Punjab Breaking: ਇਤਿਹਾਸਕ ਗੁਰਦੁਆਰੇ 'ਚ AAP ਵਿਧਾਇਕ ਨੂੰ ਮੀਟਿੰਗ ਕਰਨ ਤੋਂ ਰੋਕਿਆ
ਰਵਿੰਦਰ ਸਿੰਘ
ਪਾਇਲ (ਫਤਿਹਗੜ੍ਹ ਸਾਹਿਬ), 7 ਜੁਲਾਈ 2025 ਇਤਿਹਾਸਕ ਗੁਰਦੁਆਰਾ ਚੋਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਗਵਾਲੀਅਰ ਤੋਂ ਅੰਮ੍ਰਿਤਸਰ ਤੱਕ ਨਗਰ ਕੀਰਤਨ ਕੱਢਣ ਸੰਬੰਧੀ ਪੰਥਕ ਮੀਟਿੰਗ ਕਰਨ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੰਤ ਮਹਾਂਪੁਰਸ਼ਾਂ ਸਮੇਤ ਪਹੁੰਚੇ।
ਗੁਰਦੁਆਰਾ ਮੈਨੇਜਰ ਵੱਲੋਂ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ। ਮੈਨੇਜਰ ਨੇ ਦਲੀਲ ਦਿੱਤੀ ਕਿ ਮੀਟਿੰਗ ਲਈ ਮੰਜ਼ੂਰੀ ਨਹੀਂ ਲਈ ਗਈ ਸੀ। ਵਿਧਾਇਕ ਗਿਆਸਪੁਰਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਗੁਰੂ ਘਰਾਂ ਨੂੰ ਨਿੱਜੀ ਜਾਗੀਰ ਸਮਝਦੀ ਹੈ ਤੇ ਅਕਾਲੀ ਦਲ ਦੇ ਇਸ਼ਾਰੇ ਉੱਤੇ ਮੀਟਿੰਗ ਰੋਕੀ ਗਈ। ਇਸ ਸੱਭ ਮਗਰੋਂ ਮੀਟਿੰਗ ਦਾ ਸਥਾਨ ਬਦਲਣਾ ਪਿਆ।