ਫਰਨੀਚਰ ਮਾਰਕਿਟ, ਸੈਕਟਰ 53, ਚੰਡੀਗੜ੍ਹ ਵਿਖੇ ਪ੍ਰਸਤਾਵਿਤ ਕਬਜ਼ੇ ਹਟਾਉਣ ਦੀ ਮੁਹਿੰਮ ਤੋਂ ਪਹਿਲਾਂ ਸਮੀਖਿਆ ਬੈਠਕ
ਚੰਡੀਗੜ੍ਹ, 18 ਜੁਲਾਈ 2025: ਅੱਜ ਡਿਪਟੀ ਕਮਿਸ਼ਨਰ, ਚੰਡੀਗੜ੍ਹ, ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਦੀ ਪ੍ਰਧਾਨਗੀ ਹੇਠ 20 ਜੁਲਾਈ 2025 (ਐਤਵਾਰ) ਨੂੰ ਸਵੇਰੇ 7:00 ਵਜੇ ਫਰਨੀਚਰ ਮਾਰਕਿਟ, ਸੈਕਟਰ 53, ਚੰਡੀਗੜ੍ਹ ਵਿਖੇ ਹੋਣ ਵਾਲੀ ਪ੍ਰਸਤਾਵਿਤ ਕਬਜ਼ੇ ਹਟਾਉਣ ਦੀ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਇੱਕ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ।
ਬੈਠਕ ਵਿੱਚ ਪੁਲਿਸ ਵਿਭਾਗ, ਫਾਇਰ ਵਿਭਾਗ, ਇੰਜੀਨੀਅਰਿੰਗ ਵਿਭਾਗ, ਸਿਹਤ ਵਿਭਾਗ ਅਤੇ ਨਗਰ ਨਿਗਮ, ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸਡੀਐੱਮਜ਼/SDMs) ਸ਼ਾਮਲ ਹੋਏ।
ਬੈਠਕ ਦੇ ਦੌਰਾਨ, ਡਿਪਟੀ ਕਮਿਸ਼ਨਰ ਨੇ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਨੂੰ ਅਤਿਅੰਤ ਜ਼ਰੂਰੀ ਦੱਸਦੇ ਹੋਏ, ਸਾਰੇ ਸਬੰਧਿਤ ਵਿਭਾਗਾਂ ਨੂੰ ਮੁਹਿੰਮ ਦੇ ਸੁਚਾਰੂ ਸੰਚਾਲਨ ਹਿਤ ਪੂਰਨ ਲੌਜਿਸਟਿਕ ਸਹਿਯੋਗ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੁਰੱਖਿਆ, ਟ੍ਰੈਫਿਕ ਕੰਟਰੋਲ, ਅੱਗ ਬੁਝਾਊ ਤਿਆਰੀ, ਮੈਡੀਕਲ ਸਹਾਇਤਾ ਅਤੇ ਮੁਹਿੰਮ ਉਪਰੰਤ ਸਫ਼ਾਈ ਨਾਲ ਸਬੰਧਿਤ ਸਾਰੇ ਜ਼ਰੂਰੀ ਪ੍ਰਬੰਧ ਸੁਨਿਸ਼ਚਿਤ ਕਰਨ ਨੂੰ ਕਿਹਾ।
ਮੁਹਿੰਮ ਦੇ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਹਿਤ ਲਗਭਗ 1000 ਪੁਲਿਸ ਕਰਮੀਆਂ ਦੀ ਤੈਨਾਤੀ ਦੀ ਯੋਜਨਾ ਬਣਾਈ ਗਈ ਹੈ। ਪੁਲਿਸ ਵਿਭਾਗ ਨੂੰ ਇੱਕ ਵਿਸਤ੍ਰਿਤ ਤੈਨਾਤੀ ਯੋਜਨਾ ਤਿਆਰ ਕਰਨ ਅਤੇ ਪੁਰਸ਼ ਅਤੇ ਮਹਿਲਾ ਪੁਲਿਸ ਕਰਮੀਆਂ ਦੀ ਲੋੜੀਂਦੀ ਮੌਜੂਦਗੀ ਅਤੇ ਕੁਇੱਕ ਰਿਸਪਾਂਸ ਟੀਮਾਂ (ਕਿਊਆਰਟੀਜ਼/QRTs) ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਫਾਇਰ ਵਿਭਾਗ ਨੂੰ ਲੋੜੀਂਦੇ ਉਪਕਰਣਾਂ ਨਾਲ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦਕਿ ਸਿਹਤ ਵਿਭਾਗ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਉਪਲਬਧਤਾ ਸੁਨਿਸ਼ਚਿਤ ਕਰੇਗਾ। ਇੰਜੀਨੀਅਰਿੰਗ ਵਿਭਾਗ ਮੁਹਿੰਮ ਨੂੰ ਤਕਨੀਕੀ ਤੌਰ 'ਤੇ ਲਾਗੂ ਕਰਨ ਦੀ ਜ਼ਿੰਮੇਦਾਰੀ ਸੰਭਾਲ਼ੇਗਾ ਅਤੇ ਨਗਰ ਨਿਗਮ ਕਬਜ਼ੇ ਹਟਾਉਣ ਤੋਂ ਬਾਅਦ ਕਚਰਾ ਅਤੇ ਮਲਬਾ ਹਟਾਉਣ ਦਾ ਕਾਰਜ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਇਹ ਮੁਹਿੰਮ ਕਾਨੂੰਨੀ ਪ੍ਰਾਵਧਾਨਾਂ ਦੇ ਅਨੁਰੂਪ ਅਤੇ ਜਨ ਹਿਤ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਅਤੇ ਜ਼ਿੰਮੇਦਾਰੀ ਨਾਲ ਨਿਭਾਉਣ।