ਗੁਰਪ੍ਰੀਤ ਸਿੰਘ ਪਨੇਸਰ ਬਣੇ ਦੂਜੀ ਵਾਰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਇਸ ਵਾਰ ਨਵੇਂ ਚਿਹਰਿਆਂ ਤੇ ਵੀ ਲੱਗੀ ਜਿੱਤ ਦੀ ਮੁਹਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 13 ਸਤੰਬਰ
ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਚੋਣ ਵਿੱਚ ਇੱਕ ਵਾਰ ਫੇਰ ਪਿਛਲੀ ਵਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਉੱਤੇ ਵਕੀਲਾਂ ਨੇ ਭਰੋਸਾ ਜਤਾਇਆ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਿੱਚ ਪਹਿਲੀ ਵਾਰ ਮਹਿਲਾ ਮੀਤ ਪ੍ਰਧਾਨ ਐਡਵੋਕੇਟ ਦਵਿੰਦਰ ਕੌਰ ਬੇਦੀ ਨੇ 1208 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਇਸੇ ਤਰ੍ਹਾਂ ਹੀ ਪਹਿਲੀ ਵਾਰ ਮੀਤ ਪ੍ਰਧਾਨ ਵਜੋਂਮੈਦਾਨ ਵਿੱਚ ਉਤਰੇ ਐਡਵੋਕੇਟ ਅੰਮ੍ਰਿਤ ਪਾਲ ਸਿੰਘ ਮੋਮੀ ਅਤੇ ਲਾਈਬਰੇਰੀਅਨ ਦੀ ਪੋਸਟ ਉੱਤੇ ਐਡਵੋਕੇਟ ਸੁਨੈਨਾ ਸੋਨੀ ਨੇ ਵੀ ਜਿੱਤ ਹਾਸਿਲ ਕੀਤੀ ਦਵਿੰਦਰ ਕੌਰ ਬੇਦੀ ਨੇ ਪ੍ਰਕਾਸ਼ ਦੀਪ ਕੌਰ ਸ਼ਰਨਪਾਲ ਕੌਰ ਸੰਧੂ ਅਤੇ ਨਰੇਸ਼ ਬਾਲਾਂ ਨੂੰ ਹਰਾਇਆ ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਮੋਮੀ ਨੂੰ 1057 ਵੋਟ ਮਿਲੇ ਉਹਨਾਂ ਨੇ ਰਾਜਦੀਪ ਸਿੰਘ ਘੁੰਮਣ ਅਤੇ ਪੁਨੀਤ ਸ਼ਰਮਾ ਨੂੰ ਹਰਾਇਆ ਰਾਜਦੀਪ ਸਿੰਘ ਘੁੰਮਣ ਪਿਛਲੇ ਸਾਲ ਚੋਣ ਜਿੱਤੇ ਸਨ ਪਰ ਇਸ ਵਾਰ ਉਹ ਜਿੱਤ ਹਾਸਲ ਨਹੀਂ ਕਰ ਪਾਏ
ਉਧਰ ਦੂਜੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਗੁਰਪ੍ਰੀਤ ਸਿੰਘ ਪਨੇਸਰ ਨੇ ਕਿਹਾ ਕਿ ਵਕੀਲਾਂ ਨੇ ਪਿਛਲੇ ਸਾਲ ਵਿੱਚ ਕੀਤੇ ਗਏ ਕੰਮ ਤੇ ਮੋਹਰ ਲਾ ਕੇ ਦੁਬਾਰਾ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਅਤੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਪਿਛਲੇ ਸਾਲ ਤੋਂ ਵੀ ਵੱਧ ਚੜ ਕੇ ਵਕੀਲਾਂ ਦੇ ਹਿੱਤਾਂ ਵਿੱਚ ਉਹ ਕੰਮ ਕਰਨ ਉਹਨਾਂ ਨੇ ਕਿਹਾ ਕਿ ਕੋਰਟ ਕੰਪਲੈਕਸ ਅਤੇ ਵਕੀਲਾਂ ਨਾਲ ਜੁੜੇ ਹੋਏ ਜਿਹੜੇ ਕੰਮ ਹੁਣ ਤੱਕ ਨਹੀਂ ਹੋ ਸਕੇ ਹਨ ਉਹਨਾਂ ਨੂੰ ਕਰਵਾਉਣ ਦਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਵੇਗਾ
- Download Babushahi App
-
-