ਰੂਪਨਗਰ ਸੀਆਈਡੀ ਯੂਨਿਟ ਦੇ ਹਰਿੰਦਰ ਸਿੰਘ ਬਣੇ ਏਐੱਸਆਈ, ਡੀਐੱਸਪੀ ਰਵਿੰਦਰ ਸਿੰਘ ਨੇ ਲਗਾਏ ਸਟਾਰ
ਮਨਪ੍ਰੀਤ ਸਿੰਘ
ਰੂਪਨਗਰ,19 ਜਨਵਰੀ
ਰੂਪਨਗਰ ਸੀਆਈਡੀ ਯੂਨਿਟ ਵਿੱਚ ਤਾਇਨਾਤ ਹਰਿੰਦਰ ਸਿੰਘ ਨੂੰ ਵਿਭਾਗ ਵੱਲੋਂ ਤਰੱਕੀ ਦਿੰਦਿਆਂ ਐਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਬਣਾ ਦਿੱਤਾ ਗਿਆ ਹੈ। ਤਰੱਕੀ ਮੌਕੇ ਰੂਪਨਗਰ ਸੀਆਈਡੀ ਯੂਨਿਟ ਦੇ ਡੀਐੱਸਪੀ ਰਵਿੰਦਰ ਸਿੰਘ ਵੱਲੋਂ ਪਿਪਿੰਗ ਸੈਰੇਮਨੀ ਕਰਦਿਆਂ ਹਰਿੰਦਰ ਸਿੰਘ ਦੇ ਮੋਢਿਆਂ ਉੱਤੇ ਸਟਾਰ ਲਗਾਏ ਗਏ।
ਇਸ ਮੌਕੇ ਡੀਐੱਸਪੀ ਰਵਿੰਦਰ ਸਿੰਘ ਨੇ ਹਰਿੰਦਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹਰਿੰਦਰ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮ ਹਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਨਾਲ ਵਿਭਾਗ ਦਾ ਮਾਣ ਵਧਾਇਆ ਹੈ।