ਵੱਡੀ ਖ਼ਬਰ: ਨਵਜੋਤ ਸਿੱਧੂ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ, ਕੀ ਛੱਡ'ਤੀ ਸਿਆਸਤ? (ਵੇਖੋ ਵੀਡੀਓ)
ਅੰਮ੍ਰਿਤਸਰ, 30 ਅਪ੍ਰੈਲ 2025- ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਹੁਣ ਆਜ਼ਾਦ ਹੋ ਗਿਆ ਹਾਂ, ਮੇਰੇ ਉੱਤੇ ਕੋਈ ਪਾਬੰਦੀ ਨਹੀਂ ਹੈ, ਇਸ ਲਈ ਮੈਂ ਹੁਣ ਆਪਣਾ ਪਲੇਟਫਾਰਮ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ (ਨਵਜੋਤ ਸਿੱਧੂ) navjotsidhuofficial ਯੂਟਿਊਬ ਚੈਨਲ ਹੋਵੇਗਾ, ਜਿਸ ਜ਼ਰੀਏ ਮੈਂ ਆਮ ਅਵਾਮ ਨਾਲ ਗੱਲਬਾਤ ਕਰਿਆ ਕਰਾਂਗਾ।
ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਿਆਸਤ ਤੋਂ ਕਿਨਾਰਾ ਕਰਨ ਅਤੇ ਸਰਗਰਮ ਨਾ ਹੋਣ ਬਾਰੇ ਪੁੱਛਿਆ ਤਾਂ, ਸਿੱਧੂ ਨੇ ਕਿਹਾ ਕਿ ਮੈਂ ਧੰਦੇ ਲਈ ਨਹੀਂ, ਬਲਕਿ ਲੋਕ ਭਲਾਈ ਲਈ ਸਿਆਸਤ ਕੀਤੀ। ਸਿੱਧੂ ਨੇ ਇਹ ਵੀ ਕਿਹਾ ਕਿ ਕੁੱਝ ਲੋਕਾਂ ਨੇ ਸਿਆਸਤ ਨੂੰ ਧੰਦਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਨਵਜੋਤ ਸਿੱਧੂ ਅਫੀਸ਼ਲ ਜ਼ਰੀਏ ਉਹ ਮੋਟੀਵੇਸ਼ਨਲ ਅਤੇ ਲੋਕਾਂ ਦੇ ਨਾਲ ਜੁੜੀਆਂ ਵੀਡੀਓ ਪਾਇਆ ਕਰਨਗੇ।