ਸੁਨੀਲ ਜਾਖੜ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਕੀਤਾ ਸਵਾਗਤ, ਰਾਹੁਲ ਦੇ ਵੀ ਸੋਹਲੇ ਗਾਏ
ਚੰਡੀਗੜ੍ਹ, 24 ਸਤੰਬਰ, 2021: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਰਾਹੁਲ ਗਾਂਧੀ ਦੇ ਸੋਹਲੇ ਗਾਏ ਹਨ।
ਇਕ ਲੰਬੇ ਚੌੜੇ ਟਵੀਟ ਵਿਚ ਜਾਖੜ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸਿਰਫ ਰਾਜਨੀਤੀ ਹੀ ਨਹੀਂ ਬਲਕਿ ਸਮਾਜ ਤਾਣੇ ਬਾਣੇ ਵਾਸਤੇ ਵੀ ਬਹੁਤ ਵੱਡਾ ਫੈਸਲਾ ਹੈ।
ਜਾਖੜ ਨੇ ਸੂਬੇ ਦੇ ਭਾਈਚਾਰੇ ਨੂੰ ਖਰਾਬ ਕਰ ਵੰਡ ਪਾਊ ਕੋਸ਼ਿਸ਼ਾਂ ਕਰਨ ਵਾਲੀਆਂ ਸ਼ਕਤੀਆਂ ਦੀ ਵੀ ਨਿਖੇਧੀ ਕੀਤੀ ਹੈ।
ਪੜ੍ਹੋ ਪੂਰਾ ਟਵੀਟ :