ਨਾਮਧਾਰੀ ਸੰਗਤ ਵੱਲੋਂ ਪੌਦੇ ਲਾ ਕੇ ਠਾਕੁਰ ਦਲੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
ਬਾਬੂਸ਼ਾਹੀ ਬਿਓਰੋ
ਲੁਧਿਆਣਾ, 7 ਅਗਸਤ 2025- ਵਰਤਮਾਨ ਨਾਮਧਾਰੀ ਪੰਥ ਮੁਖੀ ਠਾਕੁਰ ਦਲੀਪ ਸਿੰਘ ਦਾ 72ਵਾਂ ਜਨਮ ਦਿਹਾੜਾ ਇੰਡ: ਏਰੀਆ (ਸੀ) ਗਿਆਸਪੁਰਾ ਵਿਖ਼ੇ ਪੌਦੇ ਲਾ ਕੇ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨਾਮਧਾਰੀ ਅਤੇ ਅਰਵਿੰਦਰ ਸਿੰਘ ਲਾਡੀ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਅਗਸਤ ਨੂੰ ਨਾਮਧਾਰੀ ਸੰਗਤ ਵੱਲੋਂ ਠਾਕੁਰ ਦਲੀਪ ਸਿੰਘ ਦਾ ਜਨਮ ਦਿਹਾੜਾ ਵਿਸ਼ਵ ਪੱਧਰ ‘ਤੇ ਬੜੇ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਅ। ਉਨ੍ਹਾਂ ਕਿਹਾ ਕਿ ਠਾਕੁਰ ਦਲੀਪ ਸਿੰਘ ਹਮੇਸ਼ਾ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਆਪਣੇ ਵਾਤਾਵਰਨ ਦੀ ਸੁਰੱਖਿਆ ਦਾ ਖ਼ਿਆਲ ਰੱਖੋ, ਵੱਧ ਤੋਂ ਵੱਧ ਦਰੱਖਤ ਲਾਓ। ਇਸ ਲਈ ਨਾਮਧਾਰੀ ਸੰਗਤ ਵੱਲੋ ਦੇਸ਼ ਦੇ ਵੱਖ ਵੱਖ ਹਿੱਸਿਆਂ ਦਿੱਲੀ, ਚੰਡੀਗੜ੍ਹ, ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਵਿੱਚ ਪੌਦੇ ਲਾਏ ਜਾ ਰਹੇ ਹਨ ਅਤੇ ਉਹਨਾਂ ਦੀ ਸੰਭਾਲ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਅਮਰਜੀਤ ਸਿੰਘ ਭੁਰਜੀ, ਸਤਵਿੰਦਰ ਸੈਣੀ, ਸੰਜੀਵ ਸ਼ਰਮਾ, ਹਰਪਾਲ ਸਿੰਘ, ਮਨਸਾ ਸਿੰਘ, ਕਮਲੇਸ਼ ਮੋਰੀਆ, ਮਨਵਰ ਸਿੰਘ, ਸਤਿਨਾਮ ਸਿੰਘ, ਈਸ਼ਰ ਸਿੰਘ, ਹਰਦੀਪ ਰੀਹਲ, ਪਿਆਰਾ ਸਿੰਘ, ਨਿਰਮਲ ਕੌਰ, ਨਵਜੋਤ ਕੌਰ, ਸਵਰਨ ਸਿੰਘ ਅਤੇ ਅਰਵਿੰਦਰ ਲਾਡੀ ਹਾਜ਼ਰ ਸਨl