← ਪਿਛੇ ਪਰਤੋ
Big News ਬੀੜ ਤਲਾਬ ਦੇ ਕਾਲਜੀਏਟ ਮੁੰਡੇ ਤੋਂ ਬਠਿੰਡਾ ਪੁਲਿਸ ਨੇ ਫੜਿਆ ਅੱਧਾ ਕਿੱਲੋ ਚਿੱਟਾ ਅਸ਼ੋਕ ਵਰਮਾ ਬਠਿੰਡਾ,18 ਜੁਲਾਈ2025 :ਬਠਿੰਡਾ ਪੁਲਿਸ ਨੇ ਕਾਲਜ ’ਚ ਪੜਨ ਵਾਲੇ 18 ਕੁ ਸਾਲ ਦੇ ਇੱਕ ਨੌਜਵਾਨ ਤੋਂ ਅੱਧਾ ਕਿੱਲੋਂ ਚਿੱਟਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਨਸ਼ਿਆਂ ਦੀ ਤਸਕਰੀ ਲਈ ਬਦਨਾਮ ਬਸਤੀ ਬੀੜ ਤਲਾਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਮਨਜੀਤ ਸਿੰਘ ਵਜੋਂ ਕੀਤੀ ਗਈ ਹੈ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਜਲਦੀ ਜਲਦੀ ਪੈਸੇ ਕਮਾਉਣ ਦੀ ਚਾਹਤ ਨੇ ਇੱਕ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਰਾਹ ਪਾਇਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ। ਉਨਾਂ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਹਰਜੀਵਨ ਸਿੰਘ ਰਿੰਗ ਰੋਡ ਟੂ ਤੇ ਪੁਲਿਸ ਪਾਰਟੀ ਨਾਲ ਸ਼ੱਕੀ ਗੱਡੀਆਂ ਤੇ ਬੰਦਿਆਂ ਦੀ ਚੈਕਿੰਗ ਕਰ ਰਹੇ ਸਨ । ਉਨਾਂ ਦੱਸਿਆ ਕਿ ਉਨਾਂ ਨੇ ਬੀੜ ਤਲਾਬ ਵਾਲੇ ਪਾਸਿਓਂ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਸੀ। ਉਨਾਂ ਦੱਸਿਆ ਕਿ ਇਸ ਨੌਜਵਾਨ ਦੀ ਤਲਾਸ਼ੀ ਲੈਣ ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਇਸ ਮਾਮਲੇ ’ਚ ਗੁਰਪ੍ਰੀਤ ਸਿੰਘ ਉਰਫ ਗੋਰੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਮੁਲਜਮ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕਰਕੇ ਪਤਾ ਲਾਇਆ ਜਾਏਗਾ ਕਿ ਉਸ ਨੇ ਇਹ ਨਸ਼ਾ ਅੱਗਿਓਂ ਕਿਸ ਨੂੰ ਵੇਚਣਾ ਸੀ। ਉਨਾਂ ਦੱਸਿਆ ਕਿ ਮੁਲਜਮ ਬੀਏ ਦੀ ਪੜਾਈ ਕਰਦਾ ਹੈ ਅਤੇ ਸੌਖੇ ਢੰਗ ਨਾਲ ਪੈਸਾ ਕਮਾਉਣ ਦੇ ਚੱਕਰ ’ਚ ਨਸ਼ਾ ਤਸਕਰੀ ਦੇ ਰਾਹ ਪੈ ਗਿਆ। ਉਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ।
Total Responses : 2243