27 ਸਤੰਬਰ ਨੂੰ ਨਸ਼ਾ ਵਿਰੋਧੀ ਯਾਤਰਾ ਜਗਰਾਉਂ ਪਹੁੰਚੇਗੀ
ਜਗਰਾਉਂ(ਦੀਪਕ ਜੈਨ)
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਦਾ ਜਗਰਾਉਂ ਜ਼ਿਲੇ ਵਿੱਚ ਆਉਣ ਤੇ ਜਿੱਥੇ ਭਰਵਾਂ ਸਵਾਗਤ ਕੀਤਾ ਜਾਵੇਗਾ ਉੱਥੇ ਯਾਤਰਾ ਸਬੰਧੀ ਤਿਆਰੀਆਂ ਪੂਰੇ ਜੋਰਾ ਤੇ ਚੱਲ ਰਹੀਆਂ ਹਨ ਭਾਜਪਾ ਦੇ ਜਿੱਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ ਦੇ ਵਿੱਚ ਆਈ ਨੌਜਵਾਨ ਪੀੜੀ ਨੂੰ ਬਚਾਉਣ ਲਈ ਭਾਜਪਾ ਵੱਲੋਂ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਦਿੰਦੀ ਹੋਈ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਪੰਜਾਬ ਦੇ ਚਾਰ ਵੱਖ-ਵੱਖ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਦੇ 117 ਵਿਧਾਨ ਸਭਾ ਹਲਕੇ ਵਿੱਚ ਨਸ਼ੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇਗੀ ਉਨ੍ਹਾਂ ਦੱਸਿਆ ਕਿ 27 ਸਤੰਬਰ ਦਿਨ ਐਤਵਾਰ ਨੂੰ ਪਿੰਡ ਚੂਹੜਚੱਕ ਤੋਂ ਯਾਤਰਾ ਜਗਰਾਉਂ ਜ਼ਿਲੇ੍ਹ ਵਿੱਚ ਪ੍ਰਵੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਲਾਲਾ ਲਾਜਪਤ ਰਾਏ ਪਾਰਕ ਵਿਖੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਰੇਲਵੇ ਰੋਡ ਤੇ ਯਾਤਰਾ ਦਾ ਮੁੱਖ ਸਮਾਗਮ ਰੱਖਿਆ ਗਿਆ ਹੈ ਅਤੇ ਉਸ ਤੋਂ ਬਾਅਦ ਯਾਤਰਾ ਕਮਾਲਪੁਰਾ ਤਲਵੰਡੀ ਲਈ ਰਵਾਨਾ ਹੋਣ ਉਪਰੰਤ ਅੱਗੇ ਹਲਵਾਰਾ ਹੁੰਦੀ ਹੋਈ ਯਾਤਰਾ ਮੁੱਲਾਂਪੁਰ ਪੁੱਜੇਗੀ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਯਾਤਰਾ ਜਾਵੇਗੀ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ ਉਸ ਤੋਂ ਬਾਅਦ ਯਾਤਰਾ ਰਾਤੀ ਰਾਏਕੋਟ ਰੁਕੇਗੀ ਅਤੇ ਦੂਸਰੇ ਦਿਨ ਸੋਮਵਾਰ ਨੂੰ ਸਵੇਰੇ ਯਾਤਰਾ ਰਾਏਕੋਟ ਤੋਂ ਮਲੇਰਕੋਟਲਾ ਜ਼ਿਲੇ੍ਹ ਲਈ ਰਵਾਨਾ ਹੋਵੇਗੀ ਉਨ੍ਹਾਂ ਦੱਸਿਆ ਕਿ ਜਗਰਾਉਂ ਵਿਖੇ ਯਾਤਰਾ ਸਮੇਂ ਕੇਂਦਰੀ ਮੰਤਰੀ ਅਜੇ ਟੰਮਟਾ ਸਾਬਕਾ ਵਿਧਾਇਕ ਤੇ ਉੱਘੇ ਐਡਵੋਕੇਟ ਐੱਚ ਐੱਸ ਫੂਲਕਾ ਉੱਘੇ ਉਦਯੋਗਪਤੀ ਮੈਂਬਰ ਰਾਜ ਗੁਪਤਾ ਸਮੇਤ ਭਾਜਪਾ ਪੰਜਾਬ ਦੀ ਲੀਡਰਸ਼ਿਪ ਯਾਤਰਾ ਵਿਚ ਸ਼ਾਮਲ ਹੋ ਕੇ ਪੰਜਾਬੀਆਂ ਨੂੰ ਨਸ਼ਾ ਮੁਕਤ ਪੰਜਾਬ ਦੇ ਨਾਅਰੇ ਨੂੰ ਪੰਜਾਬ ਵਿਚ ਸਫਲ ਬਣਾਉਣ ਲਈ ਭਾਜਪਾ ਵੱਲੋਂ ਉਲੀਕੀ ਯੋਜਨਾ ਸਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸਬੰਧੀ ਪੂਰੇ ਜ਼ਿਲੇ੍ਹ ਵਿੱਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਜਿਸ ਤਹਿਤ ਜਗਰਾਓਂ ਰਾਏਕੋਟ ਸੁਧਾਰ ਮੁੱਲਾਂਪੁਰ ਜੋਧਾਂ ਆਦਿ ਵੱਖ ਵੱਖ ਸਰਕਲਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੰਡ ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ ਮਨਪ੍ਰੀਤ ਸਿੰਘ ਤਲਵੰਡੀ ਵਿਸ਼ਾਲ ਭਰਤ ਰਣਜੀਤ ਸਿੰਘ ਲਖਵਿੰਦਰ ਸਿੰਘ ਸਪਰਾ ਦੀਪਕ ਬਾਂਸਲ ਨਵੀਨ ਜੈਨ ਮਹੀਪਾਲ ਕੁਮਾਰ ਮਨੋਜ ਜੈਨ ਆਦਿ ਭਾਜਪਾ ਵਰਕਰ ਹਾਜ਼ਰ ਸਨ।
- Download Babushahi App
-
-