ਪ੍ਰੋਗਰਾਮ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 3 ਅਗਸਤ : ਬੈਂਕ ਕਲੋਨੀ ਸਰਹਿੰਦ ਦੀਆਂ ਸਮੂਹ ਔਰਤਾਂ ਅਤੇ ਅਦਬ ਬੁਟੀਕ ਵੱਲੋਂ ਤੀਜ ਮੇਲੇ ਦਾ ਤਿਉਹਾਰ ਮਨਾਇਆ ਗਿਆ , ਤੀਜ ਮੇਲੇ ਵਿੱਚ ਮੁੱਖ ਮਹਿਮਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਨੇ ਸ਼ਮੂਲੀਅਤ ਕੀਤੀ।ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਤੀਜ ਦੇ ਤਿਉਹਾਰ ਜਿੱਥੇ ਸਾਡੀ ਸਾਂਝ ਨੂੰ ਮਜਬੂਤ ਕਰਦਾ ਉਥੇ ਹੀ ਸਾਡੀ ਆਪਸੀ ਪਿਆਰ ਨੂੰ ਵਧਾਉਂਦਾ ਹੈ , ਉਹਨਾਂ ਕਿਹਾ ਕਿ ਅੱਜ ਤੇਜੀ ਦੇ ਯੁੱਗ ਵਿੱਚ ਅਸੀਂ ਮੋਬਾਇਲ ਨਾਲ ਜੁੜ ਕੇ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਸਾਡੀ ਸਾਂਝ ਘੱਟਦੀ ਜਾ ਰਹੀ ਹੈ, ਉੱਥੇ ਹੀ ਮੋਬਾਇਲ ਦੀ ਲੱਥ ਕਾਰਨ ਮਾਨਸਿਕ ਬਿਮਾਰੀਆਂ ਵੀ ਪੈਦਾ ਹੋ ਰਹੀਆਂ ਹਨ , ਉਹਨਾਂ ਕਿਹਾ ਕਿ ਰੰਗਾ ਰੰਗ ਪ੍ਰੋਗਰਾਮ ਸਾਡਾ ਮਨੋਰੰਜਨ ਕਰਦੇ ਹਨ ਅਤੇ ਸਾਨੂੰ ਵੱਖਰੀ ਖੁਸ਼ੀ ਮਿਲਦੀ ਹੈ। ਬੀਬੀ ਨਾਗਰਾ ਨੇ ਕਿਹਾ ਕਿ ਸਾਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਲੋੜ ਹੈ ਤਾਂ ਜੋ ਆਪਣੀ ਪੀੜੀ ਨੂੰ ਵੀ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ ਨਾਲ ਆਪਣੀ ਸਾਂਝ ਨੂੰ ਵੀ ਮਜਬੂਤ ਕਰ ਸਕੀਏ , ਉਹਨਾਂ ਦੱਸਿਆ ਕਿ ਔਰਤਾਂ ਵੱਲੋਂ ਪੰਜਾਬੀ ਪਹਿਰਾਵਾ ਪਾ ਕੇ ਪੀਂਘਾਂ ਝੂਲੀਆਂ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਹਰਪ੍ਰੀਤ ਕੌਰ ਪੰਧੇਰ , ਹਰਪ੍ਰੀਤ ਕੌਰ ਗੁਰਨਾ ,ਕੁਲਵਿੰਦਰ ਕੌਰ ਪੰਧੇਰ ,ਸੰਜੋਤ ਸਿੰਘ ਪੰਧੇਰ ਆਸਟ੍ਰੇਲੀਆ , ਬਲਕਰਨ ਸਿੰਘ , ਪ੍ਰਭਜੋਤ ਕੌਰ , ਰਾਜਵਿੰਦਰ ਸਿੰਘ ਲਾਡੀ, ਅਰਸ਼ਾਨਵੀਰ ਸਿੰਘ ਪੰਧੇਰ ਆਦਿ ਮੌਜੂਦ ਸਨ