CEC , CGC ਲਾਂਡਰਾਂ ਨੇ ਐਨਆਈਪੀਐਮ ਨਾਲ ਸਮਝੌਤਾ ਪੱਤਰ ’ਤੇ ਕੀਤੇ ਦਸਤਖਤ
ਲਾਂਡਰਾਂ , 26 ਅਕਤੂਬਰ 2025 :
ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਦੇ ਬਿਜ਼ਨਸ ਐਡਮਨਿਸਟ੍ਰੇਸ਼ਨ (ਐਮਬੀਏ) ਵਿਭਾਗ ਵੱਲੋਂ ਕੈਂਪਸ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਨੈਸ਼ਨਲ ਇੰਸਟੀਚਿਊਟ ਆਫ਼ ਪਰਸੋਨਲ ਮੈਨੇਜਮੈਂਟ (ਐਨਆਈਪੀਐਮ), ਪੰਜਾਬ ਚੈਪਟਰ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਾਰੋਹ ਦੀ ਅਗਵਾਈ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਸ਼੍ਰੀ ਅਜੈ ਬਖਸ਼ੀ, ਚੇਅਰਮੈਨ, ਐਨਆਈਪੀਐਮ ਪੰਜਾਬ ਚੈਪਟਰ ਵੱਲੋਂ ਕੀਤੀ ਗਈ। ਇਹ ਸਾਂਝੇਦਾਰੀ ਉਦਯੋਗ ਅਤੇ ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਸੀਜੀਸੀ ਲਾਂਡਰਾਂ ਵਿਖੇ ਮੈਨੇਜਮੈਂਟ ਵਿਦਿਆਰਥੀਆਂ ਲਈ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਦਾਨ ਕਰੇਗੀ।ਇਸ ਮੌਕੇ ਡਾ.ਰਾਜਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਹਿਯੋਗ ਸੀਜੀਸੀ ਲਾਂਡਰਾਂ ਦੀ ਅਕਾਦਮਿਕ ਸਿੱਖਿਆ ਨੂੰ ਪੇਸ਼ੇਵਰ ਐਕਸਪੋਜ਼ਰ ਅਤੇ ਉਦਯੋਗਿਕ ਸ਼ਮੂਲੀਅਤ ਨਾਲ ਜੋੜਨ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।ਇਸ ਸਮਾਰੋਹ ਵਿੱਚ ਮੌਜੂਦ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀ ਐਸਪੀ ਬਾਂਸਲ, ਖੇਤਰੀ ਉਪ ਪ੍ਰਧਾਨ (ਉੱਤਰੀ), ਐਨਆਈਪੀਐਮ, ਸ਼੍ਰੀ ਜ਼ੋਰਾਵਰ ਸਿੰਘ, ਆਨਰੇਰੀ ਸਕੱਤਰ, ਐਨਆਈਪੀਐਮ ਪੰਜਾਬ ਚੈਪਟਰ, ਡਾ ਮਨਿੰਦਰ ਗਿੱਲ, ਐੱਚਓਡੀ, ਵਪਾਰ ਪ੍ਰਸ਼ਾਸਨ ਵਿਭਾਗ (ਐਮਬੀਏ), ਸੀਈਸੀ, ਸੀਜੀਸੀ ਲਾਂਡਰਾਂ ਅਤੇ ਸ਼੍ਰੀ ਮਨਦੀਪ ਸਿੰਘ, ਡਾਇਰੈਕਟਰ, ਟੀਪੀਪੀ, ਸੀਜੀਸੀ ਲਾਂਡਰਾਂ ਸ਼ਾਮਲ ਸਨ। ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਐਨਆਈਪੀਐਮ ਸਟੂਡੈਂਟ ਚੈਪਟਰ ਦੀ ਸ਼ੁਰੂਆਤ ਇਸ ਪ੍ਰੋਗਰਾਮ ਦੀ ਹੋਰ ਇੱਕ ਪ੍ਰਮੁੱਖ ਵਿਸ਼ੇਸ਼ਤਾ ਰਹੀ। ਇਹ ਚੈਪਟਰ ਸੀਜੀਸੀ ਦੇ ਵਿਦਿਆਰਥੀਆਂ ਨੂੰ ਐਚਆਰ ਪੇਸ਼ੇਵਰਾਂ ਨਾਲ ਜੁੜਨ, ਉਦਯੋਗ ਅਭਿਆਸਾਂ ਬਾਰੇ ਸਿੱਖਣ ਅਤੇ ਲੀਡਰਸ਼ਿਪ ਅਤੇ ਨੈੱਟਵਰਕਿੰਗ ਹੁਨਰਾਂ ਨੂੰ ਵਿਕਸਤ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ। ਸ਼੍ਰੀਮਤੀ ਦੀਪਤੀ ਕੁਮਾਰੀ, ਮੈਨੇਜਰ ਅਤੇ ਸਰਟੀਫਾਈਡ ਐਚਆਰ ਬਿਜ਼ਨਸ ਪਾਰਟਨਰ, ਨੈੱਟਸਮਾਰਟਜ਼ ਇਨਫੋਟੈਕ ਵੱਲੋਂ ਟ੍ਰਾਂਸਫਾਰਮਿੰਗ ਟੈਲੇਂਟ: ‘ਏਆਈ ਜ਼ ਇਮਪੈਕਟ ਆੱਨ ਐਚਆਰ ਐਂਡ ਦ ਫਿਊਚਰ ਆਫ ਵਰਕ’ ਵਿਸ਼ੇ ’ਤੇ ਇੱਕ ਮਾਹਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਭਾਸ਼ਣ ਐਚਆਰ ਪ੍ਰਕਿਿਰਆਵਾਂ ਅਤੇ ਵਰਕਫੋਰਸ ਪ੍ਰਬੰਧਨ ਨੂੰ ਮੁੜ ਆਕਾਰ ਦੇਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ’ਤੇ ਕੇਂਦ੍ਰਿਤ ਸੀ। ਅੰਤ ਵਿੱਚ ਪ੍ਰੋਗਰਾਮ ਵਿੱਚ ਸੱਦੇ ਗਏ ਪਤਵੰਤਿਆਂ ਨੂੰ ਸਨਮਾਨਿਆ ਗਿਆ ਅਤੇ ਡਾ.ਰਮਾ ਸ਼ਰਮਾ, ਫੈਕਲਟੀ ਕੋਆਰਡੀਨੇਟਰ ਅਤੇ ਟੇਲੈਂਟ ਟੈਕਟੀਸ਼ੀਅਨ ਐਚਆਰ ਕਲੱਬ, ਸੀਈਸੀ, ਸੀਜੀਸੀ ਲਾਂਡਰਾਂ ਵੱਲੋਂ ਰਸਮੀ ਧੰਨਵਾਦ ਦੇ ਨਾਲ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ।