ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ: ਸੀਚੇਵਾਲ
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ, ਸਤਿਕਾਰ ਤੇ ਰਾਸ਼ਟਰੀ ਜਜ਼ਬੇ ਨਾਲ ਮਨਾਇਆ
ਪ੍ਰਧਾਨ ਡਾ. ਬਲਜੀਤ ਕੌਰ ਨੇ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦਾ ਕੀਤਾ ਧੰਨਵਾਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 31 ਜੁਲਾਈ 2026:
ਸ਼ਹੀਦ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲ ਜਾਂਦੀਆਂ ਹਨ, ਉਹ ਆਪਣਾ ਇਤਿਹਾਸ ਅਤੇ ਪਹਿਚਾਣ ਵੀ ਗੁਆ ਬੈਠਦੀਆਂ ਹਨ। ਇਹ ਵਿਚਾਰ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਸੁਲਤਾਨਪੁਰ ਲੋਧੀ ਵੱਲੋਂ ਚੇਅਰਮੈਨ ਡਾਕਟਰ ਬਲਜੀਤ ਕੌਰ ਦੀ ਸਰਪ੍ਰਸਤੀ ਹੇਠ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਕਰਵਾਏ ਗਏ ਸ਼ਹੀਦੀ ਦਿਹਾੜਾ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਬਾਰ ਐਸੋਸੀਏਸ਼ਨ, ਸਾਹਿਤ ਸਭਾ ਅਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਦਾ ਨਿੱਘ ਅਸੀਂ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼-ਪ੍ਰੇਮ, ਨਿਆਂ ਅਤੇ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ , ਸਰਕਾਰੀ ਹਾਈ ਸਕੂਲ ਹੈਬਤਪੁਰ, ਦੀ ਹਾਕਵਾਰਡ ਸਕੂਲ ਤਲਵੰਡੀ ਚੌਧਰੀਆਂ ਦੇ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ।
ਇਸ ਮੌਕੇ ਇੰਦਰ ਪ੍ਰਤਾਪ ਸਿੰਘ ਵਿਧਾਇਕ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ, ਡਾਕਟਰ ਹਰਜੀਤ ਸਿੰਘ ਸਾਬਕਾ ਡਾਇਰੈਕਟਰ ਦੂਰਦਰਸ਼ਨ ਤੇ ਫਿਲਮਸਾਜ਼, ਡਾਕਟਰ ਰਾਮ ਮੂਰਤੀ, ਡਾਕਟਰ ਬਲਜੀਤ ਕੌਰ, ਜਰਨੈਲ ਸਿੰਘ ਸੰਧਾ, ਰਘਬੀਰ ਸਿੰਘ ਮਹਿਰਵਾਲਾ, ਸੁਰਜੀਤ ਸਿੰਘ ਟਿੱਬਾ, ਦਿਆਲ ਸਿੰਘ ਦੀਪੇਵਾਲ, ਮੁਖਤਾਰ ਸਿੰਘ ਚੰਦੀ, ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਕੇਹਰ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਸੈਲ ਪ੍ਰਭਾਕਰ, ਵਿਕਾਸ ਦੀਪ ਸਿੰਘ ਨੰਢਾ, ਐਡਵੋਕੇਟ ਸੁੱਚਾ ਸਿੰਘ ਮੋਮੀ, ਗੁਰਮੇਲ ਸਿੰਘ ਐਡਵੋਕੇਟ, ਐਡਵੋਕੇਟ ਬਿਕਰਮਜੀਤ ਸਿੰਘ ਚੰਦੀ, ਐਡਵੋਕੇਟ ਜਗਦੀਸ਼ ਸਿੰਘ ਸੋਢੀ, ਐਡਵੋਕੇਟ ਸਤਵੀਰ ਮਹੀਪਾਲ, ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਮੁਖਤਾਰ ਸਿੰਘ ਚੰਦੀ, ਤੇਜਿੰਦਰ ਸਿੰਘ ਧੰਜੂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ, ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਐਡਵੋਕੇਟ ਕੁਲਬੀਰ ਸਿੰਘ, ਅਜੀਤ ਸਿੰਘ ਔਜਲਾ, ਕਾਮਰੇਡ ਬਲਦੇਵ ਸਿੰਘ, ਮਾਸਟਰ ਦਲਜੀਤ ਸਿੰਘ, ਬਲਵਿੰਦਰ ਸਿੰਘ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਿੰਦਰ ਸਿੰਘ, ਗੁਰਮੀਤ ਸਿੰਘ ਅਮਰਕੋਟ,ਅਮਰਜੀਤ ਸਿੰਘ ਟਿੱਬਾ, ਸਰਵਣ ਸਿੰਘ ਚੰਦੀ ਬੂਲਪੁਰ, ਅਜੀਤ ਸਿੰਘ ਔਜਲਾ, ਜੱਗਾ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ, ਡਾਕਟਰ ਨਵਜੋਤ ਕੌਰ, ਕਬੀਰ ਸਿੰਘ, ਵਾਰਿਸ ਸਿੰਘ, ਸਰਵਨ ਸਿੰਘ ਲੰਬਰਦਾਰ ਕਰਮਜੀਤ ਕੌਰ, ਫ਼ਕੀਰ ਮੁਹੰਮਦ ਭੌਰ, ਜਥੇਦਾਰ ਜੋਗਿੰਦਰ ਸਿੰਘ ਭੌਰ, ਮਹਿੰਦਰ ਸਿੰਘ ਨੰਬਰਦਾਰ, ਜਸਵੰਤ ਸਿੰਘ ਕਰਮਜੀਤਪੁਰ, ਹਰਦਿਆਲ ਸਿੰਘ ਹਾਜੀਪੁਰ, ਇੰਦਰਜੀਤ ਸਿੰਘ ਲੈਫਟਰ ਪ੍ਰੋ ਬਲਜੀਤ ਸਿੰਘ ਟਿੱਬਾ, ਸੁਖਵਿੰਦਰ ਸਿੰਘ ਸ਼ਹਿਰੀ ਆਦਿ ਹਾਜ਼ਰ ਸਨ।
ਇੲ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਪੰਨੂ, ਬਲਜਿੰਦਰ ਸਿੰਘ ਪੀਏ, ਮੋਨੂੰ ਭੰਡਾਰੀ, ਗੁਰਪ੍ਰੀਤ ਸਿੰਘ ਫੌਜੀ ਕਲੋਨੀ ਨਰਿੰਦਰ ਸਿੰਘ ਜੈਨਪੁਰ, ਰਮੇਸ਼ ਡਡਵਿੰਡੀ, ਜਗਪਾਲ ਸਿੰਘ ਚੀਮਾ ਆਦਿ ਹਾਜ਼ਰ ਸਨ
ਸਮਾਗਮ ਦੇ ਅੰਤ ਵਿੱਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੀ ਨਵਨਿਯੁਕਤ ਪ੍ਰਧਾਨ ਡਾ. ਬਲਜੀਤ ਕੌਰ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਭੇਂਟ ਕੀਤੀ ਸ਼ਰਧਾਂਜਲੀ
ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨਾਂ ਅਤੇ ਕੌਂਸਲਰਾਂ, ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਵੱਖ-ਵੱਖ ਯੂਥ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ।
ਇਸ ਮੌਕੇ ਬੀਜੇਪੀ ਦੇ ਹਲਕਾ ਇੰਚਾਰਜ ਆਗੂ ਰਕੇਸ਼ ਕੁਮਾਰ ਨੀਟੂ ਅਤੇ ਹੋਰ ਵਰਕਰ ਹਾਜ਼ਰ ਸਨ।
ਵੱਖ-ਵੱਖ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸ਼ਹੀਦ ਕਿਸੇ ਇੱਕ ਪਾਰਟੀ ਜਾਂ ਵਿਚਾਰਧਾਰਾ ਦੇ ਨਹੀਂ, ਸਗੋਂ ਪੂਰੇ ਦੇਸ਼ ਅਤੇ ਸਮਾਜ ਦੀ ਸਾਂਝੀ ਵਿਰਾਸਤ ਹੁੰਦੇ ਹਨ। ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲ ਕੇ ਹੀ ਅਸੀਂ ਸੱਚੇ ਅਰਥਾਂ ਵਿੱਚ ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕਰ ਸਕਦੇ ਹਾਂ।
- Download Babushahi App
-
-