ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ ਤੌਰ ਤੇ ਮਨਾਇਆ ਸ਼ਹੀਦ ਊਧਮ ਸਿੰਘ ਦਾ 86ਵਾਂ ਸ਼ਹੀਦੀ ਦਿਹਾੜਾ
ਵੱਡੀ ਗਿਣਤੀ ਕਿਰਸਾਨਾ ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਨੇ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ 31 ਜੁਲਾਈ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਭਵਨ ਕਮੇਟੀ ਵੱਲੋਂ ਸਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ ਤੌਰ ਤੇ ਮਨਾਇਆ। ਇਸ ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਵੱਸਣ ਸਿੰਘ ਸੰਧੂ, ਡਾਕਟਰ ਜਗਜੀਵਨ ਲਾਲ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ, ਅਜੀਤ ਸਿੰਘ ਹੁੰਦਲ ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਵੀਰ ਸਿੰਘ ਕੱਤੋਵਾਲ, ਰੂਪ ਸਿੰਘ ਪੱਡਾ ਅਮਰਜੀਤ ਸ਼ਾਸਤਰੀ ਕਮੇਟੀ ਮੈਂਬਰਾਂ ਨੇ ਕੀਤੀ। ਕਮੇਟੀ ਦੇ ਸਕੱਤਰ ਕੁਲਦੀਪ ਸਿੰਘ ਰਿਆੜ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅੱਜ ਦੇ ਯੁੱਗ ਵਿੱਚ ਊਧਮ ਸਿੰਘ ਵਰਗੇ ਦੇਸ਼ ਭਗਤ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਤੇ ਜ਼ੋਰ ਦਿੱਤਾ। ਉਨ੍ਹਾਂ ਊਧਮ ਸਿੰਘ ਦੀ ਵਿਲੱਖਣ ਸ਼ਖਸ਼ੀਅਤ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਕੇਵਲ ਸਰ ਮਾਈਕਲ ਉਡਵਾਇਰ ਨੂੰ ਲੰਡਨ ਵਿਚ ਗੋਲੀਆਂ ਨਾਲ ਭੁੰਨ ਕੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਕ੍ਰਾਂਤੀ ਕਾਰੀ ਹੀ ਨਹੀਂ ਸਨ । ਸਗੋਂ ਆਪਣੇ ਰਾਮ ਮਹੁੰਮਦ ਸਿੰਘ ਆਜ਼ਾਦ ਨਾਲ ਸਬੰਧਤ ਹੋ ਕੇ ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪਰਦਾਫਾਸ਼ ਕੀਤਾ।
ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਮੱਖਣ ਕੁਹਾੜ, ਅਮਰ ਕ੍ਰਾਂਤੀ, ਸ਼ਮਸ਼ੇਰ ਸਿੰਘ, ਬਲਵਿੰਦਰ ਕੌਰ ਰਾਵਲਪਿੰਡੀ, ਗੁਰਵਿੰਦਰ ਸਿੰਘ ਜੀਵਨ ਚੱਕ, ਨੇ ਕਿਹਾ ਕਿ ਆਰ ਐਸ ਐਸ ਦੇ। ਗੁਪਤ ਏਜੰਡਾ ਲਾਗੂ ਕਰਦਿਆਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਪਦਚਿੰਨ੍ਹਾਂ ਤੇ ਚਲਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਤੇ ਛਾਪਾ ਮਾਰਦਿਆਂ ਸੰਵਿਧਾਨਕ ਸੰਸਥਾਵਾਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਹੈ। ਸਿਖਿਆ ਸੰਸਥਾਵਾਂ, ਪਬਲਿਕ ਸੈਕਟਰ, ਅਤੇ ਸੁਤੰਤਰ ਨਿਆਂ ਪ੍ਰਣਾਲੀ ਨੂੰ ਅਸਤ ਵਿਅਸਤ ਕਰ ਦਿੱਤਾ ਹੈ। ਸਮਾਜ ਨੂੰ ਮੁੜ ਪੱਥਰ ਯੁੱਗ ਵਿੱਚ ਲਿਜਾਣ ਦੇ ਮਨਸੂਬੇ ਨਾਲ ਮੰਨੂੰ ਸਮ੍ਰਿਤੀ ਅਧਾਰਿਤ ਰਾਜ ਦੀ ਘੋਸ਼ਣਾ ਕਰ ਕੇ ਘਟ ਗਿਣਤੀਆਂ ਵਿੱਚ ਮੁਸਲਮਾਨ, ਇਸਾਈ ਭਾਈਚਾਰੇ ਅਤੇ ਕੌਮਨਿਸਟ ਵਿਚਾਰਧਾਰਾ ਨੂੰ ਨੱਪਿਆ ਜਾ ਰਿਹਾ ਹੈ। ਕਮੇਟੀ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਰੱਖੇ ਮੱਤਿਆਂ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ ਭਾਰਤ ਸਰਕਾਰ ਵੱਲੋਂ ਐਸ ਆਈ ਆਰ ਦੇ ਅਨੁਸਾਰ ਵੋਟ ਪਾਉਣ ਦੀ ਲੋੜ ਨੂੰ ਖਤਮ ਕਰਕੇ ਸਿਧਾ ਫਾਸ਼ੀਵਾਦ ਲਿਆਉਣ ਦੀ ਨਿੰਦਾ ਕੀਤੀ ਹੈ। ਅਮਰੀਕਾ ਈਰਾਨ ਜੰਗਬੰਦੀ ਦੀ ਅਪੀਲ ਕੀਤੀ ਹੈ। ਅਮਰੀਕਾ ਭਾਰਤ ਵਿਉਪਾਰ ਸਮਝੌਤਾ ਰੱਦ ਕਰਨ, ਬਿਜਲੀ ਬਿੱਲ 2025 ਲਾਗੂ ਨਾ ਕਰਨ, ਨਵੀਂ ਸਿੱਖਿਆ ਨੀਤੀ ਵਾਪਸ ਲੈਣ, ਕਿਰਤ ਕਾਨੂੰਨਾਂ ਵਿੱਚ ਸੋਧਾਂ ਵਾਪਸ ਲੈਣ, ਮਨਰੇਗਾ ਸਕੀਮ ਅਧੀਨ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੁਲਿਸੀਆ ਤੰਤਰ ਬਣਾਉਣ ਦੀ ਨਿਖੇਦੀ ਕੀਤੀ ਹੈ।
ਸਮਾਗਮ ਦੀ ਸ਼ੁਰੂਆਤ ਵਿੱਚ ਹੋਏ ਕਵੀ ਦਰਬਾਰ ਵਿਚ ਸੁਭਾਸ਼ ਦੀਵਾਨਾ, ਕਵੀ ਹੀਰਾ ਸਿੰਘ, ਅਗਨੀਹੋਤਰੀ ਬਟਾਲਾ, ਮੰਗਤ ਚੰਚਲ ਦੀਨਾਨਗਰ, ਸੀਤਲ ਗੁਨੋਪੁਰੀ, ਕੁਲਜੀਤ ਸਿੰਘ ਰੰਧਾਵਾ, ਰਘਬੀਰ ਸਿੰਘ ਚਾਹਲ ਕੁਲਦੀਪ ਸਿੰਘ ਘਾਂਗਲਾ ਨੇ ਜੁਝਾਰੂ ਕਵਿਤਾ ਰਾਹੀਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਮੇਂ ਦੀਆਂ ਲੋਕ ਦੋਖੀ ਸਰਕਾਰਾਂ ਨੂੰ ਲਾਹਨਤਾਂ ਪਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਮਨਦੀਪ ਕੌਰ ਕੱਤੋਵਾਲ, ਕਾਮਰੇਡ ਸਿਵ ਕੁਮਾਰ, ਅਸ਼ੋਕ ਭਾਰਤੀ, ਸੰਜੀਵ ਮਿੰਟੂ,ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕੁਰ, ਸੁਖਦੇਵ ਰਾਜ ਬਹਿਰਾਮਪੁਰ, ਰਣਜੀਤ ਸਿੰਘ ਧਾਲੀਵਾਲ, ਇੰਦਰਜੀਤ ਬੈਂਸ, ਮੱਖਣ ਸਿੰਘ ਤਿੱਬੜ, ਬਲਵੀਰ ਸਿੰਘ, ਹੈਡਮਾਸਟਰ ਅਵਿਨਾਸ਼ ਸਿੰਘ ਹਾਜ਼ਰ ਸਨ।
- Download Babushahi App
-
-