CGC ਲਗਾਤਾਰ ਸੱਤ ਸਾਲਾਂ ਤੋਂ ਭਾਰਤ ਦੇ ਪ੍ਰਮੁੱਖ 10 ਅਕਾਦਮਿਕ ਸੰਸਥਾਨਾਂ ਵਿੱਚ ਪੇਟੈਂਟ ਫ਼ਾਈਲਿੰਗ ਲਈ ਹੋਇਆ ਸ਼ਾਮਲ
ਚੰਡੀਗੜ੍ਹ, 26 ਜੂਨ 2025 : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਨੇ ਨਵੀਨਤਾ ਅਤੇ ਖੋਜ ਦੇ ਖੇਤਰ ਵਿੱਚ ਆਪਣੀ ਅੱਗੇਤਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤ ਸਰਕਾਰ ਦੇ ਕੰਟਰੋਲਰ ਜਨਰਲ ਆਫ਼ ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕ ਅਤੇ ਭੂਗੋਲਿਕ ਸੂਚਕਾਂ ਦੇ ਦਫ਼ਤਰ ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਅਨੁਸਾਰ, ਸਾਰੇ ਭਾਰਤ ਵਿੱਚ ਅਕਾਦਮਿਕ ਸੰੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਪੇਂਟੈਂਟ ਅਰਜ਼ੀਆਂ ਦੇਣ ਵਾਲਿਆਂ ਵਿੱਚ ਲਗਾਤਾਰ 7ਵੇਂ ਸਾਲ ਚੋਟੀ ਦੇ 10 ਬਿਨੈਕਾਰਾਂ ਦੀ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ।ਇਸ ਦੌਰਾਨ ਸੀਜੀਸੀ ਨੂੰ ਛੇਵੀਂ ਰੈਂਕ ਮਿਲੀ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।ਜ਼ਿਕਰਯੋਗ ਹੈ ਕਿ ਅਦਾਰੇ ਨੇ ਸਾਲ 2023-2024 ਦੌਰਾਨ 977 ਪੇਟਂੈਟ ਫਾਈਲ ਕੀਤੇ ਹਨ ਅਤੇ ਇਹ ਪੰਜਾਬ ਦੀਆਂ ਥੋੜ੍ਹੀਆਂ ਹੀ ਐਸੀ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਨਿਯਮਤ ਤੌਰ ’ਤੇ ਇਸ ਸੂਚੀ ਵਿੱਚ ਸ਼ਾਮਲ ਰਹੀਆਂ ਹਨ।
ਇਹ ਮੀਲ ਪੱਥਰ ਪੰਜਾਬ ਦੇ ਵਧਦੇ ਨਵੀਨਤਾ ਵਾਤਾਵਰਣ ਪ੍ਰਣਾਲੀ (ਈਕੋਸਿਸਟਮ) ਵਿੱਚ ਸੰਸਥਾ ਦੇ ਭਰਪੂਰ ਯੋਗਦਾਨ ਪਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੀਜੀਸੀ ਲਾਂਡਰਾਂ ਨੇ ਆਪਣੇ ਨਵੀਨਕਾਰਾਂ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਇੱਕ ਇਨਕਿਊਬੇਸ਼ਨ ਸੈਂਟਰ, (ਨਿਤੀ ਆਯੋਗ) ਵੱਲੋਂ ਸਮਰਥਿਤ ਏਸੀਆਈਸੀ ਰਾਈਸ ਐਸੋਸੀਏਸ਼ਨ ਅਤੇ ਇੱਕ ਆਈਪੀਆਰ (ਬੌਧਿਕ ਸੰਪਤੀ ਅਧਿਕਾਰ) ਸੈੱਲ ਸਥਾਪਿਤ ਕੀਤਾ ਹੈ।
ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੁੱਲ 92,168 ਪੇਟੈਂਟ ਅਰਜ਼ੀਆਂ ਫਾਈਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ, ਭਾਰਤੀ ਬਿਨੈਕਾਰਾਂ ਵੱਲੋਂ ਦਰਜ ਅਰਜ਼ੀਆਂ ਦੀ ਗਿਣਤੀ, ਪਿਛਲੇ ਸਾਲ ਦੇ ਮੁਕਾਬਲੇ 19.1 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਪੰਜਾਬ ਨੇ ਪੰਜ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਇਲਾਕਿਆਂ ਵਿੱਚ ਆਪਣੀ ਥਾਂ ਬਣਾਈ ਜਿਥੇ ਕੁੱਲ 4,604 ਪੇਟੈਂਟ ਅਰਜ਼ੀਆਂ ਦਰਜ ਕੀਤੀਆਂ ਗਈਆਂ। ਇਸ ਸੂਚੀ ਵਿੱਚ ਤਾਮਿਲਨਾਡੂ ਪਹਿਲੇ ਸਥਾਨ ’ਤੇ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਹਨ।
ਸੀਜੀਸੀ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗਾਂ ਨੇ ਕ੍ਰਮਵਾਰ 135 ਅਤੇ 134 ਨਾਲ ਸਭ ਤੋਂ ਵੱਧ ਪੇਟੈਂਟ ਦਾਇਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਉਪਰੰਤ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ ਹੈ, ਜਿਸ ਨੇ 225 ਪੇਟੈਂਟ ਦਰਜ ਕੀਤੇ ਹਨ। ਸੀਜੀਸੀ ਦੇ ਖੋਜਕਰਤਾਵਾਂ ਵੱਲੋਂ ਵਿਕਸਤ ਕੀਤੀਆਂ ਗਈਆਂ ਕੁਝ ਵਿਲੱਖਣ ਕਾਢਾਂ ਵਿੱਚ ਦੂਰਦਰਾਜ ਦੇ ਰੋਗੀਆਂ ਦੀ ਪ੍ਰਭਾਵਾਸ਼ਾਲੀ ਨਿਗਰਾਨੀ ਲਈ ਵਰਚੁਅਲ ਆਈਸੀ ਯੂ ਸਿਸਟਮ ਹੈ ਜੋ ਕਿ ਪ੍ਰੋ. ਡਾ. ਦੀਨੇਸ਼ ਅਰੋੜਾ ਵਲੋਂ ਦਰਜ ਕੀਤਾ ਗਿਆ। ਇਸੇ ਤਰ੍ਹਾਂ ਖੇਤੀਬਾੜੀ ਵਿੱਚ ਪਾਣੀ ਦੀ ਬਚਤ ਨੂੰ ਉਤਸ਼ਾਹਿਤ ਕਰਦੇ ਹੋਏ ਖੁਰਾਕ ਦੀ ਸੁਰੱਖਿਆ ਨੂੰ ਸੁਧਾਰਨ ਵਾਲਾ ਫਸਲ ਪ੍ਰਬੰਧਨ ਪ੍ਰਣਾਲੀ, ਪ੍ਰੋ.ਡਾ.ਸਿਮਰਪ੍ਰੀਤ ਕੌਰ (ਈਸੀਈ) ਵਿਭਾਗ ਵੱਲੋਂ, ਵਾਹਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਵਧਾਉਣ ਲਈ ਆਟੋਮੇਟਿਕ ਟਾਇਰ ਹੈਲਥ ਮਾਨੀਟਰਿੰਗ ਡਿਵਾਈਸ, ਜੋ ਮਕੈਨੀਕਲ ਇੰਜਨੀਅਰਿੰਗ ਦੇ ਵਿਿਦਆਰਥੀਆਂ ਵੱਲੋਂ ਤਿਆਰ ਕੀਤੀ ਗਈ ਅਤੇ ਇਸ ਦੇ ਨਾਲ ਹੀ ਫਾਰਮੇਸੀ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਅੱਖਾਂ ਦੀ ਬਿਮਾਰੀ ਦਾ ਇਲਾਜ ਕਰਦੇ ਸਮੇਂ ਦਵਾਈ ਦੀ ਪ੍ਰਭਾਵਸ਼ੀਲਤਾ ਅਤੇ ਪਹੁੰਚ ਨੂੰ ਵਧਾਉਣ ਲਈ ਇੱਕ ਨੈਨੋਸੰਰਚਿਤ ਲਿਿਪਡ ਕੈਰੀਅਰ ਆਧਾਰਿਤ ਅੱਖਾਂ ਰਾਹੀਂ ਦਵਾਈ ਦੇਣ ਦਾ ਸੰਯੋਗ ਆਦਿ ਨਵੀਨਤਾਵਾਂ ਸੀਜੀਸੀ ਦੀਆਂ ਖੋਜਾਂ ਨੂੰ ਦਰਸਾਉਂਦੀਆਂ ਹਨ।
ਇਸ ਮੌਕੇ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸੀਜੀਸੀ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ