦੇ ਆਹੁਦੇਦਾਰ ਅਤੇ ਕਾਰਜਕਰਤਾ ਹਾਜਰ ਸਨ।