ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦਾ ਫੇਰ ਪਿਆ ਪੇਚਾ
ਜਿਲਾ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਪੁਲਿਸ ਵੱਲੋਂ ਕਿਸਾਨਾਂ ਤੇ ਭਾਰੀ ਲਾਠੀਚਾਰਜ
ਰੋਹਿਤ ਗੁਪਤਾ
ਗੁਰਦਾਸਪੁਰ 3 ਮਈ
ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁੱਡੀ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਕਬਜ਼ਾ ਲੈਣ ਲਈ ਵੱਡੇ ਪੁਲਸ ਬਲ ਨਾਲ ਧਾਵਾ ਬੋਲਿਆ ਗਿਆ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਤਾਂ ਤੁਰੰਤ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ। ਪੁਲਿਸ ਵੱਲੋਂ ਬਿਨਾਂ ਕਿਸੇ ਗੱਲਬਾਤ ਦੇ ਤੁਰੰਤ ਕਿਸਾਨਾਂ ਤੇ ਲਾਠੀ ਚਾਰਜ ਕਰਨਾ ਸੁਰੂ ਕਰ ਦਿੱਤਾ ਗਿਆ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਅਲੱਗ ਅਲੱਗ ਥਾਣਿਆਂ ਵਿੱਚ ਲਿਜਾਇਆ ਗਿਆ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਗੁਰਵਿੰਦਰ ਸਿੰਘ ਮਸਾਣੀਆਂ,ਗੁਰਪ੍ਰੀਤ ਨਾਨੋਵਾਲ ਨੇ ਦੱਸਿਆ ਕਿ ਸਰਕਾਰ ਜਬਰ ਉੱਪਰ ਉਤਰੀ ਹੋਈ ਹੈ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਦਾ ਬਹੁਤ ਹੀ ਘੱਟ ਰੇਟ ਮਿਲ ਰਿਹਾ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ ਪਰ ਸਰਕਾਰ ਰੇਟ ਦੇਣ ਦੀ ਬਜਾਏ ਉਹਨਾਂ ਉੱਪਰ ਰੋਜ਼ਾਨਾ ਲਾਠੀ ਚਾਰਜ ਕਰ ਰਹੀ ਹੈ ਭਗਵੰਤ ਮਾਨ ਦਾ ਇਹ ਅਸਲ ਚਿਹਰਾ ਸਾਰੇ ਲੋਕਾਂ ਸਾਹਮਣੇ ਆ ਗਿਆ ਹੈ। ਇੱਕ ਪਾਸੇ ਕਿਸਾਨ ਹਤਿਆਸ਼ੀ ਹੋਣ ਦੀਆਂ ਗੱਲਾਂ ਕਰਨੀਆਂ ਅਤੇ ਦੂਸਰੇ ਪਾਸੇ ਬਜ਼ੁਰਗ ਬੀਬੀਆਂ ਉੱਤੇ ਅਤੇ ਬਜ਼ੁਰਗ ਕਿਸਾਨਾਂ ਉੱਪਰ ਰੋਜ਼ਾਨਾ ਲਾਠੀ ਚਾਰਜ ਕਰਨਾ ਕਿੱਥੇ ਦਾ ਇਨਸਾਫ ਹੈ।ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਜਬਰ ਕਰਦੇ ਹੋਏ 80 ਸਾਲ ਤੋਂ ਉੱਪਰ ਦੀਆਂ ਬੀਬੀਆਂ ਨਾਲ ਖਿੱਚ ਧੂ ਕੀਤੀ ਗਈ ਅਤੇ ਉਹਨਾਂ ਦੇ ਇਸ ਦੌਰਾਨ ਬੀਬੀਆਂ ਕੱਪੜੇ ਵੀ ਪਾੜੇ ਗਏ। ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜਲਦ ਉਥੋਂ ਦੂਰ ਲੈਕੇ ਜਾਣ ਚੱਕਰ ਵਿੱਚ ਇੱਕ ਕਿਸਾਨ ਨੂੰ ਪੁਲਿਸ ਦੀ ਬੱਸ ਨੇ ਦਰੜ ਦਿੱਤਾ ਅਤੇ ਕਾਫੀ ਜਖਮੀ ਹੋ ਗਿਆ। ਕਿਸਾਨ ਬੀਬੀਆਂ ਦੋਸ਼ ਲਗਾਏ ਕਿ ਪੁਲਿਸ ਵੱਲੋਂ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਮਹਿਲਾ ਪੁਲਿਸ ਵੱਲੋਂ ਉਹਨਾਂ ਨੂੰ ਧੱਕੇ ਮਾਰੇ ਗਏ। ਜਿਲਾ ਗੁਰਦਾਸਪੁਰ ਵਿੱਚ ਪਿਛਲੇ ਚਾਰ ਰੋਜ ਤੋਂ ਰੋਜ਼ਾਨਾ ਹੀ ਪੁਲਿਸ ਬਲ ਦਾ ਪ੍ਰਯੋਗ ਕਰ ਕਿਸਾਨਾ ਉਪਰ ਲਾਠੀ ਚਾਰਜ ਕੀਤਾ ਜਾ ਰਿਹਾ ਪਰ ਕੋਈ ਵੀ ਸਰਕਾਰ ਦਾ ਨੁਮਾਇੰਦਾ ਇਸ ਤੇ ਬੋਲਣ ਨੂੰ ਰਾਜ਼ੀ ਨਹੀਂ ।ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ ,ਸੁਖਵਿੰਦਰ ਸਿੰਘ ਸਭਰਾ,ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਲਦ ਅੱਜ ਸੂਬਾ ਕਮੇਟੀ ਦੀ ਮੀਟਿੰਗ ਲੱਗਣ ਜਾ ਰਹੀ ਹੈ ਅਤੇ ਜਲਦ ਹੀ ਤਿੱਖੇ ਇਲੈਕਸ਼ਨ ਐਲਾਨ ਦਿੱਤੇ ਜਾਣਗੇ ਜੇਕਰ ਪੰਜਾਬ ਬੰਦ ਹੁੰਦਾ ਜਾਂ ਰੇਲ ਮਾਰਗ ਜਾਮ ਹੁੰਦਾ ਤਾਂ ਇਸ ਦੇ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।