ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ
ਮਨਪ੍ਰੀਤ ਸਿੰਘ
ਰੂਪਨਗਰ 20 ਜਨਵਰੀ
ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰ ਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਇਕ ਵਾਰ ਫੇਰ ਸਰਬ ਸੰਮਤੀ ਨਾਲ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਡਾਕਟਰ ਆਰ ਐੱਸ ਪਰਮਾਰ ਨੂੰ ਪ੍ਰਧਾਨ ਅਤੇ ਚਿਤਰੰਜਨ ਬਾਂਸਲ ਨੂੰ ਸਕੱਤਰ ਚੁਣ ਲਿਆ ਗਿਆ ।
ਬੀਤੀ ਸ਼ਾਮ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ। ਜਿਸ ਵਿੱਚ ਮੋਹਾਲੀ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਲਾਹਕਾਰ ਸ੍ਰੀ ਅਸ਼ੋਕ ਕੌਸ਼ਲ ਬਤੌਰ ਆਬਜ਼ਰਵਰ ਸ਼ਾਮਲ ਹੋਏ ਅਤੇ ਸਰਬ ਸੰਮਤੀ ਨਾਲ ਡਾਕਟਰ ਆਰ ਐੱਸ ਪਰਮਾਰ ਨੂੰ ਪ੍ਰਧਾਨ , ਅਸ਼ੋਕ ਸੇਠੀ ਨੂੰ ਸੀਨੀਅਰ ਮੀਤ ਪ੍ਰਧਾਨ , ਪਰਮਜੀਤ ਸਿੰਘ ਮੱਕੜ , ਐਡਵੋਕੇਟ ਹਰਸਿਮਰ ਸਿੰਘ ਸਿੱਟਾ ਅਤੇ ਡਾਕਟਰ ਪਰਮਿੰਦਰ ਸਿੰਘ ਡੈਂਟਲ ਸਰਜਨ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਸ਼ੋਕ ਸੇਠੀ ਅਤੇ ਚਿਤਰੰਜਨ ਬਾਂਸਲ ਨੇ ਦੱਸਿਆ ਕਿ ਇਸੀ ਤਰਾਂ ਐੱਸ ਕੇ ਕਾਲੀਆ ਨੂੰ ਕੈਸ਼ੀਅਰ, ਹਰੀਸ਼ ਜਲੋਟਾ ਨੂੰ ਸਹਾਇਕ ਕੈਸ਼ੀਅਰ ,ਪ੍ਰਮੋਧ ਸ਼ਰਮਾ ਅਤੇ ਭੁਪਿੰਦਰ ਸਿੰਘ ਨੂੰ ਜੁਆਇੰਟ ਸਕੱਤਰ ਅਤੇ ਐਡਵੋਕੇਟ ਰਾਜੀਵ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਚੁਣ ਲਿਆ ਗਿਆ ।ਇਸ ਤੋਂ ਇਲਾਵਾ ਰਾਜੇਸ਼ ਮਲਹੋਤਰਾ,ਯਾਗਵਲਿਕ ਤਨੇਜਾ ਪਰਵਿੰਦਰ ਸਿੰਘ ਨੂੰ ਕਾਰਜਕਾਰੀ ਮੈਂਬਰ ਅਤੇ ਜ਼ਿਲ੍ਹਾ ਚੈਂਪੀਅਨਸ਼ਿਪ ਲਈ ਇੰਚਾਰਜ ਚੁਣਿਆ ਗਿਆ ।