ਦੁਰਘਟਨਾਵਾਂ ਦਾ ਸਬੱਬ ਬਣਦੇ ਬੱਬਰੀ ਬਾਈਪਾਸ ਤੇ ਨੈਸ਼ਨਲ ਹਾਈਵੇ ਕਰੇਗਾ ਕਈ ਤਬਦੀਲੀਆਂ
ਰੋਹਿਤ ਗੁਪਤਾ, ਗੁਰਦਾਸਪੁਰ
ਜੰਮੂ_ਪਠਾਨਕੋਟ_ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਬੱਬਰੀ ਬਾਈਪਾਸ ਚੋਰਾਹਾ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਸਬੱਬ ਬਣ ਚੁੱਕਿਆ ਹੈ ਅਤੇ ਅਕਸਰ ਹੀ ਇੱਥੇ ਟਰੱਕ ਟਰਾਲੀਆਂ ਪਲਕ ਦੀਆਂ ਰਹਿੰਦੀਆਂ ਹਨ ਕਿਉਂਕਿ ਮੋੜ ਤੇ ਦਰਖਤ ਹੋਣ ਕਾਰਨ ਮੁੜਨ ਵਾਲੇ ਵਾਹਨ ਚਾਲਕਾਂ ਨੂੰ ਅੱਗੇ ਡਿਵਾਈਡਰ ਨਜ਼ਰ ਨਹੀਂ ਆਉਂਦਾ ਤੇ ਗੱਡੀਆਂ ਡਿਵਾਈਡਰ ਨਾਲ ਟੱਕਰਾ ਕਿ ਪਲਟ ਜਾਂਦੀਆਂ ਹਨ। ਨਾਲ ਹੀ ਇੱਥੇ ਸਾਈਨ ਬੋਰਡਾਂ ਦੀ ਵੀ ਕਮੀ ਹੈ । ਅਕਸਰ ਦੁਰਘਟਨਾਵਾਂ ਹੋਣ ਕਾਰਨ ਇਹ ਮਾਮਲਾ ਟਰੈਫਿਕ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਚੱਲੇ ਆਂਦਾ ਗਿਆ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਹੁਣ ਫੈਸਲਾ ਲਿਆ ਗਿਆ ਹੈ ਕਿ ਬਬਰੀ ਬਾਈਪਾਸ ਤੋਂ ਕੁਝ ਦਰਖਤਾਂ ਦੀ ਕਟਾਈ ਜਾਏਗੀ। ਇੱਥੇ ਰਾਤ ਦੀ ਖਾਣ ਵਾਲੇ ਸਾਈਨ ਬੋਰਡ ਲਗਾਏ ਜਾਣਗੇ ਅਤੇ ਹੋਰ ਵੀ ਕਈ ਤਬਦੀਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਅਕਸਰ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਹੋ ਸਕੇ। ਟਰੈਫਿਕ ਪੁਲਿਸ ਸੰਚਾਰ ਸਤਨਾਮ ਸਿੰਘ ਅਤੇ ਨੈਸ਼ਨਲ ਹਾਈਵੇ ਅਥੋਰਟੀ ਦੇ ਮੁਲਾਜ਼ਮ ਗੌਰਵ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਕਿ 37ਵੇਂ ਸੜਕ ਸੁਰੱਖਿਆ ਹਫਤੇ ਦੇ ਮੱਦੇ ਨਜ਼ਰ ਜਿੱਥੇ ਵਾਹਨ ਚਾਲਕਾਂ ਨੂੰ ਸੜਕ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਬੱਬਰੀ ਬਾਈਪਾਸ ਚੌਂਕ ਵਿਚ ਦੁਰਘਟਨਾਵਾਂ ਰੁਕਣ ਲਈ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।