15 ਵਰਿਆਂ ਦੇ ਨੌਜਵਾਨ ਦੀ ਸੂਏ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼
ਪਰਿਵਾਰ ਨੂੰ ਦੋਸਤਾਂ ਤੇ ਕਤਲ ਕਰਨ ਦਾ ਸ਼ੱਕ
ਰੋਹਿਤ ਗੁਪਤਾ
ਗੁਰਦਾਸਪੁਰ , 17 ਸਿਤੰਬਰ 2026 :
ਪਿੰਡ ਬਸਰਾਵਾਂ ਦੇ ਰਹਿਣ ਵਾਲੇ ਨੌਜਵਾਨ ਰੋਹਿਤ ਕੁਮਾਰ ਉਰਫ ਰਵਿੰਦਰ ਸਿੰਘ ਵੀ ਭੇਦ ਭਰੇ ਹਾਲਾਤਾਂ ਵਿੱਚ ਤੁਗਲਵਾਲ ਤੋਂ ਹੋ ਕੇ ਗੁਜਰਦੇ ਸੂਏ ਵਿੱਚੋਂ ਲਾਸ਼ ਬਰਾਮਦ ਹੋਈ ਹੈ । ਮ੍ਰਿਤਕ ਨੌਜਵਾਨ ਦੀ ਉਮਰ 15 ਵਰਿਆਂ ਦੀ ਸੀ। ਮ੍ਰਿਤਕ ਮਾਪਿਓ ਦਾ ਇਕਲੋਤਾ ਪੁੱਤਰ ਸੀ ਅਤੇ ਸਰਕਾਰੀ ਸਕੂਲ ਬਸਰਾਵਾਂ ਵਿੱਚ ਪੜਦਾ ਸੀ। ਮ੍ਰਿਤਕ ਦੀ ਮਾਤਾ ਕਮਲਜੀਤ ਕੌਰ ਨੇ ਸ਼ੱਕ ਜਤਾਇਆ ਹੈ ਕਿ ਉਸਦੇ ਦੋਸਤਾਂ ਨੇ ਹੀ ਉਸ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਸੂਏ ਵਿੱਚ ਸੁੱਟ ਦਿੱਤਾ ਹੈ ਕਿਉਂਕਿ ਮ੍ਰਿਤਕ ਤੈਰਨਾ ਜਾਣਦਾ ਸੀ ਇਸ ਲਈ ਡੁੱਬਣ ਨਾਲ ਉਸ ਦੀ ਮੌਤ ਹੋਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਸੀ ਉਸ ਦਾ ਪੁੱਤਰ ਰਵਿੰਦਰ ਸਿੰਘ ਘਰੋਂ ਪੈਸੇ ਲੈ ਕੇ ਚੀਜ਼ ਲੈਣ ਲਈ ਮੋਟਰਸਾਈਕਲ ਤੇ ਗਿਆ ਸੀ ਪਰ ਰਾਤ ਘਰ ਵਾਪਸ ਨਾ ਆਇਆ ਤਾਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ । ਉਸਦੇ ਦੋਸਤਾਂ ਕੋਲੋਂ ਵੀ ਪੁੱਛਿਆ ਗਿਆ ਪਰ ਕੋਈ ਖਬਰ ਨਾ ਮਿਲਣ ਤੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ । ਬਾਅਦ ਵਿੱਚ ਸਵੇਰੇ ਉਸ ਦੀ ਲਾਸ਼ ਤੁਗਲਵਾਲ ਦੇ ਨੇੜੇ ਸੂਏ ਵਿੱਚ ਬਰਾਮਦ ਹੋਈ । ਪਤਾ ਲੱਗਿਆ ਕਿ ਉਸ ਨੂੰ ਉਸ ਦੇ ਉਸ ਦੇ ਦੋਸਤਾਂ ਨੇ ਬੁਲਾਇਆ ਸੀ ਅਤੇ ਉਹ ਮੋਟਰਸਾਈਕਲ ਤੇ ਉਹਨਾਂ ਨੂੰ ਮਿਲਣ ਗਿਆ ਸੀ । ਮ੍ਰਿਤਕ ਦੀ ਮਾਤਾ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਅਤੇ ਇਹਨਾਂ ਦੋਸਤਾਂ ਨੇ ਮਿਲ ਕੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਬਾਅਦ ਵਿੱਚ ਉਸ ਦੀ ਲਾਸ਼ ਸੂਏ ਵਿੱਚ ਸੂਏ ਦਿੱਤੀ ਗਈ ਹੈ ਅਤੇ ਇਹ ਸਾਬਤ ਕਰਨ ਲਈ ਕਿ ਉਸਨੇ ਸੂਏ ਵਿੱਚ ਆਪ ਛਲਾਂਗ ਲਗਾਈ ਹੈ , ਉਸ ਦੀ ਚੱਪਲ ਅਤੇ ਪੈਂਟਰੀ ਕਿਨਾਰੇ ਤੇ ਸੁੱਟ ਦਿੱਤੀ ਗਈ । ਕਮਲਜੀਤ ਕੌਰ ਨੇ ਦੱਸਿਆ ਕਿ ਪੈਂਟ ਦਾ ਬਟਨ ਵੀ ਟੁੱਟਿਆ ਹੋਇਆ ਸੀ ਤੇ ਪੈਂਟ ਵੀ ਫੱਟੀ ਹੋਈ ਸੀ ਜਿਸ ਤੋਂ ਸਾਫ ਜਾ ਰਿਹਾ ਤੇ ਉਸਦੀ ਝੜਪ ਹੋਈ ਸੀ । ਇਸ ਦੇ ਨਾਲ ਹੀ ਰਵਿੰਦਰ ਸਿੰਘ ਚੰਗੀ ਤਰ੍ਹਾਂ ਨਾਲ ਤੈਰਾਕੀ ਜਾਣਦਾ ਸੀ। ਉਸਦਾ ਆਈਫੋਨ ਅਤੇ ਮੋਟਰਸਾਈਕਲ ਵੀ ਹਜੇ ਨਹੀਂ ਮਿਲਿਆ। ਉਹਨਾਂ ਮੰਗ ਕੀਤੀ ਹੈ ਕੀ ਇਸ ਦੀ ਗਹਿਰਾਈ ਨਾਲ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਵਾਇਆ ਜਾਏ।
- Download Babushahi App
-
-