ਪੂਰਾ ਜ਼ਿਲ੍ਹਾ ਸੰਗਰੂਰ "ਨੋ ਫਲਾਈ ਜ਼ੋਨ" ਐਲਾਨਿਆ
ਦਲਜੀਤ ਕੌਰ
ਸੰਗਰੂਰ, 9 ਮਈ, 2025: ਮੌਜੂਦਾ ਭਾਰਤ-ਪਾਕਿਸਤਾਨ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਟੀ.ਬੈਨਿਥ, ਆਈ.ਏ.ਐਸ. ਜਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੂਰੇ ਸੰਗਰੂਰ ਜਿਲ੍ਹੇ ਅੰਦਰ " ਨੋ ਫਲਾਈ ਜ਼ੋਨ" ਘੋਸ਼ਿਤ ਕੀਤਾ ਹੈ। ਇਹ ਹੁਕਮ ਸੁਰੱਖਿਆ ਅਤੇ ਅਰਧ ਸੁਰੱਖਿਆ ਬਲਾਂ ਤੇ ਲਾਗੂ ਨਹੀਂ ਹੋਣਗੇ।
ਇਹ ਹੁਕਮ 09.05.2025 ਤੋਂ 08.06.2025 ਤੱਕ ਲਾਗੂ ਰਹਿਣਗੇ। ਸੀਨੀਅਰ ਪੁਲਿਸ ਕਪਤਾਨ ਸੰਗਰੂਰ ਵੱਲੋ ਇਸ ਹੁਕਮ ਦੀ ਪਾਲਣਾ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।