ਪਟਵਾਰਖਾਨੇ ਅਤੇ ਫਰਦ ਕੇਂਦਰ ਦੀ ਹਾਲਤ ਹੋਈ ਬੇਹਦ ਖਸਤਾ, ਕਦੇ ਵੀ ਵਾਪਰ ਸਕਦਾ ਹਾਦਸਾ
- ਨਾਇਬ ਤਹਿਸੀਲਦਾਰ ਨੇ ਅਧਿਕਾਰੀਆਂ ਕੋਲੋਂ ਫੰਡ ਜਾਰੀ ਕਰਨ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੁਲਾਈ 2025 - ਕਾਦੀਆਂ ਦੇ ਫਰਦ ਕੇਂਦਰ ਅਤੇ ਪਟਵਾਰਖਾਨੇ ਦੀ ਬਿਲਡਿੰਗ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਮੁਰੰਮਤ ਲਈ ਫੰਡ ਜਾਰੀ ਕਰਨ ਲਈ ਦਰਖਾਸਤ ਭੇਜੀ ਹੈ। ਦੱਸ ਦਈਏ ਕਿ ਕਾਦੀਆਂ ਤਹਿਸੀਲ ਦੇ ਉੱਪਰ ਫਰਦ ਕੇਂਦਰ ਦੀ ਦੀ ਬਿਲਡਿੰਗ ਬੇਹਦ ਪੁਰਾਣੀ ਹੈ ਅਤੇ ਇਸ ਦੀ ਹਾਲਤ ਵੀ ਬੇਹਦ ਖਸਤਾ ਹੋ ਚੁੱਕੀ ਹੈ ਬਿਲਡਿੰਗ ਦੀ ਛੱਤ ਵਿੱਚ ਵੱਡੇ ਵੱਡੇ ਦਰਖਤ ਉੱਗ ਆਏ ਹਨ ਅਤੇ ਕੰਧਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ।
ਬਾਰਿਸ਼ ਦੇ ਮੌਸਮ ਵਿੱਚ ਪੂਰੀ ਦੀ ਪੂਰੀ ਇਮਾਰਤ ਟੱਪ ਟੱਪ ਕਰ ਚੌਨ ਲੱਗ ਪੈਂਦੀ ਹੈ। ਇਸੇ ਤਰ੍ਹਾਂ ਡੱਲਾ ਮੋੜ ਸਥਿਤ ਪਟਵਾਰਖਾਨੇ ਦੀ ਬਿਲਡਿੰਗ ਦੀ ਵੀ ਖਸਤਾ ਹਾਲਤ ਹੋ ਚੁੱਕੀ ਹੈ ਜੋ ਕਿ ਕਦੇ ਵੀ ਡਿੱਗ ਸਕਦੀ ਹੈ ਅਤੇ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਬੰਧੀ ਅੱਜ ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਹਨਾਂ ਦੋਨਾਂ ਬਿਲਡਿੰਗਾਂ ਦੀ ਜਾਣਕਾਰੀ ਲਿਖਤ ਰੂਪ ਵਿੱਚ ਦੇ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਹਨਾਂ ਦੀ ਇਮਾਰਤ ਲਈ ਫੰਡ ਜਾਰੀ ਕੀਤਾ ਜਾਵੇ।