ਲੁਧਿਆਣਾ ਪੁਲਿਸ ਵੱਲੋਂ ਭਗੌੜਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 11 ਮਈ 2025 - ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐਸ. ਕਮਿਸ਼ਨਰੇਟ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਪੀ.ਓ ਸਟਾਫ਼, ਲੁਧਿਆਣਾ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੇ ਮੁੱਕਦਮਾ ਨੰਬਰ 245 ਮਿਤੀ 29.12.2020 ਅ /ਧ 379-ਬੀ, 411 ਭ/ਦ ਥਾਣਾ ਸਰਾਭਾ ਨਗਰ, ਲੁਧਿਆਣਾ ਵਿੱਚ ਅਦਾਲਤ ਵੱਲੋ ਮਿਤੀ 27.03.2023 ਨੂੰ ਪੀ.ਓ ਕਰਾਰ ਕੀਤਾ ਦੋਸ਼ੀ ਗੁਰਕਮਲ ਸਿੰਘ ਉਰਫ਼ ਲਵਲੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੇ ਸਾਲ 2020 ਵਿੱਚ ਉਕਤ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਅਦਾਲਤ ਵਿੱਚੋਂ ਤਰੀਕ ਪੇਸ਼ੀ ਤੇ ਨਾਂ ਜਾਣ ਕਰ ਕੇ ਭਗੌੜਾ ਚੱਲ ਦਾ ਆ ਰਿਹਾ ਸੀ। ਜਿਸ ਨੂੰ ਸ਼:ਥ ਅਜੈ ਕੁਮਾਰ ਪੀ.ਓ ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਭਾਲ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਕਾਰਵਾਈ ਕਰਨ ਸਬੰਧੀ ਮੁਤੱਲਕਾ ਥਾਣਾ ਸਰਾਭਾ ਨਗਰ, ਲੁਧਿਆਣਾ ਦੇ ਹਵਾਲੇ ਕੀਤਾ ਗਿਆ।