Weather Update : ਅੱਜ 6 ਜੁਲਾਈ ਲਈ ਮੀਂਹ ਦਾ ਅਲਰਟ ਜਾਰੀ, ਪੜ੍ਹੋ ਮੌਸਮ ਦਾ ਹਾਲ
ਪੌਂਗ ਡੈਮ ਤੋਂ ਪਾਣੀ ਛੱਡਣ ਦੀ ਚੇਤਾਵਨੀ, ਤਾਪਮਾਨ ਆਮ ਤੋਂ ਘੱਟ
ਚੰਡੀਗੜ੍ਹ, 6 ਅਗਸਤ 2025 : ਪੰਜਾਬ 'ਚ ਅੱਜ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, 10 ਅਤੇ 11 ਅਗਸਤ ਨੂੰ ਭਾਰੀ ਮੀਂਹ ਹੋ ਸਕਦੀ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਅਤੇ ਹੁਣ ਤਾਪਮਾਨ ਆਮ ਦੇ ਨੇੜੇ-ਨੇੜੇ ਹੈ।
ਬਠਿੰਡਾ, ਰਾਜ ਦਾ ਸਭ ਤੋਂ ਗਰਮ ਇਲਾਕਾ, 35.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਨਾਲ ਰਿਹਾ। ਇਸ ਦੇ ਨਾਲ, ਭਾਖੜਾ-ਬਿਆਸ ਪ੍ਰਬੰਧਨ ਬੋਰਡ ਵੱਲੋਂ ਅੱਜ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਡੈਮ ਵਿੱਚ ਪਾਣੀ ਦਾ ਪੱਧਰ 1369.44 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਦੇ ਕੈਚਮੈਂਟ ਖੇਤਰ ਵਿੱਚ ਮੀਂਹ ਜਾਰੀ ਹੈ, ਪਰ ਹਾਲਾਤ ਨਿਯੰਤਰਣ 'ਚ ਹਨ।
ਅੱਜ ਮੀਂਹ ਦੀ ਸੰਭਾਵਨਾ:
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ: ਕਈ ਥਾਵਾਂ 'ਤੇ 50-75% ਆਸਾਰ ਹੈ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਪਵੇਗੀ।
ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ: ਕੁਝ ਥਾਵਾਂ 'ਤੇ 25-50% ਬਾਰਿਸ਼ ਦੀ ਸੰਭਾਵਨਾ।
ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ: ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ 25% ਆਸਾਰ ਹਨ।
ਅਗਲੇ ਤਿੰਨ ਦਿਨਾਂ ਦੀ ਭਵਿੱਖਬਾਣੀ:
7 ਅਗਸਤ:
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ: 25-50% ਮੀਂਹ ਦੀ ਸੰਭਾਵਨਾ।
ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ: ਕੁਝ ਥਾਵਾਂ 'ਤੇ 25% ਸੰਭਾਵਨਾ।
ਹੋਰ ਜ਼ਿਲ੍ਹਾਂ: ਬਾਰਿਸ਼ ਦੀ ਸੰਭਾਵਨਾ ਨਹੀਂ।
8 ਅਗਸਤ:
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ: ਜ਼ਿਆਦਾਤਰ ਥਾਵਾਂ 'ਤੇ 50-75% ਮੀਂਹ ਦੀ ਸੰਭਾਵਨਾ।
ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਪਟਿਆਲਾ: ਕੁਝ ਥਾਵਾਂ 'ਤੇ 25-50% ਸੰਭਾਵਨਾ।
9 ਅਗਸਤ:
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ: ਜ਼ਿਆਦਾਤਰ ਥਾਵਾਂ 'ਤੇ 100% ਮੀਂਹ ਦੀ ਸੰਭਾਵਨਾ।
ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ: 50-75% ਸੰਭਾਵਨਾ।
ਅੰਮ੍ਰਿਤਸਰ, ਲੁਧਿਆਣਾ, ਸੰਗਰੂਰ: ਕੁਝ ਥਾਵਾਂ 'ਤੇ 25-50% ਸੰਭਾਵਨਾ।
ਹੋਰ ਜ਼ਿਲ੍ਹਾਂ: 25% ਤੱਕ ਮੀਂਹ ਪੈਣ ਦੀ ਸੰਭਾਵਨਾ।
ਨੋਟ: ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ, ਦਰਿਆਵਾਂ ਅਤੇ ਸਬੰਧਤ ਇਲਾਕਿਆਂ 'ਚ ਵੱਸਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ।
- Download Babushahi App
-
-