ਭਗਤਾ ਭਾਈ ਬਲਾਕ ਵਿੱਚ “ਸੀ.ਐਮ. ਦੀ ਯੋਗਸ਼ਾਲਾ” ਤਹਿਤ 6 ਥਾਵਾਂ ਤੇ ਲਾਈਆਂ ਜਾ ਰਹੀਆਂ ਹਨ ਕਲਾਸਾਂ
ਅਸ਼ੋਕ ਵਰਮਾ
ਬਠਿੰਡਾ, 2 ਮਈ 2025 : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ “ਸੀ.ਐਮ ਦੀ ਯੋਗਸਾਲਾਂ” ਸਿਹਤ ਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਲਗਾਤਾਰ ਯਤਨ ਕਰ ਰਹੀ ਹੈ, ਜਿਸ ਤੇ ਅੰਤਰਗਤ ਜ਼ਿਲ੍ਹਾ ਬਠਿੰਡਾ ਦੇ ਬਲਾਕ ਭਗਤਾ ਭਾਈਕਾ ਦੇ ਅੰਤਰਗਤ 6 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਵਿੱਚ ਵੱਖ-ਵੱਖ ਉਮਰ ਦੇ ਲੋਕ ਭਾਗ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅਸੀਂ ਇਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਸੀ ਜਿਵੇਂ ਹੀ “ਸੀ.ਐਮ ਦੀ ਯੋਗਸ਼ਾਲਾ” ਦੀ ਸ਼ੁਰੂਆਤ ਹੋਈ ਤਾਂ ਅਸੀਂ ਯੋਗਾ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਕਲਾਸਾਂ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਸਾਨੂੰ ਪਹਿਲਾਂ ਸਰਵਾਈਕਲ, ਬੀਪੀ ਸ਼ੂਗਰ ਅਤੇ ਬੈਕ ਪੇਨ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸੀ ਜਿਨ੍ਹਾਂ ਦਾ ਅਸੀਂ ਵੱਖ-ਵੱਖ ਤਰੀਕਿਆਂ ਨਾਲ ਇਲਾਜ ਕਰਵਾ ਚੁੱਕੇ ਸੀ, ਪਰ ਉਹਨਾਂ ਦਾ ਕੋਈ ਵੀ ਪੱਕਾ ਇਲਾਜ ਪ੍ਰਾਪਤ ਨਹੀਂ ਹੋਇਆ ਪਰ ਜਿਸ ਦਿਨ ਦਾ ਅਸੀਂ ਯੋਗ ਸ਼ੁਰੂ ਕੀਤਾ ਹੈ ਉਸ ਦਿਨ ਦਾ ਸਾਡਾ ਸਰੀਰ ਬਿਲਕੁਲ ਤੰਦਰੁਸਤ ਅਤੇ ਹਲਕਾ ਰਹਿਣਾ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ “ਸੀ.ਐਮ ਦੀ ਯੋਗਸ਼ਾਲਾ” ਦੀਆਂ ਕਲਾਸਾਂ ਆਪਣੇ ਹਰ ਪਿੰਡ ਦੇ ਵਿੱਚ ਸ਼ੁਰੂ ਕਰਵਾਓ ਤਾਂ ਕਿ ਇੱਕ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਸੀਂ ਆਪਣੇ ਕਿਸੇ ਵੀ ਗਲੀ-ਮੁਹੱਲੇ ਵਿੱਚ “ਸੀ.ਐਮ ਦੀ ਯੋਗਸ਼ਾਲਾ” ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ 76694-00500 ਨੰਬਰ ਉੱਪਰ ਇੱਕ ਮਿਸ ਕਾਲ ਕਰੋ ਤੁਹਾਡੇ ਕੋਲ ਟੀਚਰ ਸਰਕਾਰ ਵੱਲੋਂ ਭੇਜਿਆ ਜਾਵੇਗਾ।