ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮੱਦਦ ਲਈ ਦਾਨੀ ਸ਼ਖ਼ਸੀਅਤਾਂ ਵਲੋਂ ਹੰਭਲ੍ਹੇ - ਉਪਕਾਰ ਸੋਸਾਇਟੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 14 ਅਕਤੂਬਰ,2025
ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਆਪਣੀ ਵਿਸ਼ੇਸ਼ ਰੀਵੀਊ ਮੀਟਿੰਗ ਗੁਰੂ ਨਾਨਕ ਨਗਰ ਸਥਿੱਤ “ਗਿਰਨ ਭਵਨ” ਵਿਖੇ ਆਯੋਜਿਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਜੇ.ਐਸ.ਗਿੱਦਾ ਨੇ ਕੀਤੀ ਜਦ ਕਿ ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਸਕੱਤਰ ਦੇਸ ਰਾਜ ਬਾਲੀ ਨੇ ਕੀਤਾ। ਕੈਸ਼ੀਅਰ ਬੀਰਬੱਲ ਤੱਖੀ ਵਲੋਂ ਹੜ੍ਹ ਰਲੀਫ ਫੰਡ ਪ੍ਰਾਪਤੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦਾਂ ਦੀ ਤਿੰਨ ਲੱਖ ਰੁਪਏ ਨਾਲ੍ਹ ਕੀਤੀ ਨਗਦ ਮੱਦਦ ਵਾਰੇ ਜਾਣਕਾਰੀ ਸਾਂਝੀ ਕੀਤੀ ਗਈ । ਉਹਨਾਂ ਹਾਊਸ ਨਾਲ੍ਹ ਪ੍ਰਾਪਤ ਡੋਨੇਸ਼ਨ ਵੇਰਵਾ ਅਤੇ ਲੋੜਵੰਦਾਂ ਨੂੰ ਕੀਤੀਆਂ ਅਦਾਇਗੀਆਂ ਦਾ ਵਾਊਚਰ ਵਾਈਜ਼ ਅਧਾਰਿਤ ਅਦਾਇਗੀਆਂ ਵਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਮਦੱਦ ਲਈ ਲੋੜਵੰਦ ਵਿਦਿਆਰਥੀਆਂ ਨੂੰ ਮਦੱਦ , ਫ਼ਸਲਾਂ ਦੇ ਨੁਕਸਾਨ ਬਦਲੇ ਮਦੱਦ, ਘਰਾਂ ਦੇ ਨੁਕਸਾਨ ਬਦਲੇ ਮਦੱਦ ਅਤੇ ਪਿਓ-ਬਾਹਰੀ ਇੱਕ ਧੀ ਦੇ ਵਿਆਹ ਲਈ ਕੀਤੀ ਮਦੱਦ ਆਦਿ ਵਾਰੇ ਜਾਣਕਾਰੀ ਸਾਂਝੀ ਕੀਤੀ । ਹਾਊਸ ਵਲੋਂ ਸਰਵਸੰਮਤੀ ਨਾਲ੍ਹ ਅਪਣਾਈ ਗਈ ਵਿਤੀ ਪ੍ਰਾਦਰਸ਼ਤਾ ਪ੍ਰਣਾਲ੍ਹੀ ਦੀ ਪ੍ਰਸੰਸਾ ਕੀਤੀ ਗਈ। ਪ੍ਰਧਾਨ ਵਲੋਂ ਹਾਊਸ ਨੂੰ ਜਾਣੂ ਕਰਵਾਇਆ ਗਿਆ ਕਿ ਦੇਸ-ਪ੍ਰਦੇਸ ਤੋਂ ਹੜ੍ਹ ਰਲੀਫ-ਫੰਡ ਵਿੱਚ ਯੋਗਦਾਨ ਪਾਉਣ ਦੀਆਂ ਪੇਸ਼ਕਸ਼ਾਂ ਉਤਸਾਜਨਕ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂਆਂ, ਪੀਰਾਂ, ਫ਼ਕੀਰਾਂ ਦੁਆਰਾ ਸਰਬੱਤ ਦੇ ਭਲੇ ਦੀ ਸਿੱਖਿਆ ਸਾਡੇ ਵਿਰਸੇ ਵਿੱਚ ਵਸੀ ਹੋਈ ਹੈ। ਜਲਦੀ ਹੀ ਹੜ੍ਹ ਰਲੀਫ ਕਮੇਟੀ ਅਗੋਂ ਕੀਤੀ ਜਾਣ ਵਾਲ੍ਹੀ ਮਦੱਦ ਸਬੰਧੀ ਮੀਟਿੰਗ ਕਰਕੇ ਤਜਵੀਜ ਸਾਂਝੀ ਕਰੇਗੀ। ਮੀਟਿੰਗ ਵਲੋਂ ਸ੍ਰੀ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕ ਆਗੂਆਂ ਤੇ ਸਮਾਜ ਸੇਵੀਆਂ ਵਲੋਂ ਸੋਸਾਇਟੀ ਨੂੰ ਦਿੱਤੇ ਸਹਿਯੋਗ ਤੇ ਅਗਵਾਈ ਲਈ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਜੇ ਐਸ ਗਿੱਦਾ, ਸੁਰਜੀਤ ਕੌਰ ਡੂਲਕੂ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਬੀਰਬਲ ਤੱਖੀ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਸੁੱਖਵਿੰਦਰ ਕੌਰ ਸੁੱਖੀ ਅਤੇ ਪਰਮਜੀਤ ਸਿੰਘ ਹਾਜਰ ਸਨ।