ਸੀ ਐਮ ਚੰਨੀ ਗਏ ਦਿੱਲੀ, ਵਜ਼ੀਰਾਂ ਦੀ ਲਿਸਟ ਹੋ ਸਕਦੀ ਹੈ ਫਾਈਨਲ
ਚੰਡੀਗੜ੍ਹ, 23 ਸਤੰਬਰ 2021 - ਪੰਜਾਬ ਦੇ ਨਵੇਂ ਬਣੇ ਸੀ ਐਮ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਨੂੰ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਦੇ ਮੰਤਰੀਆਂ ਦੀ ਲਿਸਟ ਤਿਆਰ ਕੀਤੀ ਜਾਣੀ ਹੈ, ਜਿਸ ਦੇ ਸਬੰਧ 'ਚ ਚੰਨੀ ਦਿੱਲੀ ਨੂੰ ਹਾਈ ਕਮਾਂਡ ਨੂੰ ਮਿਲਣ ਚੱਲੇ ਹਨ।