Flood Alert: ਸਕੂਲ ਬੰਦ! ਪ੍ਰਸਾਸ਼ਨ ਅਲਰਟ ਮੋਡ 'ਤੇ, DC ਨੇ ਕਿਹਾ...!
ਗੁਰਦਾਸਪੁਰ-ਪਠਾਨਕੋਟ ਅੰਦਰ ਫਿਲਹਾਲ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ, ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ- ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ, 02 ਅਗਸਤ 2025- ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਸਨੀਕਾਂ ਲਈ ਰਾਹਤ ਦੀ ਖ਼ਬਰ ਹੈ। ਲਗਾਤਾਰ ਹੋ ਰਹੀ ਬਾਰਿਸ਼ ਹੋਣ ਦੇ ਬਾਵਜੂਦ ਫਿਲਹਾਲ ਗੁਰਦਾਸਪੁਰ ਅੰਦਰ ਹੜ੍ਹਾਂ ਸੰਬੰਧੀ ਕੋਈ ਖ਼ਤਰਾ ਨਹੀ ਹੈ, ਰਾਵੀ ਦਰਿਆ ਅੰਦਰ ਪਾਣੀ ਵੱਧਿਆ ਹੈ।
ਪਰ ਫਿਲਹਾਲ ਕੋਈ ਖ਼ਤਰਾ ਨਹੀਂ ਹੈ ਉਧਰ ਉਜ ਅੰਦਰ ਪਾਣੀ ਵੱਧ ਘੱਟ ਜਰੂਰ ਹੁੰਦਾ ਹੈ ਪਰ ਖ਼ਤਰੇ ਵਾਲੀ ਕੋਈ ਗੱਲ ਫਿਲਹਾਲ ਨਹੀਂ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਚੌਕਸ ਹੈ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਸਾਰੇ ਕਲਸਟਰਾਂ ਅੰਦਰ ਲਗਾਤਾਰ ਟੀਮਾਂ ਚੈਕ ਕਰ ਰਹੀਆਂ ਹਨ ਅਤੇ ਵਿਜਿਟ ਕੀਤੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਬਮਿਆਲ ਬਲਾਕ ਵਿੱਚ ਸਕੂਲ ਅਹਿਤਿਆਤ ਦੇ ਤੌਰ ਤੇ ਬੰਦ ਕੀਤੇ ਗਏ ਹਨ। ਕਿਉਕਿ ਉਜ ਦਾ ਵਹ੍ਹਾ ਘਟਦਾ ਵੱਧਦਾ ਰਹਿੰਦਾ ਹੈ। ਆਈ.ਏ.ਐਸ ਦਲਵਿੰਦਰਜੀਤ ਸਿੰਘ ਜਿਹਨ੍ਹਾਂ ਕੋਲ ਪਠਾਨਕੋਟ ਦਾ ਚਾਰਜ ਵੀ ਹੈ ਨੇ ਦੱਸਿਆ ਕਿ ਫਿਲਹਾਲ ਤੱਕ ਸਾਰੀ ਸਥਿਤੀ ਠੀਕ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਦੋਨਾਂ ਜਿਲ੍ਹਿਆਂ ਤੇ ਨਜ਼ਰ ਬਣਾ ਕੇ ਚੱਲ ਰਿਹਾ।