ਸੈ਼ਰੀ ਕਲਸੀ ਨੇ ਬੰਦ ਪਈ ਫੈਕਟਰੀ ਵਿੱਚ ਮਾਰੀ ਰੇਡ, 300 ਪੇਟੀ ਸ਼ਰਾਬ ਹੋਈ ਬਰਾਮਦ
ਵਿਰੋਧੀਆਂ ਨੇ ਜੇਕਰ ਕੰਮ ਕੀਤੇ ਹੁੰਦੇ ਤਾਂ ਸ਼ਰਾਬ ਵੰਡਣ ਦੀ ਲੋੜ ਨਾ ਪੈਂਦੀ_ਕਲਸੀ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 14 May 2026
ਬਟਾਲਾ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਫਿਲਹਾਲ ਦੂਜੇ ਦਿਨ ਵੀ ਕੋਈ ਉਮੀਦਵਾਰ ਕਾਗਜ ਦਾਖਲ ਕਰਵਾਉਣ ਨਹੀਂ ਪਹੁੰਚਿਆ ਪਰ ਝੋਨਾ ਵਿੱਚ ਵੰਡਣ ਲਈ ਸ਼ਰਾਬ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਆਬਕਾਰੀ ਵਿਭਾਗ ਅਤੇ ਪੁਲਿਸ ਨੂੰ ਨਾਲ ਲੈ ਕੇ ਇੱਕ ਬੰਦ ਪਈ ਫੈਕਟਰੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਉਹਨਾਂ ਨੂੰ 300 ਪੇਟੀ ਨਜਾਇਜ਼ ਸ਼ਰਾਬ ਮਿਲੀ ।
ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਇਲੈਕਸ਼ਨ ਦਾ ਆਗਾਜ਼ ਹੋਏ ਨੂੰ ਹਾਲੇ ਇੱਕ ਦਿਨ ਹੀ ਹੋਇਆ ਹੈ ਕਿ ਇੱਥੇ 300 ਪੇਟੀ ਨਾਜਾਇਜ਼ ਸ਼ਰਾਬ ਮਿਲੀ ਹੈ ਹੁਣ ਵਿਰੋਧੀ ਪਾਰਟੀਆਂ ਸ਼ਰਾਬ ਵੀ ਵੰਡਣਗੀਆਂ ਪੈਸੇ ਵੀ ਵੰਡਣਗੀਆਂ ਅਤੇ ਸੂਟ ਵੀ ਵੰਡਣਗੀਆਂ। ਅਗਰ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਤੇ ਅਜਿਹੀ ਕੰਮ ਕਰਨ ਦੀ ਜਰੂਰਤ ਨਹੀਂ ਸੀ।
- Download Babushahi App
-
-