ਕੈਨੇਡਾ ਵਿਚ ਨੌਜਵਾਨ ਦੀ ਹੋਈ ਮੌਤ, ਮ੍ਰਿਤਕ ਸਰੀਰ ਪੰਜਾਬ ਪਹੁੰਚਾਇਆ
ਰਵਿੰਦਰ ਸਿੰਘ
ਖੰਨਾ, 20 ਜਨਵਰੀ 2026 :
ਖੰਨਾ ਦੇ ਨਾਲ ਲੱਗਦੇ ਪਿੰਡ ਕਟਾਹਰੀ ਦੇ 27 ਸਾਲਾ ਨੌਜਵਾਨ ਅਮਰਵੀਰ ਸਿੰਘ ਪੁੱਤਰ ਸਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਨਾਲ ਕਸਬਾ ਰਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸਿੰਗਾਰਾ ਸਿੰਘ ਨੇ ਭਰੇ ਗਲੇ ਨਾਲ ਦੱਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸਨੇ ਪੰਜਾਬ ਵਿੱਚ ਰਹਿੰਦਿਆਂ ਵੀ ਆਪਣੀ ਮੇਹਨਤ ਨਾਲ ਚੰਗੀ ਪਹਿਚਾਣ ਬਣਾਈ ਸੀ।
ਅਮਰਵੀਰ ਸਿੰਘ ਚਾਰ ਸਾਲ ਪਹਿਲਾਂ 2022 ਵਿੱਚ ਉਚੇਰੀ ਵਿਦਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਇਸ ਸਮੇਂ ਉਹ ਵਰਕ ਪਰਮਿਟ ‘ਤੇ ਟਰੱਕ ਚਲਾ ਰਿਹਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਜਤਾਈ ਸੀ। ਮ੍ਰਿਤਕ ਦੀ ਦੇਹ ਅੱਜ ਉਸਦੇ ਜੱਦੀ ਪਿੰਡ ਕਟਾਹਰੀ ਪੁੱਜ ਗਈ ਹੈ, ਜਦਕਿ ਉਸਦਾ ਅੰਤਿਮ ਸੰਸਕਾਰ ਮੰਗਲਵਾਰ 20 ਜਨਵਰੀ ਨੂੰ ਪਿੰਡ ਕਟਾਹਰੀ ਵਿੱਚ ਕੀਤਾ ਜਾਵੇਗਾ। ਨੌਜਵਾਨ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।