ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਵੱਲੋਂ ਮਨਾਇਆ ਗਿਆ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ
* ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ
ਪਟਿਆਲਾ, 26 ਜੂਨ 2025 - ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਨਸ਼ੇ ਦੀ ਦੁਰਵਰਤੋਂ ਖਿਲਾਫ ਅੰਤਰਰਾਸ਼ਟਰੀ ਦਿਵਸ ਬੜੇ ਹੀ ਜੋਸ਼ ਅਤੇ ਉਤਸਾਹ ਨਾਲ ਨਸ਼ਾ ਛੁੜਾਊ ਕੇਂਦਰ ਰਾਜਿੰਦਰਾ ਹਸਪਤਾਲ ਵਿਖੇ ਮਨਾਇਆ ਗਿਆ, ਇਸ ਦੌਰਾਨ ਆਦਰਸ਼ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਾਟਕ ਪੇਸ਼ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਇੱਕ ਨੌਜਵਾਨ ਆਪਣੇ ਯਾਰਾਂ ਦੋਸਤਾਂ ਨਾਲ ਲਾਈ ਲੱਗ ਹੋ ਕਰਕੇ ਇਸ ਨਸ਼ੇ ਦੇ ਦਲਦਲ ਵਿੱਚ ਫਸਦਾ ਜਾਂਦਾ ਹੈ, ਇਸ ਨਾਟਕ ਨੂੰ ਮਰੀਜ਼ਾਂ ਨੇ ਬੜੇ ਹੀ ਗੌਰ ਨਾਲ ਵੇਖਿਆ ਅਤੇ ਸੁਣਿਆ ਕਿ ਕਿਵੇਂ ਨਸ਼ੇ ਦੀ ਦੁਰਵਰਤੋਂ ਕਿਸੇ ਵਿਅਕਤੀ ਦੇ ਜੀਵਨ ਤੇ ਗੰਭੀਰ ਅਤੇ ਨੁਕਸਾਨਦੇਹ ਪ੍ਰਭਾਵ ਪੈਦਾ ਕਰ ਸਕਦੀ ਹੈ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾਕਟਰ ਗੁਰਪ੍ਰੀਤ ਕੌਰ ਜੀ ਨੇ ਕਿਹਾ ਕਿ ਕਿਵੇਂ ਨਸ਼ਾ ਲੋਕਾਂ ਦੇ ਘਰਾਂ ਨੂੰ ਖਰਾਬ ਕਰ ਰਿਹਾ, ਅਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਦੇ ਨਾਲ ਨਾਲ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਰੋਕ ਕਰਕੇ ਆਵਦੇ ਪਰਿਵਾਰਾਂ ਨੂੰ ਉਜੜਨ ਤੋਂ ਬਚਾ ਸਕੀਏ, ਇਸ ਦੇ ਨਾਲ ਹੀ ਪੈਟਰਨ ਜੁਝਾਰ ਸਿੰਘ ਜੀ ਨੇ ਅੱਜ ਦੀ ਥੀਮ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕਿਵੇਂ ਆਪਾਂ ਆਪਣੇ ਸਾਰੇ ਸਮਾਂ ਨੂੰ ਇਸ ਦੀ ਰੋਕਥਾਮ ਵਿੱਚ ਨਿਵੇਸ਼ ਕਰ ਸਕਦੇ ਹਾਂ, ਅਤੇ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਆਪਾਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ, ਇਸ ਦੇ ਨਾਲ ਹੀ ਨਸ਼ਾ ਛੁੜਾਊ ਕੇਂਦਰ ਦੇ ਇੰਚਾਰਜ ਅਮਨ ਸੰਧੂ ਮੈਡਮ ਵੱਲੋਂ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਇਸ ਸੈਂਟਰ ਤੇ ਹਰ ਵਰਗ ਦਾ ਸਟਾਫ ਮਰੀਜ਼ਾਂ ਦੇ ਨਾਲ ਬੜੀ ਹੀ ਸਹਿਣਸ਼ੀਲਤਾ ਅਤੇ ਪਿਆਰ ਨਾਲ ਵਿਵਹਾਰ ਕਰਦਾ ਹੈ ਅਤੇ ਇੱਥੇ ਦਾਖਲ ਮਰੀਜ਼ਾਂ ਨੂੰ ਮਿਲ ਰਹੀਆਂ ਹਰ ਤਰ੍ਹਾਂ ਦੀ ਸਹੂਲਤਾਂ ਬਾਰੇ ਉਹਨਾਂ ਨੇ ਵਿਸਤਾਰ ਨਾਲ ਦੱਸਿਆ, ਇਸ ਦੇ ਨਾਲ ਹੀ ਸਟਾਫ ਕਿਰਨਦੀਪ ਕੌਰ ਜੀ ਨੇ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਨਸ਼ੇ ਦੇ ਮਾੜੇ ਨਤੀਜਿਆਂ ਦਾ ਅਸਰ ਕੇਵਲ ਇੱਕ ਵਿਅਕਤੀ ਤੇ ਨਹੀਂ ਬਲਕਿ ਸਾਰੇ ਘਰ, ਪਰਿਵਾਰ ਅਤੇ ਸਮਾਜ ਤੇ ਪੈਂਦਾ ਹੈ ਅਤੇ ਉਹਨਾਂ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਵੇਂ ਇਸ ਨਸ਼ੇ ਦੀ ਚੈਨ ਤੇ ਪੂਰੀ ਤਰਹਾਂ ਨਾਲ ਨੱਥ ਪਾ ਕੇ ਇਸ ਦੀ ਅਵੈਦ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਟਾਫ ਰੋਹਿਤ ਜੀ ਨੇ ਆਵਦੀ ਪੀੜਾਂ ਨੂੰ ਚੰਝੋਲਦੇ ਹੋਏ ਕਿਹਾ ਕਿ ਨਸ਼ੇ ਵਰਗੀ ਕੁਰੀਤੀ ਦਾ ਸਾਹਮਣਾ ਸਿਰਫ਼ ਮਰੀਜ਼ ਨੂੰ ਹੀ ਨਹੀਂ ਸਗੋਂ ਉਸਦੇ ਪਰਿਵਾਰ, ਸਮਾਜ ਅਤੇ ਸਰਕਾਰ ਨੂੰ ਵੀ ਕਰਨਾ ਪੈਂਦਾ ਹੈ, ਅੰਤ ਵਿੱਚ ਉਹਨਾਂ ਨੇ "ਨਸ਼ੇ ਨੂੰ ਨਾ ਅਤੇ ਜ਼ਿੰਦਗੀ ਨੂੰ ਹਾਂ" ਕਹਿ ਕੇ ਆਪਣੀ ਗੱਲ ਖਤਮ ਕੀਤੀ ਅਤੇ ਸਲਾਹਕਾਰ ਕੁਲਦੀਪ ਜੀ ਨੇ ਆਪਣੀ ਬੜੀ ਹੀ ਸੋਹਣੀ ਕਵਿਤਾ ਨੂੰ ਸੰਖੇਪ ਵਿੱਚ ਦੱਸਦੇ ਹੋਏ ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਅਪੀਲ ਕੀਤੀ, ਇਸ ਤੋਂ ਬਾਅਦ ਯੂਨੀਅਨ ਪ੍ਰਧਾਨ ਆਰਤੀ ਬਾਲੀ ਜੀ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਅੱਜ ਦੇ ਸਮਾਗਮ ਦੀ ਸਮਾਪਤੀ ਕੀਤੀ !
ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਮੈਟਰਨ ਜਸਵੰਤ ਕੌਰ, ਡਾ. ਜੈਸਮੀਨ, ਸਿਸਟਰ ਇੰਚਾਰਜ ਮਨਪ੍ਰੀਤ ਕੌਰ ਅਤੇ ਯੂਨੀਅਨ ਦੇ ਮੈਂਬਰ ਵਜੋਂ ਨਵਪ੍ਰੀਤ ਕੌਰ ਮਨਵੀਰ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਲਖਵੀਰ ਕੌਰ, ਅੰਕੁਰ ਮਲੇਠੀਆ, ਵਿਕਾਸ ਚੌਧਰੀ, ਵਿਕਾਸ ਸ਼ਰਮਾ, ਰੋਹਿਤ, ਵਿਜੇ ਕੁਮਾਰ, ਅਜੈ ਕੁਮਾਰ, ਕਰਮਦੀਪ ਸਿੰਘ, ਬਲਜੀਤ ਸਿੰਘ, ਸੁਨੀਲ ਕੁਮਾਰ, ਸਾਜਨ ਆਦਿ ਯੂਨੀਅਨ ਦੇ ਮੈਂਬਰ ਮੌਜੂਦ ਸਨ !