ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਮਹਿਲਾਂ ਨੇ ਨਿਗਲੀ ਜਰੀਲੀ ਵਸਤੂ
ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਜੇਰੇ ਇਲਾਜ,,,
ਲੜਕੀ ਦੇ ਮਾਤਾ ਪਿਤਾ ਨੇ ਸਹੁਰੇ ਪਰਿਵਾਰ ਤੇ ਲਗਾਏ ਗੰਭੀਰ ਆਰੋਪ,,,
ਰੋਹਿਤ ਗੁਪਤਾ
ਗੁਰਦਾਸਪੁਰ
ਅੱਜ ਇੱਕ ਵਿਆਹੁਤਾ ਲੜਕੀ ਪਿੰਡ ਲੱਖੋਵਾਲ ਗੁਰਦਾਸਪੁਰ ਦੀ ਰਹਿਣ ਵਾਲੀ ਨੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਜਹਰੀਲੀ ਚੀਜ਼ ਨਿਗਲ ਲਈ , ਜਿਸ ਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਜਿੱਥੇ ਮੈਡੀਕਲ ਡਾਕਟਰ ਮੁਤਾਬਕ ਉਕਤ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਹੈ।ਲੜਕੀ ਦੇ ਮਾਤਾ ਪਿਤਾ ਨੇ ਸਹੁਰੇ ਪਰਿਵਾਰ ਦੇ ਉੱਪਰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਬੇਟੀ ਪੂਜਾ ਦੇ ਇਲਾਜ ਦੌਰਾਨ ਪਿਤਾ ਦਰਸ਼ਨ ਲਾਲ ਅਤੇ ਮਾਤਾ ਪਰਮਜੀਤ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਾਡੀ ਬੇਟੀ ਦਾ ਵਿਆਹ ਸਰਨੇ ਨਜ਼ਦੀਕ ਪਿੰਡ ਜਮਾਲਪੁਰ ਵਿਖੇ ਫੌਜੀ ਜਵਾਨ ਨਾਲ ਹੋਇਆ ਹੈ ਜਿਸ ਦਾ ਸਾਡੀ ਬੇਟੀ ਸਾਕਸ਼ੀ ਨਾਲ ਹਮੇਸ਼ਾ ਲੜਾਈ ਝਗੜਾ ਹੁੰਦਾ ਹੈ ਅਤੇ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਜਿੱਥੇ ਉਹਨਾਂ ਕਿਹਾ ਕਿ ਸਾਡੀ ਬੇਟੀ ਕਈ ਮਹੀਨਿਆਂ ਤੋਂ ਸਾਡੇ ਕੋਲ ਰਹਿ ਰਹੀ ਸੀ ਪਰ ਪਿੱਛੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਇਸਨੂੰ ਫਿਰ ਵਾਪਸ ਬੁਲਾਇਆ ਪਰ ਉੱਥੇ ਇਸ ਨਾਲ ਮਾਰਕੁਟਾਈ ਕੀਤੀ ਗਈ ਜਿਸ ਸਬੰਧੀ ਅਸੀਂ ਸੰਬੰਧਿਤ ਥਾਣੇ ਵੀ ਸੂਚਿਤ ਕੀਤਾ ਪਰ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਉਕਤ ਸਾਡੀ ਬੇਟੀ ਨੇ ਪਰੇਸ਼ਾਨ ਹੋ ਕੇ ਦਵਾਈ ਨਿਗਲ ਲਈ ਹੈ ਜਿਸ ਦਾ ਇਲਾਜ ਹੈ
ਜਿੱਥੇ ਮੌਕੇ ਤੇ ਮੌਜੂਦ ਮੈਡੀਕਲ ਅਫਸਰ ਡਾਕਟਰ ਸ਼ਾਸੀ ਦਾ ਕਹਿਣਾ ਹੈ ਕਿ ਲੜਕੀ ਨੇ ਜਹਰੀਲੀ ਵਸਤੂ ਖਾਦੀ ਹੈ ਪਰ ਹੁਣ ਇਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਅਸੀਂ ਸਬੰਧਤ ਥਾਣੇ ਪੁਲਿਸ ਨੂੰ ਸੂਚਿਤ ਕਰ ਦਿੱਤਾ