ਸ਼ਹੀਦ ਦੇ ਬੇਟੇ ਨੇ ਲਾਇਆ ਦੁਰਵਿਹਾਰ ਕਰਨ ਦਾ ਦੋਸ਼, ਅਫ਼ਸਰਾਂ ਨੇ ਆਖਿਆ ਕਾਰਵਾਈ ਕਰਾਂਗੇ
ਵਿਭਾ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ
ਰੋਹਿਤ ਗੁਪਤਾ
ਗੁਰਦਾਸਪੁਰ 18 ਜੁਲਾਈ
ਖੁਰਾਕ ਅਤੇ ਸਪਲਾਈ ਵਿਭਾਗ ਦੇ ਸਰਕਲ ਦਫਤਰ ਗੁਰਦਾਸਪੁਰ ਵਿੱਚ ਤੇ ਨਾਲ ਇੰਸਪੈਕਟਰ ਸਤਵਿੰਦਰ ਸਿੰਘ ਨੇ ਆਪਣੇ ਹੀ ਵਿਭਾਗ ਦੇ ਇੱਕ ਕਲਰਕ ਤੇ ਦੁਰਵਿਹਾਰ ਅਤੇ ਗਾਲੀ ਗਲੋਚ ਕਰਨ ਦਾ ਦੋਸ਼ ਲਗਾਇਆ ਹੈ। ਇਥੇ ਦੱਸਣ ਯੋਗ ਹੈ ਕਿ ਸਤਵਿੰਦਰ ਸਿੰਘ ਇੰਸਪੈਕਟਰ ਦੇ ਪਿਤਾ ਪਠਾਨਕੋਟ ਦੇ ਏਅਰ ਬੇਸ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਇਸ ਸਬੰਧ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿੱਚ ਸਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਸਾਲ ਦਾ ਟਰਾਂਸਪੋਰਟ ਦਾ ਠੇਕੇਦਾਰ ਡੇਨੀਅਲ ਮਸੀਹ ਬੀਤੇ ਦਿਨ ਹੀ ਉਸ ਕੋਲ ਆਪਣੇ ਬਿੱਲ ਕਲੀਅਰ ਕਰਵਾਉਣ ਦੇ ਲਈ ਆਇਆ ਸੀ ਜਿਸ ਨੂੰ ਉਸਨੇ ਬਿੱਲ ਕੱਢਣ ਤੇ ਸਾਫ ਮਨਾ ਕਰ ਦਿੱਤਾ। ਕਿਉਂਕਿ ਠੇਕੇਦਾਰ ਨੇ ਆੜਤੀਆਂ ਉਹ ਤੇ ਇਨਾ ਕ ਕੋਲੋਂ ਲਈਆਂ ਗਈਆਂ ਪਹੁੰਚ ਰਸੀਦਾਂ ਨਹੀਂ ਦਿੱਤੀਆਂ ਸਨ। ਉਸ ਨੂੰ ਪਹੁੰਚ ਰਸੀਦਾਂ ਲੈ ਕੇ ਆਉਣ ਲਈ ਕਿਹਾ ਗਿਆ। ਇੰਸਪੈਕਟਰ ਸਤਵਿੰਦਰ ਸਿੰਘ ਅਨੁਸਾਰ ਜਿਸ ਤੋ ਬਾਅਦ ਠੇਕੇਦਾਰ ਤਾਂ ਵਾਪਿਸ ਚਲਾ ਗਿਆ ਪਰ ਵਿਭਾਗ ਦੇ ਕਲਰਕ ਅਵਤਾਰ ਨੂੰ ਉਸ ਕੋਲ ਬਿੱਲ ਕਲੀਅਰ ਕਰਵਾਉਣ ਦੇ ਲਈ ਭੇਜ ਦਿੱਤਾ। ਇੰਸਪੈਕਟਰ ਸਤਵਿੰਦਰ ਨੇ ਦੋਸ਼ ਲਗਾਇਆ ਕਿ ਕਲਰਕ ਅਵਤਾਰ ਉਸ ਸਮੇ ਸ਼ਰਾਬ ਦੇ ਨਸ਼ੇ ਵਿਚ ਸੀ ਜਦੋਂ ਉਸ ਨੇ ਬਿਨਾਂ ਪਹੁੰਚ ਰਸੀਦਾਂ ਦੇਖੇ ਬਿਲ ਕਲੀਅਰ ਕਰਨ ਤੋਂ ਮਨਾ ਕਰ ਦਿੱਤਾ ਤਾਂ ਕਲਰਕ ਅਵਤਾਰ ਨੇ ਉਸ ਨਾਲ ਦੁਰਵਿਹਾਰ ਕੀਤਾ ਅਤੇ ਉਸਨੂੰ ਧੱਕੇ ਨਾਲ ਬਿੱਲਾ ਤੇ ਸਾਈਨ ਕਰਨ ਦੇ ਲਈ ਕਿਹਾ ਜਦੋ ਉਸਨੇ ਸਾਈਨ ਕਰਨ ਤੋ ਮਨਾਂ ਕਰ ਦਿੱਤਾ ਤਾਂ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਉਸਨੂੰ ਸਸਪੈਂਡ ਕਰਵਾ ਦੇਵੇਗਾ। ਉਸ ਵੱਲੋਂ ਕਿਹਾ ਗਿਆ ਜੋ ਕਰਨਾ ਹੈ ਕਰ ਲੈ ਮੇਰਾ ਕੋਈ ਕੁਝ ਨਹੀ ਵਿਗਾੜ ਸਕਦਾ ਅਤੇ ਕਥਿਤ ਤੌਰ ਤੇ ਇੰਸਪੈਕਟਰ ਦੇ ਪਰਿਵਾਰ ਨੂੰ ਬਹੁਤ ਹੀ ਮਾੜੀ ਸ਼ਬਦਾਵਲੀ ਤੇ ਗਾਲੀ ਗਲੋਚ ਕੀਤਾ ਗਿਆ ।
ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਦੀ ਟ੍ਰੇਨਿੰਗ ਤੇ ਚਲਾ ਗਿਆ ਸੀ ਜਿਸ ਤੋਂ ਬਾਅਦ ਵਾਪਿਸ ਆ ਕੇ ਜਦੋਂ ਠੇਕੇਦਾਰ ਡੇਨੀਅਲ ਨੇ ਉਸਨੂੰ ਪਹੁੰਚ ਰਸੀਦਾ ਦਿਖਾਈਆਂ ਤਾਂ ਉਸਨੇ ਉਸਦੇ ਬਿੱਲ ਤਾਂ ਕਲੀਅਰ ਕਰ ਦਿੱਤੇ ਪਰ ਕਲਰਕ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਤੇ ਕੀਤੇ ਗਏ ਦੁਰਵਿਹਾਰ ਕਰਨ ਉਹ ਮਾਨਸਿਕ ਤਨਾਅ ਵਿੱਚ ਹੈ । ਉਸਨੇ ਦੱਸਿਆ ਕਿ ਉਸਨੇ ਇਸ ਦੀ ਸ਼ਿਕਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਕਰਕੇ ਕਲਰਕ ਅਵਤਾਰ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਦੂਜੇ ਪਾਸੇ ਜਦੋਂ ਇਸ ਬਾਰੇ ਜ਼ਿਲਾ ਖੁਰਾਕ ਅਤੇ ਸਪਲਾਈ ਅਧਿਕਾਰੀ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਦੀ ਪੁਸ਼ਟੀ ਕੀਤੀ ਕਿ ਇੰਸਪੈਕਟਰ ਸਤਵਿੰਦਰ ਸਿੰਘ ਦੀ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਿਸ ਵਿੱਚ ਉਹਨਾਂ ਨੇ ਦਫਤਰ ਦੇ ਕਲਰਕ ਅਵਤਾਰ ਤੇ ਦੁਰਵਿਹਾਰ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾਏ ਹਨ। ਡੀਪੂਆਂ ਤੇ ਕੇ ਲੈ ਵਾਈ ਸੀ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਉਹ ਕੁਝ ਦਿਨਾਂ ਤੋਂ ਵਿਅਸਤ ਸਨ ਪਰ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਾਂਚ ਤੋਂ ਬਾਅਦ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਏਗੀ।