ਸਿਵਲ ਡਿਫੈਂਸ ਵਲੋਂ ਨੁੱਕੜ ਮੀਟਿੰਗ ਵਿੱਚ ਮੌਕ ਡਰਿੱਲ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ
ਰੋਹਿਤ ਗੁਪਤਾ
ਬਟਾਲਾ, 9 ਮਈ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਡਿਫੈਂਸ ਮੌਕ ਡਰਿੱਲ ਰਾਹੀ ਜਾਗਰੂਕਤਾ ਮੁਹਿਮ ਤਹਿਤ ਕਪਿਲ ਚੌਪੜਾ (ਸਿਵਲ ਡਿਫੈਂਸ) ਪਾਂਧਿਆ ਮੁਹੱਲ਼ਾ ਅੰਦਰਵਾਰ ਪਹਾੜੀ ਗੇਟ ਵਲੋ ਨੁੱਕੜ ਮੀਟਿੰਗ ਕਰਵਾਈ ਗਈ। ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ ਕਲਸੀ ਤੇ ਬੱਚਿਆਂ ਔਰਤਾਂ ਅਤੇ ਬਜੁਰਗਾਂ ਸਮੇਤ ਮੁੱਹਲਾ ਨਿਵਾਸੀ ਨੇ ਹਿੱਸਾ ਲਿਆ।
ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਗਿਆ ਕਿ ਜ਼ਿਲਾ੍ ਪ੍ਰਸ਼ਾਸਨ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਅਫਵਾਹਾਂ ਤੋ ਬੱਚਿਆ ਜਾਵੇ। ਹਵਾਈ ਹਮਲੇ ਦੀ ਚੇਤਾਵਨੀ ਦੇਣ ਵੇਲੇ ਸਾਇਰਨ ਸੁਣਦੇ ਹੀ ਕੀ ਕਰੀਏ ਕੀ ਨਾ ਕਰੀਏ ਬਾਰੇ ਦਸਿਆ ਗਿਆ।ਕਿਸੇ ਵੀ ਐਮਰਜੈਂਸੀ ਲਈ ਹਮੇਸ਼ਾ ਤਿਆਰ ਰਹੋ ਇਸ ਮੌਕੇ ਬਚਾਅ ਦੀ ਮੋਕ ਡਰਿਲ ਵੀ ਕਰਵਾਈ ਜਿਸ ਵਿਚ ਹਾਜ਼ਰ ਬੱਚਿਆਂ ਨੇ ਹਿੱਸਾ ਲਿਆ। ਐਮਰਜੈਂਸੀ ਮੌਕੇ ਫੋਨ 01874-266376 ਬਾਰੇ ਵੀ ਦਸਿਆ।