32 ਬੋਰ ਪਿਸ਼ਟਲ ਸਮੇਤ 02 ਜਿੰਦਾ ਰੋਂਦ ਸਮੇਤ 01 ਦੋਸ਼ੀ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 28 ਸਤੰਬਰ 2026
ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਗੈਂਗਸਟਰਾਂ ਅਤੇ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 01 ਪਿਸ਼ਟਲ 32 ਬੋਰ ਸਮੇਤ 02 ਜਿੰਦਾ ਰੋਂਦ 32 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 26-09-2026 ਨੂੰ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਥਾਣਾ ਡਵੀਜ਼ਨ ਨੰਬਰ 05 ਲੁਧਿਆਣਾ ਦੇ ਏਰੀਏ ਵਿੱਚੋਂ ਅਨਮੋਲ ਪੁੱਤਰ ਅਸ਼ੋਕ ਕੁਮਾਰ, ਵਾਸੀ ਮਕਾਨ ਨੰਬਰ 614/36, ਗਲੀ ਨੰਬਰ 01, ਸ਼ਾਮ ਨਗਰ, ਥਾਣਾ ਡਵੀਜ਼ਨ ਨੰਬਰ 05, ਜ਼ਿਲ੍ਹਾ ਲੁਧਿਆਣਾ, ਉਮਰ 24 ਸਾਲ, ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਦੋਸ਼ੀ ਪਾਸੋਂ 01 ਪਿਸ਼ਟਲ 32 ਬੋਰ ਅਤੇ 02 ਜਿੰਦਾ ਰੋਂਦ 32 ਬੋਰ ਬ੍ਰਾਮਦ ਹੋਏ। ਇਸ ਸਬੰਧੀ ਦੋਸ਼ੀ ਖਿਲਾਫ ਮੁਕੱਦਮਾ ਨੰਬਰ 281 ਮਿਤੀ 26-09-2026, ਅ/ਧ 25/54/59 Arms Act, ਥਾਣਾ ਡਵੀਜ਼ਨ ਨੰਬਰ 05 ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਨੂੰ ਬਾਅਦ ਪੁੱਛਗਿੱਛ ਮੁਕੱਦਮਾ ਹਜ਼ਾ ਵਿੱਚ ਹਸਬ-ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
- Download Babushahi App
-
-