ਕੈਨੇਡਾ: ਕੈਲਗਰੀ 'ਚ ਪੰਜਾਬੀ ਐਮ ਐਲ ਏ ਦਾ ਫਲੈਕਸ ਬੋਰਡ ਸ਼ਰਾਰਤੀ ਅਨਸਰ ਨੇ ਨੁਕਸਾਨਿਆ
ਕਮਲਜੀਤ ਬੁੱਟਰ
ਕੈਲਗਰੀ, 22 ਜੂਨ 2021: ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਵਿਧਾਇਕ ਦਵਿੰਦਰ ਤੂਰ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਆਪਣੇ ਹਲਕੇ ‘ਚ ਲਗਾਏ ਗਏ ਫਲੈਕਸ ਬੋਰਡ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਬੁਰੀ ਤਰਾਂ ਖਰਾਬ ਦਿੱਤਾ ਜਿਸ ਦੀ ਵੱਡੀ ਪੱਧਰ ‘ਤੇ ਕੈਲਗਰੀ ਵਾਸੀਆਂ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ।
ਦਵਿੰਦਰ ਤੂਰ ਨੇ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਤੇ ਜਲਦ ਤੋਂ ਜਲਦ ਵੈਕਸੀਨ ਲਗਾਉਣ ਸੰਬੰਧੀ ਜਾਗਰੂਕਤਾ ਲਈ ਫਲੈਕਸ ਬੋਰਡ ਲਗਾਏ ਸਨ ਪਰ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਫਲੈਕਸ ਬੋਰਡ ਨੁਕਸਾਨ ਪਹੁੰਚਾਇਆ ਜਿਸ ਨੂੰ ਦੇਖ ਕੇ ਮੈਨੂੰ ਥੋੜ੍ਹੀ ਨਿਰਾਸ਼ਾ ਜ਼ਰੂਰ ਹੋਈ ਪਰ ਅਜਿਹੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜੋ ਅਜਿਹਾ ਕਰਦੇ ਹਨ ਜੋ ਮਾੜਾ ਵਤੀਰਾ ਹੈ।
ਉਨ੍ਹਾਂ ਕਿਹਾ ਅਗਰ ਕੋਈ ਮੇਰੇ ਕੰਮ ਤੋਂ ਖੁਸ਼ ਨਹੀਂ ਜਾਂ ਮੇਰੀ ਸਰਕਾਰ ਤੋਂ ਖੁਸ਼ ਨਹੀਂ ਹੈ ਤਾਂ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਮੇਰੇ ਨਾਲ ਜਾਂ ਸਰਕਾਰ ਨਾਲ ਕਿਸੇ ਵੀ ਸੰਚਾਰ ਸਾਧਨ ਰਾਹੀਂ ਕਰ ਸਕਦਾ ਹੈ ਪਰ ਤੁਸੀਂ ਅਜਿਹਾ ਕਰਕੇ ਕਿਸੇ ਨੂੰ ਉਸ ਦੇ ਵਿਚਾਰਾਂ ਦੇ ਪ੍ਰਗਟਾਵੇ ਤੋਂ ਰੋਕ ਨਹੀਂ ਸਕਦੇ।