ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਦਿੱਤਾ ਤੌਹਫਾ
ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ 4 ਨਵੇਂ ਟਰੈਕਟਰ ਅਤੇ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਅਤਿ ਆਧੁਨਿਕ ਫਾਇਰ ਟੈਂਡਰ ਕੀਤਾ ਭੇਂਟ
ਰੋਹਿਤ ਗੁਪਤਾ
ਬਟਾਲਾ, 29 ਅਕਤੂਬਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਉਤਸ਼ਾਹੀ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਾਸੀਆਂ ਨੂੰ ਇੱਕ ਹੋਰ ਖੂਬਸੂਰਤ ਤੌਹਫਾ ਭੇਂਟ ਕੀਤਾ ਗਿਆ ਹੈ। ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਵਿਚਲੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ 04 ਨਵੇਂ ਟਰੈਕਟਰ ਅਤੇ ਅਣਸੁਖਾਵੀਂ ਘਟਨਾ 'ਤੇ ਕਾਬੂ ਪਾਉਣ ਲਈ ਅਤਿ ਆਧੁਨਿਕ ਕਿਸਮ ਦਾ ਫਾਇਰ ਟੈਂਡਰ ਕਾਰਪੋਰੇਸ਼ਨ ਬਟਾਲਾ ਨੂੰ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਪ੍ਰਤੀਬੱਧ ਹਨ।ਇਸ ਮੌਕੇ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ- ਕਮ-ਕਮਿਸ਼ਨਰ ਨਗਰ ਨਿਗਮ, ਫਾਇਰ ਬਿ੍ਰਗੇਡ ਅਫਸਰ ਨੀਰਜ ਸ਼ਰਮਾ, ਅਜੀਤ ਵਾਲੀਆ ਆਈ.ਡੀ.ਬੀ.ਆਈ ਬੈਂਕ ਬਰਾਂਚ ਬਟਾਲਾ ਅਤੇ ਸ਼ਹਿਰ ਵਾਸੀ ਮੋਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਚਾਰ ਨਵੇਂ ਟਰੈਕਟਰਾਂ ਨਾਲ ਸ਼ਹਿਰ ਵਿਚਲੀ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਬਟਾਲਾ ਸ਼ਹਿਰ ਨੂੰ ਕੂੜਾ ਮੁਕਤ ਸ਼ਹਿਰ ਬਣਾਇਆ ਜਾਵੇ, ਜਿਸ ਲਈ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਦੇ ਸਥਾਈ ਹੱਲ ਲਈ ਕੂੜਾ ਡੰਪ ਕਰਨ ਲਈ ਜ਼ਮੀਨ ਖਰੀਦ ਕੇ ਸ਼ਹਿਰ ਦਾ ਸਾਰਾ ਕੂੜਾ ਉਥੇ ਲਿਜਾਇਆ ਜਾਵੇਗਾ ਅਤੇ ਕੂੜੇ ਨੂੰ ਅਤਿ ਆਧੁਨਿਕ ਤਰੀਕੇ ਨਾਲ ਰੀਸਾਈਕਲ ਕੀਤੀ ਜਾਵੇਗਾ। ਜਿਸ ਸਬੰਧੀ ਯੋਜਨਾ ਪ੍ਰਗਤੀ ਅਧੀਨ ਹੈ। ਇਸ ਮੌਕੇ ਉਨ੍ਹਾਂ ਆਈ.ਡੀ.ਬੀ.ਆਈ ਬੈਂਕ ਬਰਾਂਚ ਬਟਾਲਾ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਇਸ ਤੋਂ ਇਲਾਵਾ ਅਣਸੁਖਾਵੀਂ ਘਟਨਾ ਨਿਪਟਣ ਲਈ ਅਤਿ ਆਧੁਨਿਕ ਸਹੂਲਤਾਂ ਵਾਲਾ ਫਾਇਰ ਟੈਂਡਰ ਕਾਰਪੋਰੇਸ਼ਨ ਨੂੰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ ਵਿੱਚ ਫਾਇਰ ਟੈਂਡਰ ਮੁਹੱਈਆ ਕਰਵਾਇਆ ਗਿਆ ਸੀ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਅੱਗ ਬੁਝਾਊ ਗੱਡੀ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ। ਇਸ ਵਿੱਚ ਲਾਈਟਸ, ਅੱਗ ਵਿਰੋਧੀ ਜੈਕੇਟਾਂ, ਕਟਰ, ਵੱਖ-ਵੱਖ ਕਿਸਮ ਦੇ ਯੰਤਰ ਅਤੇ ਨਵੀਂ ਤਕਨਾਲੋਜੀ ਦਾ ਸਮਾਨ ਉਪਲੱਬਧ ਹੈ।
ਉਨਾਂ ਅੱਗੇ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਅਤੇ ਉਨਾਂ ਦੀ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਲੋਕਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ’ਤੇ ਹੱਲ ਕੀਤੀਆਂ ਜਾਣ। ਉਨਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਉਨਾਂ ਦੀ ਮੁੱਖ ਤਰਜੀਹ ਹੈ ਅਤੇ ਉਹ 24 ਘੰਟੇ ਬਟਾਲਾ ਹਲਕੇ ਚਹੁਪੱਖੀ ਵਿਕਾਸ ਲਈ ਤਤਪਰ ਰਹਿੰਦੇ ਹਨ।