ਨਜਾਇਜ਼ ਸ਼ਰਾਬ ਦੀਆਂ ਪੰਜ ਪੇਟੀਆਂ ਸਮੇਤ ਪਿਉ-ਪੁੱਤ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 25 ਜੂਨ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ IPS ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ PPS ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਮੁਤਾਬਿਕ INSP/SHO ਅੰਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਦੀ ਜੇਰੇ ਨਿਗਰਾਨੀ ਹੇਠ ASI ਸਿੰਗਾਰਾ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਖੋਲੀ ਮੁਹਿੰਮ ਤਹਿਤ ਮਿਤੀ 24-06-2025 ਨੂੰ ਦੌਰਾਨੇ ਚੈਕਿੰਗ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 05 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ।
ਦੋਸ਼ੀਆਂ ਦੀ ਪਹਿਚਾਣ ਰਾਜੇਸ਼ ਕੁਮਾਰ ਉਰਫ਼ ਕਾਲਾ ਪੁੱਤਰ ਯੁਸੂਫ ਅਤੇ ਆਕਾਸ਼ਦੀਪ ਉਰਫ਼ ਆਸ਼ੂ ਪੁੱਤਰ ਰਾਜੇਸ਼ ਕੁਮਾਰ ਉਰਫ਼ ਕਾਲਾ ਵਾਸੀ ਲੁਧਿਆਣਾ ਵਜੋਂ ਹੋਈ ਹੈ । ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 117 ਮਿਤੀ 24-06-2025 ਅ/ਧ 61-1-14 Excise Act ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਕਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਤਫ਼ਤੀਸ਼ ਦੌਰਾਨ ਇਹ ਪਤਾ ਲੱਗਾ ਕਿ ਇਹ ਦੋਸ਼ੀ ਪਿਓ-ਪੁੱਤ ਹਨ ਅਤੇ ਪਿਛਲੇ ਕਾਫ਼ੀ ਲੰਮੇ ਤੋਂ ਚੰਡੀਗੜ੍ਹ ਦੇ ਠੇਕਿਆ ਤੋਂ ਸਸਤੀ ਸ਼ਰਾਬ ਲਿਆ ਕੇ ਲੁਧਿਆਣਾ ਸ਼ਹਿਰ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ਵੇਚਣ ਦਾ ਨਜਾਇਜ਼ ਧੰਦਾ ਕਰ ਰਹੇ ਸਨ, ਜਿਹਨਾਂ ਨੂੰ ਸਲੇਮ ਟਾਬਰੀ ਲੁਧਿਆਣਾ ਦੀ ਪੁਲਿਸ ਨੇ ਸਮੇਤ ਨਜਾਇਜ਼ ਸ਼ਰਾਬ ਠੇਕਾ ਦੀਆਂ 05 ਪੇਟੀਆਂ ਦੇ ਕਾਬੂ ਕਰਕੇ ਬੰਦ ਹਵਾਲਾਤ ਕੀਤਾ ਅਤੇ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।