ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਬੇਭਰੋਸਗੀ ਮਤਾ ਹੋਇਆ ਰੱਦ
ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਕਮੇਟੀ ਤੋੜਨ ਲਈ ਅਕਾਲੀਦਲ, ਕਾਂਗਰਸ, ਅਜਾਦ ਅਤੇ "ਆਪ" ਦੇ ਕੁਝ ਐਮ.ਸੀਆ ਨੇ ਮਿਲੀਭੁੱਗਤ ਕੀਤੀ, ਪ੍ਰੰਤੂ ਫਿਰ ਵੀ ਕਮੇਟੀ ਤੋੜਨ ਵਿੱਚ ਅਸਫਲ ਰਹੇ
ਝਾੜੂ ਚੋਣ ਨਿਸ਼ਾਨ ਤੇ ਐਮ.ਸੀ. ਬਣੇ ਗੁਰਮੀਤ ਸਿੰਘ ਪਨੇਸਰ ਵਾਰਡ ਨੰਬਰ 6, ਜੈਮਲ ਸਿੰਘ ਵਾਰਡ ਨੰਬਰ 2, ਅਤੇ ਗੁਰਮੀਤ ਕੌਰ ਵਾਰਡ ਨੰਬਰ 3 ਵੱਲੋਂ ਅਕਾਲੀਦਲ ਨਾਲ ਮਿਲ ਕੇ "ਆਪ" ਦੀ ਕਮੇਟੀ ਤੋਂ ਦਾ ਯਤਨ ਹੋਇਆ ਨਕਾਮ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਅੱਜ ਦਫਤਰ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੀ ਪ੍ਰਧਾਨੀ ਹੇਠ ਸਮੂਹ ਮੈਬਰ ਸਾਹਿਬਾਨ ਦੀ ਮੀਟਿੰਗ ਹੋਈ। ਜਿਸ ਵਿੱਚ ਵਾਰਡ 1 ਵਾਇਸ ਪ੍ਰਧਾਨ ਸੁਖਵਿੰਦਰ ਕੌਰ ਪਤਨੀ ਸ੍ਰ: ਪਰਮਜੀਤ ਸਿੰਘ, ਵਾਰਡ ਨੰਬਰ 8 ਮਨਜਿੰਦਰ ਸਿੰਘ ਭੁੱਲਰ, ਵਾਰਡ ਨੰਬਰ 1 ਰਵੀ ਸਿੰਘ ਸੱਬਰਵਾਲ, ਵਾਰਡ ਨੰਬਰ 12 ਸੁਖਜੀਤ ਕੌਰ ਕੰਗ, ਵਾਰਡ ਨੰਬਰ 13 ਸੁਰਜੀਤ ਸਿੰਘ ਕੰਗ, ਵਾਰਡ ਨੰਬਰ 5 ਮਨਜੀਤ ਕੌਰ ਨੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਹੱਕ ਵਿੱਚ ਵੋਟ ਪਾਈ ਅਤੇ ਵਾਰਡ ਨੰਬਰ 2,3,4,6,7,9,10 ਨੇ ਪ੍ਰਧਾਨ ਦੇ ਖਿਲਾਫ ਵੋਟ ਪਾਈ । ਬੇਭਰੋਸਗੀ ਮਤੇ ਵਾਸਤੇ 9 ਮੈਬਰਾਂ ਦੀ ਜਰੂਰਤ ਸੀ, ਪ੍ਰੰਤੂ ਸਿਰ 7 ਮੈਬਰ ਹੋਣ ਕਾਰਨ ਬੇਭਰੋਸਗੀ ਮਤਾ ਪੂਰਨ ਤੌਰ ਤੇ ਰੱਦ ਹੋ ਗਿਆ। ਜਦ ਕਿ ਵਿਰੋਧੀ ਧਿਰ ਵਿੱਚ ਖੜੇ ਤਿੰਨ ਮੈਂਬਰ ਅਕਾਲੀਦਲ ਰਮਨਦੀਪ ਕੌਰ ਪਤਨੀ ਕੁਲਵੰਤ ਸਿੰਘ ਰੰਧਾਵਾ, ਵਾਰਡ ਨੰਬਰ 7 ਸਰਬਜੀਤ ਕੌਰ, ਵਾਰਡ ਨੰਬਰ 10 ਰਣਜੀਤ ਕੌਰ, ਇੱਕ ਮੈਂਬਰ ਅਜਾਦ ਐਮ.ਸੀ. ਜਿੱਤੇ ਬਲਜੀਤ ਕੌਰ ਪਤਨੀ ਸੁਖਚੈਨ ਸਿੰਘ, ਤਿੰਨ ਮੈਬਰ ਝਾੜੂ ਨਿਸ਼ਾਨ ਤੇ ਜਿੱਤੇ ਗੁਰਮੀਤ ਸਿੰਘ ਪਨੇਸਰ ਵਾਰਡ ਨੰਬਰ 6, ਜੈਮਲ ਸਿੰਘ ਵਾਰਡ ਨੰਬਰ 2, ਗੁਰਮੀਤ ਕੌਰ ਵਾਰਡ ਨੰਬਰ 3 ਵੱਲੋਂ ਮਿੱਲੀਭੁਗਤ ਕਰਕੇ ਕਮੇਟੀ ਤੋਂੜਨ ਦਾ ਅਸਫਲ ਯਤਨ ਕੀਤਾ ਗਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਝਾੜੂ ਚੋਣ ਨਿਸ਼ਾਨ ਤੇ ਜਿੱਤੇ ਹੋਏ ਤਿੰਨ ਉਮੀਦਵਾਰ ਅਕਾਲੀਦਲ ਅਤੇ ਕਾਂਗਰਸ ਦੇ ਨੁਮਾਇੰਦਿਆ ਨਾਲ ਰਲ ਕੇ ਆਪਣੀ ਪਾਰਟੀ ਦੀ ਕਮੇਟੀ ਹੀ ਤੋੜ ਦਾ ਯਤਨ ਕਰ ਰਹੇ ਹਨ । ਜਿਸ ਸਬੰਧੀ ਪਾਰਟੀ ਨੂੰ ਇਹਨਾਂ ਦੀ ਕਾਰਗੁਜਾਰੀ ਪ੍ਰਤੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਹੁਤ ਜਲਦ ਇਹਨਾਂ ਖਿਲਾਫ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਸਮੂਹ ਐਮ.ਸੀ. ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਖਿਲਾਫ ਪਾਇਆ ਗਿਆ ਬੇਭਰੋਸਗੀ ਦਾ ਮਤਾ ਪੂਰਨ ਤੌਰ ਤੇ ਰੱਦ ਹੋ ਗਿਆ। ਪ੍ਰਧਾਨ ਕੰਗ ਨੇ ਕਿਹਾ ਕਿ ਵਿਰੋਧੀ ਧਿਰ ਦੇ ਸਮੂਹ ਐਮ.ਸੀਆਂ ਵੱਲੋਂ ਮਿਲੀਭੁਗਤ ਕਰਕੇ ਪ੍ਰਧਾਨਗੀ ਦੇ ਲਾਲਚ ਹੇਠ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਕਾਰਜਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਨਗਰ ਦੇ ਵਿਕਾਸ ਲਈ ਜਰੂਰੀ ਕੰਮਾਂ ਦੇ ਮਤਿਆ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਜੋ ਕਿ ਬਹੁਤ ਹੀ ਗਲਤ ਗੱਲ ਹੈ। ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਕੰਮਾਂ ਪ੍ਰਤੀ ਇਹਨਾਂ ਦੀਆਂ ਵਾਰਡਾਂ ਦੇ ਆਮ ਲੋਕ ਇਹਨਾਂ ਨੂੰ ਜਰੂਰ ਪੁੱਛਣਗੇ ਕਿ ਵਿਕਾਸ ਕਾਰਜਾਂ ਨੂੰ ਰੋਕਿਆ ਕਿਉ ਜਾ ਰਿਹਾ ਹੈ। ਅਸੀ ਇਹਨਾਂ ਨੂੰ ਅੱਜ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਨਿੱਜੀ ਹਿੱਤਾ ਲਈ ਵਿਕਾਸ ਕਾਰਜਾਂ ਨੂੰ ਰੋਕਿਆ ਨਾ ਜਾਵੇ । ਇਸ ਮੌਕੇ ਬਲਸ਼ਰਨ ਸਿੰਘ, ਸੁਖਦੇਵ ਸਿੰਘ, ਜਥੇਦਾਰ ਰੇਸ਼ਮ ਸਿੰਘ, ਪ੍ਰਦੀਪ ਕੁਮਾਰ ਲਹੋਰੀਆ, ਗੁਰਦਿਆਲ ਸਿੰਘ, ਜਤਿੰਦਰ ਸਿੰਘ, ਸਰਤਾਜ ਸਿੰਘ, ਸੂਬੇਦਾਰ ਹਰਜੀਤ ਸਿੰਘ, ਅਮਾਨਦੀਪ ਸਿੰਘ, ਸਰਬਜੀਤ ਸਿੰਘ ਫੌਜੀ, ਮਲਕੀਤ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ ਫੌਜੀ, ਨਿੰਦਰ ਸਿੰਘ, ਸ੍ਰੀ ਮਤੀ ਗੁਰਮੀਤ ਕੌਰ ਕੰਗ ਆਦਿ ਆਗੂ ਹਾਜਰ ਸਨ ।