ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਮਰੀਜ਼ਾਂ ਲਈ ਤਿੰਨ ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 19 ਜਨਵਰੀ 2026 :ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਬਲਜੀਤ ਸਿੰਘ ਇੰਸਾਂ ਐਸਡੀਓ ਪੁੱਤਰ ਜਗਨ ਨਾਥ ਇੰਸਾਂ ਅਤੇ ਉਨਾਂ ਦੇ ਪੁੱਤਰ ਹਰਕੀਰਤ ਸਿੰਘ ਇੰਸਾਂ ਪੁੱਤਰ ਬਲਜੀਤ ਸਿੰਘ ਇੰਸਾਂ ਤੋਂ ਇਲਾਵਾ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਹਰਸ਼ਦੀਪ ਸਿੰਘ ਇੰਸਾਂ ਪੁੱਤਰ ਵਰਿੰਦਰ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅੱਜ ਬਲਜੀਤ ਸਿੰਘ ਇੰਸਾਂ ਐਸਡੀਓ ਨੇ 27ਵੀਂ ਵਾਰ ਖ਼ੂਨਦਾਨ ਕੀਤਾ।