35 ਪੇਟੀਆਂ ਸ਼ਰਾਬ ਅਤੇ ਨਾਜਾਇਜ਼ ਅਸਲੇ ਸਮੇਤ ਕਾਬੂ
ਸੁਖਮਿੰਦਰ ਭੰਗੂ
ਪਾਇਲ /ਲੁਧਿਆਣਾ 7 ਅਕਤੂਬਰ 2025
ਡਾਇਰੈਕਟਰ ਜਨਰਲ ਆਫ ਪੁਲਿਸ) ਪੰਜਾਬ, ਚੰਡੀਗੜ੍ਹ ਗੌਰਵ ਯਾਦਵ ਆਈ.ਪੀ.ਐਸ ਅਤੇ ਸਤਿੰਦਰ ਸਿੰਘ ਆਈ.ਪੀ.ਐਸ. (ਡੀ.ਆਈ.ਜੀ.) ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਖੰਨਾ ਦੀ ਹਦਾਇਤ ਪਰ ਇੰਸਪੈਕਟਰ ਹਰਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 35 ਪੇਟੀਆ ਸਰਾਬ ਅਤੇ 01 ਨਜਾਇਜ ਪਿਸਟਲ .32 ਬੌਰ ਸਮੇਤ ਮੈਗਜੀਨ ਅਤੇ 02 ਰੋਂਦ ਜਿੰਦਾ .32 ਬੌਰ ਬ੍ਰਾਮਦ ਕੀਤੇ।
ਮਿਤੀ 04.10.2025 ਨੂੰ ਸ:ਥ ਹਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਖੰਨਾ ਦੇ ਬਾ-ਸਿਲਸਿਲਾ ਗਸਤ ਬਾ-ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ, ਦੇ ਸਬੰਧ ਵਿੱਚ ਬੀਜਾ-ਪਾਇਲ ਰੋਡ ਪਰ ਟੀ-ਪੁਆਇੰਟ ਪਿੰਡ ਗੋਬਿੰਦਪੁਰਾ ਵਿਖੇ ਮੋਜੂਦ ਸੀ ਤਾਂ ਸ:ਥ ਹਰਪ੍ਰੀਤ ਸਿੰਘ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਉਰਫ ਮਨੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਗਲੀ ਕਲਾਂ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਜੋ ਨਜਾਇਜ ਸਰਾਬ ਦੀ ਸਮੱਗਲਿੰਗ ਕਰਦਾ ਹੈ ਜੋ ਭਾਰੀ ਮਾਤਰਾ ਵਿੱਚ ਸਰਾਬ ਲੈ ਕੇ ਆਪਣੀ ਸਕਾਰਪੀਓ ਗੱਡੀ ਨੰਬਰ PB18-D-0030 ਵਿੱਚ ਸਵਾਰ ਹੋ ਕੇ ਪਿੰਡ ਗੋਬਿੰਦਪੁਰਾ ਸਾਇਡ ਤੋ ਆਉਣ ਵਾਲਾ ਹੈ ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਪਿੰਡ ਗੋਬਿੰਦਪੁਰਾ ਸਾਈਡ ਤੋਂ ਆ ਰਹੀ ਇੱਕ ਗੱਡੀ ਸਕਾਰਪੀਓ ਰੰਗ ਚਿੱਟਾ ਨੰਬਰ PB18-D-0030 ਨੂੰ ਰੋਕ ਕੇ ਉਸ ਵਿੱਚ ਸਵਾਰ ਮਨਦੀਪ ਸਿੰਘ ਉਰਫ ਮਨੀ ਉਕਤ ਦੀ ਗੱਡੀ ਦੀ ਚੈਕਿੰਗ ਕਰਨ ਪਰ 35 ਪੇਟੀਆਂ ਸ਼ਰਾਬ ਜਿੰਨਾ ਵਿੱਚ 20 ਪੇਟੀਆ ਸਰਾਬ ਮਾਰਕਾ ਹਮੀਰਾ ਪੰਜਾਬ BINNIE'S RASPBERRY ਅਤੇ 15 ਪੇਟੀਆ ਸਰਾਬ ਮਾਰਕਾ ਪੰਜਾਬ ਰਾਣੋ ਸੌਂਫੀ ਬ੍ਰਾਮਦ ਹੋਈਆ। ਮਿਤੀ 05.10.2025 ਨੂੰ ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਮਨਦੀਪ ਸਿੰਘ ਉਰਫ ਮਨੀ ਨੇ ਪੁੱਛਗਿੱਛ ਪਰ ਦੱਸਿਆ ਕਿ ਉਹ ਕਾਫੀ ਸਮੇਂ ਤੋ ਨਜਾਇਜ ਸ਼ਰਾਬ ਦੀ ਸਮੱਗਲਿੰਗ ਕਰਦਾ ਆ ਰਿਹਾ ਹੈ।
ਜਿਸ ਨੇ ਅੱਗੇ ਪੁੱਛਗਿੱਛ ਪਰ ਦੱਸਿਆ ਕਿ ਉਸਦਾ ਇੱਕ ਦੋਸਤ ਗੁਰਪ੍ਰੀਤ ਵਰਮਾ ਉਰਫ ਗੱਗੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਰਮਾਲੀਪੁਰ, ਤਹਿ: ਖੰਨਾ ਜਿਲ੍ਹਾ ਲੁਧਿਆਣਾ ਹੈ। (ਜੋ ਇਸ ਸਮੇਂ ਮੁਕਦਮਾ ਨੰਬਰ 44 ਮਿਤੀ 09.04.2025 ਅ/ਧ 109, 115, 118(1), 118(2), 74, 351, 329(3), 234(4), 190, 125, 191 ਬੀ ਐੱਨ ਐੱਸ 25/54/59 ਅਸਲਾ ਐਕਟ ਥਾਣਾ ਦੋਰਾਹਾ ਵਿਚ ਬੰਦ ਕੇਂਦਰੀ ਜੇਲ ਲੁਧਿਆਣਾ ਵਿਚ ਹੈ) ਜੋ ਮਿਤੀ 09/04/2025 ਨੂੰ ਗੁਰਪ੍ਰੀਤ ਵਰਮਾਂ ਉਰਫ ਗੱਗੂ ਉਸ ਨੂੰ ਉਸਦੀ ਸਕਾਰਪੀਓ ਗੱਡੀ ਨੰਬਰੀ PB18D0030 ਸਮੇਤ ਘਰ ਤੋ ਪਿੰਡ ਚਣਕੋਈਆਂ ਵਿਖੇ ਜਮੀਨ ਦਾ ਕਬਜਾ ਲੈਣ ਲਈ ਨਾਲ ਲੈ ਗਿਆ ਸੀ। ਰਸਤੇ ਵਿੱਚ ਅਸੀ ਯਾਦਵਿੰਦਰ ਸਿੰਘ ਉਰਫ ਯਾਦੂ ਵਾਸੀ ਘੁਡਾਣੀ ਖੁਰਦ, ਥਾਣਾ ਪਾਇਲ ਨੂੰ ਉਸਦੇ ਸਾਥੀਆਂ ਸਮੇਤ ਆਪਣੇ ਨਾਲ ਗੱਡੀ ਵਿੱਚ ਬਿਠਾ ਲਿਆ ਸੀ। ਮਨਦੀਪ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਸ ਪਾਸ ਇੱਕ ਨਜਾਇਜ ਦੇਸੀ ਪਿਸਟਲ .32 ਬੋਰ, ਸਮੇਤ ਮੈਗਜੀਨ ਅਤੇ 07 ਰੌਂਦ ਜਿੰਦਾ .32 ਬੋਰ ਸੀ, ਜੋ ਉਸਨੂੰ ਕਿਸੇ ਪ੍ਰਵਾਸੀ ਮਜਦੂਰ ਨੇ ਲਿਆ ਕੇ ਦਿੱਤਾ ਸੀ। ਗੁਰਪ੍ਰੀਤ ਵਰਮਾਂ ਉਰਫ ਗੱਗੂ ਨੇ ਜਮੀਨ ਦਾ ਕਬਜਾ ਲੈਣ ਸਮੇ ਮਨਦੀਪ ਸਿੰਘ ਪਾਸੋ ਇਹ ਪਿਸਟਲ ਲੈ ਲਿਆ ਸੀ। ਜੋ ਪਿੰਡ ਚਣਕੋਈਆਂ ਵਿਖੇ ਜਮੀਨ ਦੇ ਕਬਜੇ ਦੌਰਾਨ ਹੋਏ ਝਗੜੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੱਗੂ ਨੇ ਇਸਦੇ ਨਜਾਇਜ ਦੇਸੀ ਪਿਸਟਲ .32 ਬੋਰ ਨਾਲ 05 ਫਾਇਰ ਕੀਤੇ ਸਨ। ਜੋ ਲੜਾਈ ਤੋ ਬਾਅਦ ਮੌਕਾ ਤੋ ਭੱਜ ਗਏ ਸੀ ਅਤੇ ਮਨਦੀਪ ਸਿੰਘ ਆਪਣਾ ਨਜਾਇਜ ਪਿਸਟਲ ਸਮੇਤ 02 ਰੌਂਦ ਜਿੰਦਾ ਵਾਪਸ ਲੈ ਲਏ ਸੀ। ਜੋ ਉਹ ਪਿਸਟਲ ਉਸਨੇ ਆਪਣੀ ਮੋਟਰ ਪਿੰਡ ਬਗਲੀ ਕਲਾਂ ਦੇ ਕਮਰੇ ਵਿੱਚ ਲੁਕਾ ਛੁਪਾ ਕੇ ਰੱਖ ਦਿੱਤਾ ਸੀ । ਜੋ ਮਿਤੀ 05-10-2025 ਨੂੰ ਉਕਤ ਨਜਾਇਜ ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਅਤੇ 02 ਰੌਂਦ ਜਿੰਦਾ .32 ਬੋਰ ਦੋਸ਼ੀ ਮਨਦੀਪ ਸਿੰਘ ਦੀ ਨਿਸ਼ਾਨਦੇਹੀ ਪਰ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀ ਮਨਦੀਪ ਸਿੰਘ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।