1 ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਤ ਸਮੇਤ ਇੱਕ ਗ੍ਰਿਫਤਾਰ
ਹਰਜਿੰਦਰ ਸਿੰਘ ਭੱਟੀ
- ਯੁੱਧ ਨਸ਼ਿਆਂ ਵਿਰੁੱਧ; ਮੋਹਾਲੀ ਪੁਲਿਸ ਨੂੰ ਫਿਰ ਮਿਲੀ ਵੱਡੀ ਸਫਲਤਾ
- 1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਦੋਸ਼ੀ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੁਲਾਈ 2025 - ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਅਪਰੇਸ਼ਨ) ਸ਼੍ਰੀ ਜਤਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ 1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸੌਰਵ ਜਿੰਦਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 17-07-2025 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਦੇ ਸੇਖਣ ਮਾਜਰਾ ਰੋਡ ਨੇੜੇ ਪਿੰਡ ਕੁਰੜੀ ਮੌਜੂਦ ਸੀ, ਜਿੱਥੇ ਸੂਚਨਾ ਮਿਲੀ ਕਿ ਇਕਬਾਲ ਸਿੰਘ ਉੱਰਫ ਜੱਗੂ ਪੁੱਤਰ ਬਲੀ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਰੋਡ ਵਾਰਡ ਨੰ: 9 ਬਨੂੰੜ ਜੋ ਕਿ ਆਪਣੇ ਸਾਥੀ ਜਰਨੈਲ ਸਿੰਘ ਉੱਰਫ ਜੈਲਾ ਅਤੇ ਪਰਮਜੀਤ ਸਿੰਘ ਉੱਰਫ ਪੰਮਾ ਪੁੱਤਰਾਨ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਨਾਲ ਮਿਲ ਕੇ ਭੁੱਕੀ ਚੂਰਾ ਪੋਸਤ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ, ਜੋ ਇਹਨਾਂ ਨੇ ਹੁਣ ਵੀ ਬਾਹਰਲੀ ਸਟੇਟਾਂ ਤੋਂ ਭੁੱਕੀ ਚੂਰਾ ਪੋਸਤ ਦੀ ਖੇਪ ਮੰਗਵਾ ਕੇ ਜਰਨੈਲ ਸਿੰਘ ਉੱਰਫ ਜੈਲਾ ਅਤੇ ਪਰਮਜੀਤ ਸਿੰਘ ਉੱਰਫ ਪੰਮਾ ਦੇ ਤੂੜੀ ਵਾਲੇ ਕਮਰੇ ਵਿੱਚ ਡੰਪ ਕੀਤੀ ਹੋਈ ਹੈ। ਜੋ ਥੋੜੀ ਥੋੜੀ ਮਾਤਰਾ ਵਿੱਚ ਇਹ ਭੁੱਕੀ ਚੂਰਾ ਪੋਸਤ ਆਈ.ਟੀ ਸਿਟੀ ਅਤੇ ਬਨੂੰੜ ਦੇ ਏਰੀਆ ਵਿੱਚ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ। ਜੇਕਰ ਹੁਣੇ ਹੀ ਜਰਨੈਲ ਸਿੰਘ ਵਗੈਰਾ ਦੇ ਘਰ ਤੂੜੀ ਵਾਲੇ ਕਮਰੇ ਵਿੱਚ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬ੍ਰਾਮਦ ਹੋ ਸਕਦਾ ਹੈ।
ਸੂਚਨਾ ਦੇ ਆਧਾਰ ਤੇ ਦੋਸ਼ੀਆ ਵਿਰੁੱਧ ਮੁੱਕਦਮਾ ਨੰਬਰ 91 ਮਿਤੀ 17-07-2025 ਅ/ਧ 15/29-61-85 ਐਨ.ਡੀ.ਪੀ.ਐਸ ਐਕਟ ਥਾਣਾ ਆਈ.ਟੀ ਸਿਟੀ ਦਰਜ ਰਜਿਸਟਰ ਕੀਤਾ ਗਿਆ। ਫਿਰ ਟੀਮ ਇੰਚਾਰਜ ਇਕਬਾਲ ਮੁਹਮੰਦ ਵੱਲੋਂ ਸੂਚਨਾ ਸਬੰਧੀ ਸ਼੍ਰੀ ਜਤਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੂੰ ਜਾਣੂ ਕਰਵਾਇਆ, ਜੋ ਮੌਕੇ ਤੇ ਹਾਜ਼ਰ ਆਏ। ਉਨ੍ਹਾਂ ਦੀ ਹਾਜਰੀ ਵਿੱਚ ਦੋਸ਼ੀ ਜਰਨੈਲ ਸਿੰਘ ਉੱਰਫ ਜੈਲਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਦੇ ਘਰ ਤੂੜੀ ਵਾਲੇ ਕਮਰੇ ਵਿੱਚ ਰੇਡ ਕੀਤਾ ਗਿਆ, ਜਿੱਥੋ ਕੁੱਲ 1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ ਤੇ ਦੋਸ਼ੀ ਜਰਨੈਲ ਸਿੰਘ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀ ਦੇ ਸਾਥੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਬ੍ਰਾਮਦਗੀ ਦਾ ਵੇਰਵਾ:-
ਭੁੱਕੀ ਚੂਰਾ = 1 ਕੁਇੰਟਲ 35 ਕਿੱਲੋ 480 ਗ੍ਰਾਮ
ਨਾਮ ਪਤਾ ਦੋਸ਼ੀ:-
1) ਜਰਨੈਲ ਸਿੰਘ ਉੱਰਫ ਜੈਲਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਥਾਣਾ ਆਈ.ਟੀ ਸਿਟੀ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 72 ਸਾਲ, ਜੋ ਚਾਰ ਕਲਾਸਾ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਗ੍ਰਿਫਤਾਰੀ ਮਿਤੀ:- 17-07-2025 (ਦੋਸ਼ੀ ਵਿਰੁੱਧ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈ)
2) ਪਰਮਜੀਤ ਸਿੰਘ ਉੱਰਫ ਪੰਮਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਥਾਣਾ ਆਈ.ਟੀ ਸਿਟੀ ਜ਼ਿਲ੍ਹਾ ਐਸ.ਏ.ਐਸ ਨਗਰ (ਗ੍ਰਿਫਤਾਰੀ ਬਾਕੀ ਹੈ)
3) ਇਕਬਾਲ ਸਿੰਘ ਉੱਰਫ ਜੱਗੂ ਪੁੱਤਰ ਬਲੀ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਰੋਡ ਵਾਰਡ ਨੰ: 9 ਬਨੂੰੜ (ਗ੍ਰਿਫਤਾਰੀ ਬਾਕੀ ਹੈ)
ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ :-
ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਜਿਸ ਦੀ ਮੁੱਢਲੀ ਪੁੱਛਗਿੱਛ ਦੌਰਾਨੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਜਰਨੈਲ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ 3/4 ਸਾਲਾ ਤੋ ਬਾਹਰਲੀਆਂ ਸਟੇਟਾਂ ਤੋ ਭੁੱਕੀ ਚੂਰਾ ਪੋਸਤ ਦੀ ਵੱਡੇ ਪੱਧਰ ਤੇ ਖੇਪ ਮੰਗਵਾ ਕੇ ਤੂੜੀ ਵਾਲੇ ਕਮਰੇ ਵਿੱਚ ਡੰਪ ਕਰਦਾ ਸੀ, ਜੋ ਬਾਅਦ ਵਿੱਚ ਇਹ ਥੋੜੀ ਥੋੜੀ ਮਾਤਰਾ ਵਿੱਚ ਆਈ.ਟੀ. ਸਿਟੀ ਅਤੇ ਬਨੂੰੜ ਦੇ ਏਰੀਆ ਵਿੱਚ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਤੇ ਸਪਲਾਈ ਕਰਦੇ ਸਨ। ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।