ਪੰਜਾਬ ਵਿਧਾਨ ਸਭਾ: ਪਾਣੀ ਮਸਲੇ 'ਤੇ ਵਿਸ਼ੇਸ਼ ਸੈਸ਼ਨ 'ਚ ਵਿਰੋਧੀ ਧਿਰ ਵੱਲੋਂ ਵੱਡੀ ਮੰਗ
ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮਸਲੇ 'ਤੇ ਹੋ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਤਿੰਨ ਵਿਰੋਧੀ ਧਿਰ ਪਾਰਟੀਆਂ ਦੇ ਪੰਜ ਵਿਧਾਇਕਾਂ ਨੇ ਪੰਜਾਬ ਵਿੱਚ ਲਾਗੂ ਡੈਮ ਸੈਫਟੀ ਐਕਟ ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਲਿਆਉਣ ਦੀ ਮੰਗ ਕੀਤੀ ਹੈ।
ਵਿਰੋਧੀ ਧਿਰ ਦੇ ਵਿਧਾਇਕ
ਪਰਗਟ ਸਿੰਘ (ਕਾਂਗਰਸ)
ਸੁਖਪਾਲ ਸਿੰਘ ਖਹਿਰਾ (ਕਾਂਗਰਸ)
ਮਨਪ੍ਰੀਤ ਸਿੰਘ ਇਆਲੀ (ਸ਼੍ਰੋਮਣੀ ਅਕਾਲੀ ਦਲ)
ਸੁਖਵਿੰਦਰ ਸਿੰਘ ਕੋਟਲੀ (ਕਾਂਗਰਸ)
ਡਾ. ਨਛੱਤਰ ਪਾਲ (ਬਹੁਜਨ ਸਮਾਜ ਪਾਰਟੀ)